ਕਪੂਰਥਲਾ (ਮੱਲ੍ਹੀ)- ਅੱਜ ਸਿਹਤ ਮਹਿਕਮਾ ਕਪੂਰਥਲਾ ਦੀ ਟੀਮ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਕਪੂਰਥਲਾ ਦੇ ਚੇਅਰਮੈਨ ਅਨੂਪ ਕਲਣ ਦੀ ਦੇਖਰੇਖ ਹੇਠ ਮਾਤਾ ਭੱਦਰਕਾਲੀ ਮੰਦਰ ਡਿਸਪੈਂਸਰੀ ਸ਼ੇਖੂਪੁਰ ਵਿਖੇ ਵਾਰਡ ਨੰਬਰ 32, ਵਾਰਡ ਨੰਬਰ 33 ਤੇ ਵਾਰਡ ਨੰਬਰ 34 ਅਧੀਨ ਪੈਂਦੇ ਵੱਖ-ਵੱਖ ਮੁਹੱਲਿਆਂ ਦੇ 150 ਤੋਂ ਵੱਧ ਲੋਕਾਂ ਨੇ ਸਵੈ ਇੱਛਾ ਨਾਲ ਕਰੋਨਾ ਵੈਕਸੀਨ ਦੇ ਟੀਕੇ ਲਗਵਾਏ।
ਚੇਅਰਮੈਨ ਅਨੂਪ ਕਲਣ ਨੇ ਅੱਜ ਸਵੈ ਇੱਛਾ ਨਾਲ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਆਏ ਲੋਕਾਂ ਨੂੰ ਕਿਹਾ ਕਿ ਜਿਸ ਰਫਤਾਰ ਨਾਲ ਮੁਡ਼ ਕੋਰੋਨਾ ਵਾਇਰਸ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ ਤੋਂ ਬਚਣ ਦਾ ਸਿਰਫ ਇਕੋ ਇਕ ਹੱਲ ਹੈ, ਅਸੀਂ ਸਵੈ-ਇੱਛਾ ਨਾਲ ਕੋਰੋਨਾ ਵੇਕਸੀਨ ਦਾ ਟੀਕਾ ਲਗਵਾਈਏ ਤੇ ਨਾਲ ਹੀ ਕੋਰੋਨਾ ਵਾਇਰਸ ਤੋਂ ਬਚਣ ਲਈ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਸਿਹਤ ਵਿਭਾਗ ਰਾਹੀਂ ਜਾਰੀ ਹਦਾਇਤਾਂ ਦੀ ਪਾਲਣਾ ਵੀ ਕਰੀਏ।
ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ
ਉਨ੍ਹਾਂ ਕਿਹਾ ਕਿ ਸਾਨੂੰ ਘਰੋਂ ਨਿਕਲਣ ਸਮੇਂ ਸਾਨੂੰ ਮਾਸਕ ਪਾ ਕੇ ਨਿਕਲਣਾ ਚਾਹੀਦਾ ਹੈ, ਵਾਰ-ਵਾਰ ਆਪਣੇ ਹੱਥਾਂ ਨੂੰ ਸੈਨੇਟਾਈਜਰ ਤੇ ਸਾਬਣ ਨਾਲ ਧੋਣਾ ਚਾਹੀਦਾ ਹੈ, ਇਕ ਦੂਜੇ ਤੋਂ ਘੱਟੋ-ਘੱਟ 6 ਫੁੱਟ ਦੀ ਦੂਰੀ ਜਰੂਰ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਸਾਵਧਾਨੀਆਂ ਜਰੂਰ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਕੋਰੋਨਾ ਵੈਕਸੀਨ ਟੀਕੇ ਲਗਵਾਉਣ ਲਈ ਪ੍ਰੇਰਿਆ। ਜ਼ਿਕਰਯੋਗ ਹੈ ਕਿ ਕੋਰੋਨਾ ਵੈਕਸੀਨ ਟੀਕਾਕਰਨ ਲਈ ਅੱਜ ਸਿਹਤ ਵਿਭਾਗ ਵੱਲੋਂ ਡਾਕਟਰ ਬਬਲਪ੍ਰੀਤ ਕੌਰ ਸੋਹਲ, ਨਰੇਸ਼ ਕੁਮਾਰ ਫਾਰਮੇਸੀ ਅਫਸਰ, ਏ.ਐੱਨ.ਐਮ ਪਰਵਿੰਦਰ ਕੌਰ ਆਦਿ ਵਿਸ਼ੇਸ਼ ਤੌਰ ਉੱਤੇ ਪਹੁੰਚੇ।
ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ
ਪੰਜਾਬ ਸਰਕਾਰ ਮੰਡੀਆਂ 'ਚ ਆਏ ਕਣਕ ਦੇ ਇਕ-ਇਕ ਦਾਣੇ ਦਾ ਮੁੱਲ ਅਦਾ ਕਰੇਗੀ : ਕੇ. ਪੀ.
NEXT STORY