ਸਪੋਰਟਸ ਡੈਸਕ- ਟੀਮ ਇੰਡੀਆ ਨੇ ਹਾਲ ਹੀ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਆਪਣਾ ਦੂਜਾ ਆਈਸੀਸੀ ਖਿਤਾਬ ਜਿੱਤਿਆ ਹੈ। ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਰੋਹਿਤ ਬਾਰੇ ਬਹੁਤ ਸਾਰੀਆਂ ਅਟਕਲਾਂ ਸਨ ਕਿ ਇਸ ਟੂਰਨਾਮੈਂਟ ਤੋਂ ਬਾਅਦ ਭਾਰਤੀ ਕਪਤਾਨ ਵਨਡੇ ਫਾਰਮੈਟ ਤੋਂ ਸੰਨਿਆਸ ਲੈ ਲੈਣਗੇ ਪਰ ਰੋਹਿਤ ਨੇ ਆਪਣੇ ਬਿਆਨ ਨਾਲ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਰੋਕ ਲਗਾ ਦਿੱਤੀ ਹੈ। ਰੋਹਿਤ ਭਵਿੱਖ ਵਿੱਚ ਵੀ ਵਨਡੇ ਫਾਰਮੈਟ ਵਿੱਚ ਖੇਡਦੇ ਨਜ਼ਰ ਆਉਣਗੇ। ਹੁਣ ਰੋਹਿਤ ਦੇ ਬਿਆਨ ਤੋਂ ਬਾਅਦ ਸਾਬਕਾ ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ- ਰਿਤਿਕ ਰੌਸ਼ਨ ਨੂੰ ਲੈ ਕੇ ਬੁਰੀ ਖ਼ਬਰ ਆਈ ਸਾਹਮਣੇ, ਸੂਟਿੰਗ ਦੌਰਾਨ ਹੋਏ ਗੰਭੀਰ ਜ਼ਖਮੀ
ਰੋਹਿਤ ਦੇ ਸੰਨਿਆਸ ਨਾ ਲੈਣ ਦੇ ਬਿਆਨ 'ਤੇ ਪੋਂਟਿੰਗ ਦੀ ਪ੍ਰਤੀਕਿਰਿਆ
ਇਕ ਚੈਨਲ ਦੀ ਰਿਪੋਰਟ ਦੇ ਅਨੁਸਾਰ ਆਈਸੀਸੀ ਨਾਲ ਗੱਲ ਕਰਦੇ ਹੋਏ ਰਿੱਕੀ ਪੋਂਟਿੰਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਜੋ ਕਿਹਾ ਉਸਦਾ ਮਤਲਬ ਹੈ ਕਿ ਉਨ੍ਹਾਂ ਦੇ ਮਨ ਵਿੱਚ ਅਗਲਾ ਵਨਡੇ ਵਿਸ਼ਵ ਕੱਪ ਖੇਡਣ ਦਾ ਟੀਚਾ ਹੋਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਤੱਥ ਕਿ ਉਹ ਆਖਰੀ ਵਨਡੇ ਵਿਸ਼ਵ ਕੱਪ ਫਾਈਨਲ ਹਾਰ ਗਏ ਸਨ ਅਤੇ ਉਹ ਕਪਤਾਨ ਸਨ, ਇਹ ਉਨ੍ਹਾਂ ਦੇ ਦਿਮਾਗ ਵਿੱਚ ਚੱਲ ਰਿਹਾ ਹੋਵੇਗਾ।
ਇਹ ਵੀ ਪੜ੍ਹੋ- BSNL ਦਾ ਜ਼ਬਰਦਸਤ ਪਲਾਨ, ਰੋਜ਼ਾਨਾ 3 ਰੁਪਏ ਤੋਂ ਵੀ ਘੱਟ ਖਰਚ 'ਚ 150 ਦਿਨ ਦੀ ਵੈਲੇਡਿਟੀ
ਪੋਂਟਿੰਗ ਨੇ ਅੱਗੇ ਕਿਹਾ, “ਜਦੋਂ ਤੁਸੀਂ ਆਪਣੇ ਕਰੀਅਰ ਦੇ ਉਸ ਮੁਕਾਮ 'ਤੇ ਪਹੁੰਚਣ ਲੱਗਦੇ ਹੋ, ਤਾਂ ਹਰ ਕੋਈ ਤੁਹਾਡੇ ਸੰਨਿਆਸ ਲੈਣ ਦੀ ਉਡੀਕ ਕਰ ਰਿਹਾ ਹੁੰਦਾ ਹੈ। ਮੈਨੂੰ ਨਹੀਂ ਪਤਾ ਕਿਉਂ, ਜਦੋਂ ਤੁਸੀਂ ਅਜੇ ਵੀ ਫਾਈਨਲ ਵਿੱਚ ਉਨ੍ਹਾਂ ਵਾਂਗ ਵਧੀਆ ਖੇਡ ਸਕਦੇ ਹੋ, ਮੈਨੂੰ ਲੱਗਦਾ ਹੈ ਕਿ ਉਹ ਸਿਰਫ਼ ਉਨ੍ਹਾਂ ਸਵਾਲਾਂ ਨੂੰ ਹਮੇਸ਼ਾ ਲਈ ਸ਼ਾਂਤ ਕਰਨ ਅਤੇ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, 'ਨਹੀਂ, ਮੈਂ ਅਜੇ ਵੀ ਕਾਫ਼ੀ ਵਧੀਆ ਖੇਡ ਰਿਹਾ ਹਾਂ।' ਮੈਨੂੰ ਇਸ ਟੀਮ ਵਿੱਚ ਖੇਡਣਾ ਪਸੰਦ ਹੈ। ਮੈਨੂੰ ਇਸ ਟੀਮ ਦੀ ਅਗਵਾਈ ਕਰਨਾ ਬਹੁਤ ਪਸੰਦ ਹੈ।
ਇਹ ਵੀ ਪੜ੍ਹੋ-'ਖਤਰੇ 'ਚ ਇਸ ਧਾਕੜ ਖਿਡਾਰੀ ਦਾ ਕਰੀਅਰ' ਆਖਰ ਕਿਉਂ ਦਿੱਤਾ ਸਾਬਕਾ ਦਿੱਗਜ਼ ਨੇ ਅਜਿਹਾ ਬਿਆਨ?
ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਆਇਆ ਰੋਹਿਤ ਦਾ ਬਿਆਨ
ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਉਹ ਇਸ ਵੇਲੇ ਬਹੁਤ ਅੱਗੇ ਨਹੀਂ ਸੋਚ ਰਿਹਾ ਹੈ ਅਤੇ ਉਨ੍ਹਾਂ ਲਈ ਇਹ ਕਹਿਣਾ ਸਹੀ ਨਹੀਂ ਹੈ ਕਿ ਉਹ 2027 ਦਾ ਵਨਡੇ ਵਿਸ਼ਵ ਕੱਪ ਖੇਡੇਗਾ ਜਾਂ ਨਹੀਂ। ਰੋਹਿਤ ਨੇ ਕਿਹਾ ਕਿ ਉਹ ਇਸ ਵੇਲੇ ਕਿਤੇ ਨਹੀਂ ਜਾ ਰਿਹਾ ਅਤੇ ਨਾ ਹੀ ਉਹ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਦੀ ਦੀਪਤੀ ਸ਼ਰਮਾ ਆਈ. ਸੀ. ਸੀ. ਮਹਿਲਾ ਆਲਰਾਊਂਡਰ ਰੈਂਕਿੰਗ ’ਚ 5ਵੇਂ ਸਥਾਨ ’ਤੇ
NEXT STORY