ਅਲਾਵਲਪੁਰ/ਕਿਸ਼ਨਗੜ੍ਹ, (ਬੰਗਡ਼, ਬੈਂਸ)- ਪੁਲਸ ਥਾਣਾ ਆਦਮਪੁਰ ਦੇ ਅਧੀਨ ਆਉਂਦੇ ਬਿਆਸ ਪਿੰਡ ਵਿਖੇ ਅੱਜ ੳੁਸ ਸਮੇਂ ਇਨਸਾਨੀਅਤ ਸ਼ਰਮਸਾਰ ਹੋ ਗਈ, ਜਦੋਂ ਇਕ ਕਲਯੁਗੀ ਮਾਂ ਨੇ ਬਦਨਾਮੀ ਦੇ ਡਰੋਂ ਬੱਚੀ ਨੂੰ ਜਨਮ ਦਿੰਦੇ ਸਾਰ ਹੀ ਪਿੰਡ ਵਿਚ ਇਕ ਖਾਲੀ ਪਲਾਟ ਵਿਚ ਸੁੱਟ ਦਿੱਤਾ।
ਪੁਲਸ ਚੌਕੀ ਅਲਾਵਲਪੁਰ ਦੇ ਇੰਚਾਰਜ ਦਲਜੀਤ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਪੁਲਸ ਪਾਰਟੀ ਅਲਾਵਲਪੁਰ ਜਦੋਂ ਬਿਆਸ ਪਿੰਡ ਨਹਿਰ ਦੇ ਨਜ਼ਦੀਕ ਗਸ਼ਤ ਕਰ ਰਹੀ ਸੀ ਤਾਂ ਉਸ ਨੂੰ ਬਿਆਸ ਪਿੰਡ ਵਾਸੀ ਚਾਨਣ ਰਾਮ ਪੁੱਤਰ ਧੰਨਾ ਰਾਮ ਅਤੇ ਸਾਬਕਾ ਸਰਪੰਚ ਸੰਜੀਵ ਕੁਮਾਰ ਰੌਕੀ ਨੇ ਸੂਚਨਾ ਦਿੱਤੀ ਕਿ ਪਿੰਡ ਦੇ ਇਕ ਐੱਨ. ਆਰ. ਆਈ. ਦੇ ਖਾਲੀ ਪਲਾਟ ’ਚ ਕਿਸੇ ਨੇ ਨਵ-ਜੰਮੀ ਬੱਚੀ ਨੂੰ ਸੁੱਟ ਦਿੱਤਾ ਹੈ। ਸੂਚਨਾ ਮਿਲਦੇ ਹੀ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਬੱਚੀ ਨੂੰ ਬਰਾਮਦ ਕੀਤਾ ਤੇ ਤੁਰੰਤ ਆਦਮਪੁਰ ਦੇ ਇਕ ਨਿੱਜੀ ਹਸਪਤਾਲ ’ਚ ਉਸ ਨੂੰ ਇਲਾਜ ਲਈ ਭਰਤੀ ਕਰਵਾਇਆ। ਪੁਲਸ ਦਾ ਕਹਿਣਾ ਹੈ ਕਿ ਬੱਚੀ ਬਿਲਕੁਲ ਤੰਦਰੁਸਤ ਹੈ।
ਬੱਚੀ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਹੀ ਖਾਲੀ ਪਲਾਟ ’ਚ ਸੁੱਟ ਦਿੱਤਾ ਗਿਆ ਹੈ। ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 317 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬ ਪੁਲਸ ਦੇ ਕਾਂਸਟੇਬਲ ਨੇ ਪੱਖੇ ਨਾਲ ਲਟਕ ਕੇ ਲਿਆ ਫਾਹ
NEXT STORY