ਜਲੰਧਰ (ਵੈੱਬ ਡੈਸਕ)- ਨਸ਼ਾ ਤਸਕਰਾਂ ਖ਼ਿਲਾਫ਼ ਜਲੰਧਰ ਕਮਿਸ਼ਨਰੇਟ ਪੁਲਸ ਐੱਨ. ਡੀ. ਪੀ. ਐੱਸ. ਐਕਟ ਤਹਿਤ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ। ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਜਾਇਦਾਦ ਇਕੱਠੀ ਕਰਨ ਵਾਲੇ ਮੁਲਜ਼ਮਾਂ ਵਿਰੁੱਧ ਠੋਸ ਕਾਰਵਾਈ ਜਾ ਰਹੀ ਹੈ। ਅਜਿਹੀਆਂ ਅਪਰਾਧਿਕ ਗਤੀਵਿਧੀਆਂ ਵਿਰੁੱਧ ਦ੍ਰਿੜ ਸਟੈਂਡ ਨੂੰ ਹੋਰ ਮਜ਼ਬੂਤ ਕਰਦੇ ਹੋਇਆ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਜਲੰਧਰ ਕਮਿਸ਼ਨੇਟ ਪੁਲਸ ਵੱਲੋਂ ਪਿਛਲੇ ਛੇ ਮਹੀਨਿਆਂ ਵਿੱਚ ਕੁੱਲ 5 ਕੇਸ ਤਿਆਰ ਕੀਤੇ ਗਏ ਹਨ ਅਤੇ ਸਮਰੱਥ ਅਥਾਰਿਟੀ ਕੋਲ ਨਸ਼ਾ ਸਮੱਗਲਰਾਂ ਦੀ ਕੁੱਲ 1,41,63,007 ਰੁਪਏ ਦੀ ਜਾਇਦਾਦ ਜ਼ਬਤ ਕਰਨ ਲਈ ਭੇਜ ਗਏ ਹਨ। ਇਨ੍ਹਾਂ ਵਿਚੋਂ ਦੋ ਮਾਮਲੇ ਅੱਚਲ ਸੰਪਤੀ ਦੇ ਹਨ, ਜਿਸ ਦੀ ਕੁੱਲ 58,19,107 ਰੁਪਏ ਦੀ ਕੁੱਲ ਸੰਪਤੀ ਦਾ ਭੁਗਤਾਣ ਸਮਰੱਥ ਅਧਿਕਾਰੀ ਵੱਲੋਂ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧ ਵਿਚ ਆਦੇਸ਼ ਮਿਲੇ ਹਨ। ਬਾਕੀ ਦੇ ਤਿੰਨ ਕੇਸਾਂ ਦੀ ਪ੍ਰਵਾਨਗੀ ਲਈ ਸਮਰੱਥ ਅਥਾਰਿਟੀ ਕੋਲ ਪੇਸ਼ ਕੀਤਾ ਗਿਆ ਹੈ। ਇਕ ਵਾਰ ਮਨਜ਼ੂਰੀ ਮਿਲਣ 'ਤੇ ਕੁੱਲ ਨਸ਼ਾ ਸਮੱਗਲਰਾਂ ਦੀ 83,43,900 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਇਸ ਦੇ ਇਲਾਵਾ ਇਸ ਵੇਲੇ ਦੋ ਕੇਸ ਹੋਰ ਤਿਆਰ ਕੀਤਾ ਜਾ ਰਹੇ ਹਨ, ਜਿਨ੍ਹਾਂ ਦੀ 1 ਲੱਖ ਦੀ ਸੰਪਤੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਇਨਸਾਨਾਂ ਦੇ ਬਸੇਰਿਆਂ ਨੇ ਉਜਾੜੇ ਪੰਛੀਆਂ ਦੇ ਬਸੇਰੇ, ਹੁਣ ਤੱਕ ਅਲੋਪ ਹੋ ਚੁੱਕੀਆਂ ਨੇ ਲਗਭਗ 1,430 ਪ੍ਰਜਾਤੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾ
ਸ੍ਰੀ ਅਨੰਦਪੁਰ ਸਾਹਿਬ 'ਚ ਵੱਡੀ ਵਾਰਦਾਤ, 4500 ਰੁਪਏ ਪਿੱਛੇ ਕੀਤਾ ਵਿਅਕਤੀ ਦਾ ਕਤਲ
NEXT STORY