ਜਲੰਧਰ (ਜ. ਬ.)— ਜਲੰਧਰ-ਫਗਵਾੜਾ ਹਾਈਵੇ 'ਤੇ ਮੰਗਲਵਾਰ ਦੀ ਸ਼ਾਮ ਲੰਬਾ ਜਾਮ ਲੱਗ ਗਿਆ। ਦੇਖਦੇ ਹੀ ਦੇਖਦੇ ਲਾਈਨਾਂ ਕਲੱਬ ਕਬਾਨਾ ਤੱਕ ਪਹੁੰਚ ਗਈਆਂ। ਇਸ ਜਾਮ ਵਿਚ ਫਸੀਆਂ ਗੱਡੀਆਂ ਆਪਸ ਵਿਚ ਟਕਰਾਉਂਦੀਆਂ ਰਹੀਆਂ, ਜਿਸ ਕਾਰਨ ਮਾਮੂਲੀ ਵਿਵਾਦ ਵੀ ਹੋਇਆ।
ਭਾਵੇਂ ਕਿ ਜਾਮ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਮੰਗਲਵਾਰ ਦੀ ਦੇਰ ਸ਼ਾਮ ਜਲੰਧਰ-ਫਗਵਾੜਾ ਹਾਈਵੇ 'ਤੇ ਟ੍ਰੈਫਿਕ ਦੀ ਰਫਤਾਰ ਘੱਟ ਹੋਣ ਲੱਗੀ, ਜਿਸ ਨੇ ਲੰਬੇ ਟ੍ਰੈਫਿਕ ਜਾਮ ਦਾ ਰੂਪ ਧਾਰਨ ਕਰ ਲਿਆ। ਮੰਗਲਵਾਰ ਦੀ ਦੁਪਹਿਰ ਨੂੰ ਪੀ. ਏ. ਪੀ. ਚੌਕ ਵਿਚ ਵੀ ਜਾਮ ਲੱਗਾ। ਕਰੀਬ ਡੇਢ ਘੰਟੇ ਤੱਕ ਜਾਮ ਵਿਚ ਫਸੀਆਂ ਗੱਡੀਆਂ ਕੱਢਣ ਲਈ ਟ੍ਰੈਫਿਕ ਕਰਮਚਾਰੀਆਂ ਨੂੰ ਮੁਸ਼ੱਕਤ ਕਰਨੀ ਪਈ। ਪੀ. ਏ. ਪੀ. ਜਾਮ ਲੱਗਣ ਦਾ ਕਾਰਨ ਸੜਕਾਂ 'ਤੇ ਬਣੇ ਖੱਡੇ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ ਟ੍ਰੈਫਿਕ ਪੁਲਸ ਨੇ ਖੁਦ ਦੇ ਖਰਚੇ 'ਤੇ ਪੀ. ਏ. ਪੀ. ਚੌਕ ਵਿਚ ਖੱਡੇ ਭਰਵਾਏ ਸਨ।
ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਮੌਤ
NEXT STORY