ਜਲੰਧਰ (ਮਹੇਸ਼)–ਅਮਰ ਐਨਕਲੇਵ ਪਿੰਡ ਭੋਜੋਵਾਲ ਵਿਚ 17 ਅਕਤੂਬਰ ਨੂੰ ਦਿਨ-ਦਿਹਾੜੇ ਮਾਂ-ਬੇਟੀ ਦੀਆਂ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਮੁੱਖ ਮੁਲਜ਼ਮ ਕਰਨਜੀਤ ਸਿੰਘ ਜੱਸਾ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਪਿੰਡ ਹੈਪੋਵਾਲ ਥਾਣਾ ਸਦਰ ਬੰਗਾ, ਜ਼ਿਲ੍ਹਾ ਨਵਾਂਸ਼ਹਿਰ ਨੂੰ ਥਾਣਾ ਪਤਾਰਾ ਦੀ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਸੈਂਟਰਲ ਜੇਲ੍ਹ ਕਪੂਰਥਲਾ ਤੋਂ ਲੈ ਕੇ ਆਈ ਹੈ। ਪਤਾਰਾ ਪੁਲਸ ਨੇ ਜੱਸਾ ਹੈਪੋਵਾਲ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਜੱਸਾ ਹੈਪੋਵਾਲ ਨੇ ਆਪਣੇ ਇਕ ਹੋਰ ਸਾਥੀ ਲਵਪ੍ਰੀਤ ਕਲੇਰ ਪੁੱਤਰ ਸੁਰਿੰਦਰ ਪਾਲ ਨਿਵਾਸੀ ਪਿਡ ਗੋਬਿੰਦਪੁਰ ਥਾਣਾ ਸਦਰ ਬੰਗਾ ਨਾਲ ਮਿਲ ਕੇ ਰਣਜੀਤ ਕੌਰ ਪਤਨੀ ਜਗਤਾਰ ਿਸੰਘ ਅਤੇ ਉਸ ਦੀ ਬੇਟੀ ਗੁਰਪ੍ਰੀਤ ਕੌਰ ਨਿਵਾਸੀ ਅਮਰ ਐਨਕਲੇਵ ਦੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਰਣਜੀਤ ਕੌਰ ਦੀ ਲਾਸ਼ ਜੱਸਾ ਨੇ ਪੈਟਰੋਲ ਪਾ ਕੇ ਮੌਕੇ ’ਤੇ ਹੀ ਸਾੜ ਦਿੱਤੀ ਸੀ। ਜੱਸਾ ਨੇ ਗੁਰਪ੍ਰੀਤ ਕੌਰ ਦੇ ਵਿਦੇਸ਼ ਵਿਚ ਰਹਿੰਦੇ ਪਤੀ ਜਸਪ੍ਰੀਤ ਿਸੰਘ ਜੱਸਾ ਪੁੱਤਰ ਜਰਨੈਲ ਸਿੰਘ ਨਿਵਾਸੀ ਮੋਹਨਵਾਲ ਜ਼ਿਲਾ ਹੁਸ਼ਿਆਰਪੁਰ ਤੋਂ ਫਿਰੌਤੀ ਲੈ ਕੇ ਮਾਂ-ਬੇਟੀ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਗੁਰਪ੍ਰੀਤ ਕੌਰ ਮੇਰੀਆਂ ਜ਼ਿੰਮੇਵਾਰੀਆਂ ਨੂੰ ਸਮਝਦੀ ਹੈ, ਪਤਨੀ ਦੀ ਤਾਰੀਫ਼ ਕਰਦੇ ਵੇਖੋ ਕੀ ਬੋਲੇ CM ਭਗਵੰਤ ਮਾਨ
ਪਤਾਰਾ ਪੁਲਸ ਨੇ ਗੁਰਪ੍ਰੀਤ ਕੌਰ ਦੇ ਪਤੀ ਜਸਪ੍ਰੀਤ ਸਿੰਘ ਤੋਂ ਇਲਾਵਾ ਜੱਸਾ ਹੈਪੋਵਾਲ ਅਤੇ ਲਵਪ੍ਰੀਤ ਕਲੇਰ ਖ਼ਿਲਾਫ਼ ਥਾਣਾ ਪਤਾਰਾ ਵਿਚ 17 ਅਕਤੂਬਰ ਨੂੰ ਆਈ. ਪੀ. ਸੀ. ਦੀ ਧਾਰਾ 302 ਅਤੇ ਆਰਮਜ਼ ਐਕਟ ਤਹਿਤ 59 ਨੰਬਰ ਐੱਫ. ਆਈ. ਆਰ. ਦਰਜ ਕੀਤੀ ਸੀ। ਲਵਪ੍ਰੀਤ ਕਲੇਰ ਨੂੰ 5 ਦਸੰਬਰ ਨੂੰ ਥਾਣਾ ਪਤਾਰਾ ਦੇ ਐੱਸ. ਐੱਚ. ਓ. ਬਿਕਰਮ ਿਸੰਘ ਔਲਖ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਸੀ। ਉਸ ਕੋਲੋਂ 32 ਬੋਰ ਦੀ ਪਿਸਟਲ ਅਤੇ 2 ਕਾਰਤੂਸ ਬਰਾਮਦ ਕੀਤੇ ਗਏ ਸਨ। ਲਵਪ੍ਰੀਤ ਕਲੇਰ ਜੇਲ ਵਿਚ ਸਜ਼ਾ ਕੱਟ ਰਿਹਾ ਹੈ, ਜਦਕਿ ਜੱਸੀ ਹੈਪੋਵਾਲ ਉਸ ’ਤੇ ਦਰਜ ਹੋਰ ਮਰਡਰ ਅਤੇ ਫਿਰੌਤੀ ਦੇ ਮਮਲਿਆਂ ਵਿਚ ਸੈਂਟਰਲ ਜੇਲ ਕਪੂਰਥਲਾ ਵਿਚ ਬੰਦ ਸੀ। ਉਸ ਨੂੰ ਪਤਾਰਾ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ ਅਤੇ ਉਸ ਦਾ ਪੁਲਸ ਰਿਮਾਂਡ ਲੈ ਕੇਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੱਸਾ ’ਤੇ ਪਹਿਲਾਂ ਵੀ ਅੱਧੀ ਦਰਜਨ ਤੋਂ ਵੱਧ ਹੱਤਿਆ ਅਤੇ 2 ਫਿਰੌਤੀ ਦੇ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਜੈਕਾਰਿਆਂ ਦੀ ਗੂੰਜ 'ਚ ਵਾਰਾਣਸੀ ਲਈ ਵਿਸ਼ੇਸ਼ ਟਰੇਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਅੱਜ ਹੋਵੇਗੀ ਰਵਾਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਆਖਰੀ ਸਟੇਜ ’ਤੇ ਵੀ ਮਿਲਦੀ ਹੈ ਉਮੀਦ ਦੀ ਕਿਰਨ
NEXT STORY