ਸੁਲਤਾਨਪੁਰ ਲੋਧੀ (ਧੀਰ)— 550 ਸਾਲਾ ਗੁਰਪੁਰਬ ਨੂੰ ਲੈ ਕੇ ਜਿਥੇ ਪੂਰੇ ਹਲਕੇ 'ਚ ਚੱਲ ਰਹੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ, ਉੱਥੇ ਬੀਤੇ ਕੁਝ ਦਿਨਾਂ ਤੋਂ ਪੈ ਰਿਹਾ ਲਗਾਤਾਰ ਮੀਂਹ ਜਿੱਥੇ ਇਨ੍ਹਾਂ ਚੱਲ ਰਹੇ ਵਿਕਾਸ ਕਾਰਜਾਂ 'ਚ ਖਲਨਾਇਕ ਦਾ ਰੋਲ ਨਿਭਾਉਣ 'ਚ ਕੋਈ ਕਸਰ ਨਹੀਂ ਛੱਡ ਰਿਹਾ ਹੈ, ਉਥੇ ਇਸ ਨੇ ਤੇਜ਼ੀ ਨਾਲ ਚੱਲ ਰਹੇ ਕਾਰਜਾਂ 'ਤੇ ਵੀ ਬ੍ਰੇਕ ਲਗਾ ਦਿੱਤੀ ਹੈ।
ਨਵੇਂ ਬਣ ਰਹੇ ਪੁਲਾਂ 'ਚ ਦਰਿਆ ਬਿਆਸ 'ਚ ਵਧੇ ਪਾਣੀ ਕਾਰਣ ਜਿੱਥੇ ਥੋੜ੍ਹੀ ਰੁਕਾਵਟ ਪੈ ਰਹੀ ਹੈ, ਉੱਥੇ ਹੀ ਗੁਰਪੁਰਬ ਮੌਕੇ ਲੱਖਾਂ ਦੀ ਗਿਣਤੀ 'ਚ ਪੁੱਜ ਰਹੀਆਂ ਸੰਗਤਾਂ ਵਾਸਤੇ ਬਣ ਰਹੀ ਟੈਂਟ ਸਿਟੀ ਦੇ ਸ਼ੁਰੂ ਹੋਏ ਕਾਰਜ 'ਤੇ ਵੀ ਇਕ ਵੇਲੇ ਖੜੋਤ ਆ ਗਈ ਹੈ। ਸੁਲਤਾਨਪੁਰ ਲੋਧੀ ਕਪੂਰਥਲਾ ਬੇਬੇ ਨਾਨਕੀ ਮਾਰਗ 'ਤੇ ਪਿੰਡ ਰਣਧੀਰਪੁਰ ਡਿੰਗੇ ਪੁਲ ਦੇ ਨਜ਼ਦੀਕ ਟੈਂਟ ਸਿਟੀ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਸੀ, ਜਿਸ ਵਾਸਤੇ ਠੇਕੇਦਾਰ ਵੱਲੋਂ ਸਾਰੀ ਜ਼ਮੀਨ ਨੂੰ ਸਮਤਲ ਕਰਕੇ ਵੱਡੇ ਪੱਧਰ 'ਤੇ ਉੱਥੇ ਸਾਮਾਨ ਸੁੱਟਿਆ ਹੋਇਆ ਹੈ ਪਰ ਲਗਾਤਾਰ ਬਾਰਿਸ਼ ਹੋਣ ਕਾਰਣ ਪੂਰੇ ਖੇਤਾਂ 'ਚ ਪਾਣੀ ਭਰ ਗਿਆ ਹੈ, ਉੱਥੇ ਸ਼ੁਰੂ ਹੋਇਆ ਕੰਮ ਵੀ ਰੁੱਕ ਗਿਆ ਹੈ। ਮਜ਼ਦੂਰਾਂ ਵੱਲੋਂ ਪਹਿਲਾਂ ਆਪਣੀ ਰਿਹਾਇਸ਼ ਵਾਸਤੇ ਬਣਾਈਾਂ ਜਾ ਰਹੀ ਝੌਂਪੜੀਆਂ ਦੇ 'ਚ ਵੀ ਪਾਣੀ ਦਾਖਲ ਹੋ ਗਿਆ ਹੈ।
ਟੈਂਟ ਸਿਟੀ ਦਾ ਕੰਮ ਕਰਨ ਆਏ ਇਕ ਮਜ਼ਦੂਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਟੈਂਟ ਸਿਟੀ ਬਣਾਉਣ ਨੂੰ ਘੱਟੋ-ਘੱਟ 2 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਟੈਂਟ ਸਿਟੀ 'ਚ ਸਾਨੂੰ ਸੰਗਤਾਂ ਵਾਸਤੇ ਹਰੇਕ ਸਹੂਲਤ ਉਪਲੱਬਧ ਕਰਵਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਬਾਰਿਸ਼ ਦੇ ਨਾਲ ਖੇਤਾਂ 'ਚ ਪਾਣੀ ਖੜ੍ਹਾ ਹੋ ਗਿਆ ਹੈ, ਜਿਸ ਕਾਰਣ ਜਦ ਤਕ ਪਾਣੀ ਪੂਰੀ ਤਰ੍ਹਾਂ ਸੁੱਕ ਨਹੀਂ ਜਾਂਦਾ, ਉਦੋਂ ਤਕ ਕੰਮ ਵੀ ਰਫਤਾਰ ਨਹੀਂ ਹੁੰਦੀ। ਹੁਣ ਜਦੋਂ ਅਗਲਾ ਮਹੀਨਾ ਵੀ ਪੂਰਾ ਬਰਸਾਤ ਦਾ ਗਿਣਿਆ ਜਾਂਦਾ ਹੈ ਅਜਿਹੇ 'ਚ ਕੰਮ ਲੇਟ ਖਤਮ ਹੋ ਸਕਦਾ ਹੈ ਪ੍ਰੰਤੂ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਗੁਰਪੁਰਬ ਸਮਾਗਮ ਤੋਂ ਪਹਿਲਾਂ ਇਸਨੂੰ ਪੂਰਾ ਕਰ ਲਵਾਂਗੇ। ਉਸਨੇ ਦੱਸਿਆ ਕਿ ਪਟਨਾ ਸਾਹਿਬ ਵਿਖੇ ਹੋਏ ਸਮਾਗਮ ਮੌਕੇ ਵੀ ਅਸੀਂ ਹੀ ਸਾਰੀ ਟੈਂਟ ਸਿਟੀ ਦਾ ਨਿਰਮਾਣ ਕੀਤਾ ਸੀ।
ਸਾਰੇ ਕਾਰਜ ਤੈਅ ਸਮੇਂ 'ਤੋਂ ਪਹਿਲਾ ਮੁਕੰਮ ਕਰ ਲਏ ਜਾਣਗੇ : ਡੀ. ਸੀ.
ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਇੰਜੀ. ਡੀ. ਪੀ. ਐੱਸ. ਖਰਬੰਦਾ ਨੇ ਕਿਹਾ ਕਿ ਕੁਦਰਤ ਦੇ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ ਪ੍ਰੰਤੂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਸਾਡੇ ਕੋਲ ਪਾਣੀ ਨੂੰ ਡੀ ਫਾਰਮਿੰਗ ਕਰਨ ਦਾ ਵੀ ਢੰਗ ਹੈ। ਇਕ ਜਾਂ ਦੋ ਦਿਨ ਕੰਮ ਰੁਕਣ ਨਾਲ ਕੁਝ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸਾਰੇ ਕਾਰਜ ਤੈਅ ਸਮੇਂ 'ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣਗੇ।
SSP ਮਾਹਲ ਨੇ 365 ਦਿਨਾਂ ਦੇ ਕਾਰਜਕਾਲ 'ਚ 9 ਔਰਤਾਂ ਤੇ 22 ਵਿਦੇਸ਼ੀ ਸਮੱਗਲਰਾਂ ਨੂੰ ਦਬੋਚਿਆ
NEXT STORY