ਭੁਵਨੇਸ਼ਵਰ, (ਭਾਸ਼ਾ)- ਮੰਗਲਵਾਰ ਨੂੰ ਓਡਿਸ਼ਾ ਵਿਧਾਨ ਸਭਾ ’ਚ ਉਸ ਸਮੇ ਹੰਗਾਮਾ ਹੋ ਗਿਆ ਜਦੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਹਾਊਸ ਦੇ ਅੰਦਰ ਹੀ ਹੱਥੋਪਾਈ ਹੋ ਗਈ ਜਿਸ ਕਾਰਨ ਸਪੀਕਰ ਸੁਰਮਾ ਪਾਧੀ ਨੂੰ ਕਾਰਵਾਈ ਦੁਪਹਿਰ ਤੱਕ ਮੁਲਤਵੀ ਕਰਨੀ ਪਈ।
ਵਿਧਾਨ ਸਭਾ ’ਚ ਤਣਾਅ ਉਦੋਂ ਵਧ ਗਿਆ ਜਦੋਂ ਭਾਜਪਾ ਦੇ ਸੀਨੀਅਰ ਵਿਧਾਇਕ ਜੈ ਨਾਰਾਇਣ ਮਿਸ਼ਰਾ ਅਚਾਨਕ ਕਾਂਗਰਸ ਵਿਧਾਇਕ ਤਾਰਾ ਪ੍ਰਸਾਦ ਵੱਲ ਵਧੇ। ਤਾਰਾ ਪ੍ਰਸਾਦ ਸ਼ਹਿਰੀ ਵਿਕਾਸ ਮੰਤਰੀ ਕੇ. ਸੀ. ਮਹਾਪਾਤਰਾ ਦੇ ਸਾਹਮਣੇ ਖੜ੍ਹੇ ਸੀ ਤੇ ਮਹਾਪਾਤਰਾ ਕਿਸੇ ਸਵਾਲ ਦਾ ਜਵਾਬ ਦੇ ਸਨ।
ਤਾਰਾ ਪ੍ਰਸਾਦ ਨੇ ਹਾਊਸ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਿਸ਼ਰਾ ਨੇ ਮੇਰੀ ਕਮੀਜ਼ ਦਾ ਕਾਲਰ ਫੜਿਆ ਤੇ ਮੈਨੂੰ ਧੱਕਾ ਦਿੱਤਾ। ਮੈਂ ਮੰਤਰੀ ਮਹਾਪਾਤਰਾ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਸੀ ਕਿ ਹਾਊਸ ’ਚ ਕੋਈ ਵਿਵਸਥਾ ਨਹੀਂ ਹੈ ਇਸ ਲਈ ਉਹ ਜਵਾਬ ਨਾ ਦੇਣ ਪਰ ਅਚਾਨਕ ਮਿਸ਼ਰਾ ਆਏ ਤੇ ਉਨ੍ਹਾਂ ਮੇਰਾ ਕਾਲਰ ਫੜ ਲਿਆ।
ਬਾਅਦ ’ਚ ਸੱਤਾਧਾਰੀ ਭਾਜਪਾ ਤੇ ਕਾਂਗਰਸੀ ਮੈਂਬਰਾਂ ਵਿਚਾਲੇ ਹੱਥੋਪਾਈ ਹੋ ਗਈ। ਉਸ ਤੋਂ ਬਾਅਦ ਸਪੀਕਰ ਨੇ ਹਾਊਸ ਨੂੰ ਮੁਲਤਵੀ ਕਰ ਦਿੱਤਾ। ਇਸ ਦੌਰਾਨ ਭਾਜਪਾ ਤੇ ਕਾਂਗਰਸ ਦੇ ਮੈਂਬਰ ਇਕ- ਦੂਜੇ ਨੂੰ ਧੱਕਾ ਦਿੰਦੇ ਵੇਖੇ ਗਏ। ਬੀਜੂ ਜਨਤਾ ਦਲ ਦੇ ਮੈਂਬਰ ਵੀ ਉਥੇ ਮੌਜੂਦ ਸਨ ਪਰ ਉਹ ਇਸ ਤੋਂ ਦੂਰ ਰਹੇ।
PM ਮੋਦੀ ਨੂੰ ਮਾਰੀਸ਼ਸ ਦਾ ਸਰਵਉੱਚ ਨਾਗਰਿਕ ਸਨਮਾਨ, ਇਹ ਪੁਰਸਕਾਰ ਪਾਉਣ ਵਾਲੇ ਬਣੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ
NEXT STORY