ਕਾਲਾ ਸੰਘਿਆਂ (ਨਿੱਝਰ)— ਹਿੰਦ ਸਮਾਚਾਰ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਟਕਸਾਲੀ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਸਾਬਕਾ ਵਿਧਾਇਕ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਿੰਡ ਵਡਾਲਾ (ਜਲੰਧਰ) ਵਿਖੇ ਵਡਾਲਾ ਸਾਹਿਬ ਦੇ ਗ੍ਰਹਿ ਵਿਖੇ ਪੁੱਜੇ। ਇਥੇ ਉਨ੍ਹਾਂ ਨੇ ਜਥੇਦਾਰ ਵਡਾਲਾ ਦੇ ਸਪੁੱਤਰਾਂ ਸ. ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਹਲਕਾ ਨਕੋਦਰ, ਸ. ਆਗਿਆਕਾਰ ਸਿੰਘ ਵਡਾਲਾ, ਸ. ਤਜਿੰਦਰ ਸਿੰਘ ਵਡਾਲਾ ਤੇ ਸ. ਜਗਦੀਪ ਸਿੰਘ ਵਡਾਲਾ ਪਾਸ ਡੂੰਘੇ ਦੁੱਖ ਅਤੇ ਅਫਸੋਸ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਥੇਦਾਰ ਵਡਾਲਾ ਇਕ ਦਰਵੇਸ਼ ਸਿਆਸਤਦਾਨ ਸਨ, ਜਿਨ੍ਹਾਂ ਨੇ ਵੱਡੇ-ਵੱਡੇ ਰੁਤਬਿਆਂ 'ਤੇ ਰਹਿੰਦਿਆਂ ਵੀ ਆਪਣੀ ਸ਼ਵੀ ਨੂੰ ਬੇਦਾਗ ਰੱਖਿਆ ਅਤੇ ਇਹੀ ਕਾਰਨ ਹੈ ਕਿ ਭਾਵੇਂ ਉਹ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਪਰ ਉਹ ਲੋਕ ਚੇਤਿਆਂ 'ਚ ਹਮੇਸ਼ਾ ਜਿਊਂਦੇ ਰਹਿਣਗੇ।
ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਵਡਾਲਾ ਪਰਿਵਾਰ ਨਾਲ ਜਥੇਦਾਰ ਵਡਾਲਾ ਨਾਲ ਉਨ੍ਹਾਂ ਦੇ ਨਿੱਘੇ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਅਕਸਰ ਉਨ੍ਹਾਂ ਨਾਲ ਸਿਆਸੀ ਅਤੇ ਸਮਾਜਿਕ ਗੰਭੀਰ ਵਿਚਾਰਾਂ ਮੀਟਿੰਗਾਂ ਦਾ ਹਿੱਸਾ ਬਣਦੀਆਂ ਰਹੀਆਂ ਹਨ ਪਰ ਜਥੇ. ਵਡਾਲਾ ਵਲੋਂ ਜੋ ਸ਼ਹੀਦ ਪਰਿਵਾਰ ਫੰਡ 'ਚ ਕਈ ਟਰੱਕ ਅੱਤਵਾਦ ਪੀੜਤ ਪਰਿਵਾਰਾਂ ਦੀ ਮਦਦ ਲਈ ਜੰਮੂ-ਕਸ਼ਮੀਰ ਭੇਜੇ ਗਏ ਜਾਂ ਫਿਰ 2006 ਵਿਚ ਪਾਕਿਸਤਾਨ 'ਚ ਆਏ ਵੱਡੇ ਭੂਚਾਲ ਦੇ ਪੀੜਤਾਂ ਦੀ ਲੱਖਾਂ ਰੁਪਏ ਸਾਥੀਆਂ ਸਮੇਤ ਇਕੱਠੇ ਕਰ ਕੇ ਪੀੜਤਾਂ ਦੀ ਮਦਦ ਕਰਨੀ ਉਨ੍ਹਾਂ ਦੀ ਸ਼ਖਸੀਅਤ ਦਾ ਸਨਮਾਨਯੋਗ ਅਤੇ ਸਰਬਤ ਦਾ ਭਲਾ ਚਾਹੁਣ ਵਾਲੇ ਪਹਿਲ ਨੂੰ ਦਰਸਾਉਂਦਾ ਹੈ। ਉਨ੍ਹਾਂ ਜਥੇਦਾਰ ਵਡਾਲਾ ਦੀ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ।
ਇਸ ਮੌਕੇ ਪਵਨ ਕੁਮਾਰ ਟੀਨੂੰ ਵਿਧਾਇਕ ਆਦਮਪੁਰ, ਨੰਬਰਦਾਰ ਭੁਪਿੰਦਰ ਸਿੰਘ ਕੰਗ, ਜਗਜੀਤ ਸਿੰਘ ਸੰਮੀਪੁਰ, ਹਰਭਜਨ ਸਿੰਘ ਹੁੰਦਲ, ਸਰਪੰਚ ਹਰਪ੍ਰੀਤ ਸਿੰਘ ਡਿੰਪੀ, ਸਤਵੰਤ ਸਿੰਘ ਬੱਬੂ, ਸਰਤੇਜ ਸਿੰਘ ਬਾਸੀ, ਪ੍ਰੀਤਮ ਸਿੰਘ ਅਬਦਾਨ ਆਦਿ ਹਾਜ਼ਰ ਸਨ।
ਗੱਲਾਂ ਵਿਖੇ ਇਕ ਕਰੋੜ ਦੀ ਲਾਗਤ ਨਾਲ ਪੁਆਏ ਜਾ ਰਹੇ ਸੀਵਰੇਜ ਦਾ ਕੰਮ ਸ਼ੁਰੂ
NEXT STORY