ਕਪੂਰਥਲਾ, (ਭੂਸ਼ਣਾ)- ਰੇਲਵੇ ਪ੍ਰੋਟੈਕਸ਼ਨ ਫੋਰਸ ’ਚ ਕਾਂਸਟੇਬਲ ਅਤੇ ਭਾਰਤੀ ਰੇਲਵੇ ’ਚ ਕਲਰਕ ਲਵਾਉਣ ਦੇ ਨਾਂ ’ਤੇ ਵੱਖ-ਵੱਖ ਜ਼ਿਲਿਆਂ ’ਚ 30 ਦੇ ਕਰੀਬ ਨੌਜਵਾਨਾਂ ਤੋਂ ਲੱਖਾਂ ਰੁਪਏ ਦੀ ਰਕਮ ਠੱਗਣ ਵਾਲੇ ਇਕ ਸੂਬਾ ਪੱਧਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਪਿਤਾ-ਪੁੱਤਰ ਨੂੰ ਗ੍ਰਿਫਤਾਰ ਕਰ ਕੇ ਦੋਨਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਭਾਰੀ ਮਾਤਰਾ ’ਚ ਫਰਜ਼ੀ ਦਸਤਾਵੇਜ਼, 2 ਵਾਕੀ ਟਾਕੀ ਸੈੱਟ ਅਤੇ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਹੈ। ਦੋਨਾਂ ਮੁਲਜ਼ਮਾਂ ਖਿਲਾਫ ਥਾਣਾ ਸਿਟੀ ਕਪੂਰਥਲਾ ’ਚ ਮਾਮਲਾ ਦਰਜ ਕਰ ਲਿਆ ਹੈ।
ਸੀ. ਆਈ. ਏ. ਸਟਾਫ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐੱਸ. ਪੀ. (ਡੀ.) ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ ਡੀ. ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਚਾਂਦ ਨੇ ਪੁਲਸ ਟੀਮ ਦੇ ਨਾਲ ਜਲੰਧਰ ਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਸੁਰਜੀਤ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਪਿੰਡ ਸੋਡੇਵਾਲਾ, ਥਾਣਾ ਸਦਰ ਫਿਰੋਜ਼ਪੁਰ ਜੋ ਕਿ ਅੱਜਕਲ ਨਿਊ ਮੁਹੱਬਤ ਨਗਰ ਕਪੂਰਥਲਾ ਵਿਚ ਆਪਣੇ ਪਿਤਾ ਮਹਿਲ ਸਿੰਘ ਪੁੱਤਰ ਦਲੀਪ ਸਿੰਘ ਦੇ ਨਾਲ ਰਹਿ ਰਿਹਾ ਹੈ ਅਤੇ ਦੋਨੋਂ ਮੁਲਜ਼ਮ ਸੂਬਾ ਪੱਧਰੀ ਗੈਂਗ ਨੂੰ ਚਲਾ ਕੇ ਭੋਲੇ-ਭਾਲੇ ਲੋਕਾਂ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ ’ਚ ਕਾਂਸਟੇਬਲ ਅਤੇ ਭਾਰਤੀ ਰੇਲਵੇ ਵਿਚ ਕਲਰਕ ਲਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਰਹੇ ਹਨ ਅਤੇ ਮੁਲਜ਼ਮ ਸੁਰਜੀਤ ਸਿੰਘ ਖੁਦ ਨੂੰ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਐੱਸ. ਪੀ. ਦੱਸਦਾ ਹੈ ਅਤੇ ਇਨ੍ਹਾਂ ਦੋਨਾਂ ਮੁਲਜ਼ਮਾਂ ਨੇ ਇਕ ਸਫੈਦ ਰੰਗ ਦੀ ਗੱਡੀ ਰੱਖੀ ਹੋਈ ਹੈ ਜਿਸ ’ਚ ਕਾਫ਼ੀ ਗਿਣਤੀ ਵਿਚ ਸਰਟੀਫਿਕੇਟ ਅਤੇ ਰੇਲਵੇ ਭਰਤੀ ਨਾਲ ਸਬੰਧਤ ਦਸਤਾਵੇਜ਼ ਪਏ ਹੋਏ ਹਨ। ਮੁਖਬਰ ਨੇ ਆਪਣੀ ਸੂਚਨਾ ’ਚ ਇਹ ਵੀ ਦੱਸਿਆ ਕਿ ਮੁਲਜ਼ਮ ਰੇਲ ਕੋਚ ਫੈਕਟਰੀ ਵੱਲ ਜਾ ਰਹੇ ਹਨ ਜਿਸ ’ਤੇ ਪੁਲਸ ਨੇ ਮਸਜਿਦ ਚੌਕ ਵਿਚ ਨਾਕਾਬੰਦੀ ਕਰ ਕੇ ਸੁਰਜੀਤ ਸਿੰਘ ਅਤੇ ਉਸ ਦੇ ਪਿਤਾ ਮਹਿਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਚੋਰੀ ਦੇ ਸਾਮਾਨ ਸਮੇਤ 2 ਗ੍ਰਿਫਤਾਰ
NEXT STORY