ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਰਾਜੇਸ਼ ਪਾਇਲਟ ਦੇ ਬੁੱਤ ਕੋਲ ਇਕ ਮਾਂ ਸ਼ਰਮਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਆਪਣੀ ਨਵਜੰਮੀ ਬੱਚੀ ਨੂੰ ਤਪਦੀ ਗਰਮੀ ’ਚ ਬੈਂਚ ’ਤੇ ਰੱਖ ਕੇ ਫਰਾਰ ਹੋ ਗਈ। ਬੱਚੀ ਤੌਲੀਏ ’ਚ ਲਪੇਟੀ ਹੋਈ ਸੀ। ਜਦੋਂ ਤਪਦੀ ਗਰਮੀ ਕਾਰਨ ਬੱਚੀ ਦੇ ਰੋਂਣ ਦੀ ਆਵਾਜ਼ ਆਈ ਕੋਲੋਂ ਲੰਘਦੇ ਇਕ ਵਿਅਕਤੀ ਨੇ ਆਵਾਜ਼ ਸੁਣੀ ਅਤੇ ਉਸ ਨੇ ਟਰੈਫਿਕ ਪੁਲਸ ਨੂੰ ਸੂਚਿਤ ਕੀਤਾ। ਮੁਲਾਜ਼ਮਾਂ ਨੇ ਪਹਿਲਾਂ ਕੰਟਰੋਲ ਰੂਮ ਵਿਚ ਫੋਨ ਕੀਤਾ ਅਤੇ ਫਿਰ ਬੱਚੀ ਨੂੰ ਸੰਭਾਲਿਆ।
ਇਸ ਦੌਰਾਨ ਉੱਥੋਂ ਲੰਘਦੀ ਇਕ ਔਰਤ ਨੇ ਲੜਕੀ ਨੂੰ ਗੋਦ ’ਚ ਲਿਆ ਅਤੇ ਮਾਤਾ ਕੌਸ਼ਲਿਆ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ। ਬੱਚੀ ਫਿਲਹਾਲ ਠੀਕ ਦੱਸੀ ਜਾ ਰਹੀ ਹੈ ਪਰ ਅਜਿਹੀ ਘਟਨਾ ਨੇ ਜਿਥੇ ਮਮਤਾ ਨੂੰ ਸਮਰਸ਼ਾਰ ਕੀਤਾ, ਉੱਥੇ ਰਿਸ਼ਤਿਆਂ ’ਤੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ।
ਅਗਨ ਭੇਟ ਹੋਈਆਂ 5 ਬੀੜਾਂ ਧਾਰਮਿਕ ਰਸਮਾਂ ਉਪਰੰਤ ਗੋਇੰਦਵਾਲ ਸਾਹਿਬ ਲਈ ਰਵਾਨਾ
NEXT STORY