ਜਲੰਧਰ (ਵਰੁਣ)–ਜਲੰਧਰ ਟ੍ਰੈਫਿਕ ਪੁਲਸ ਨੇ ਕਰਤਾਰਪੁਰ ਵਿਚ ਟਰਾਲੇ ਵਿਚ ਲੱਦੇ ਸਰੀਏ ਕਾਰਨ ਹੋਈ 2 ਨੌਜਵਾਨਾਂ ਦੀ ਮੌਤ ਦੇ ਬਾਅਦ ਵੀ ਸਬਕ ਨਹੀਂ ਸਿੱਖਿਆ। ਟ੍ਰੈਫਿਕ ਪੁਲਸ ਦੀ ਲਾਪ੍ਰਵਾਹੀ ਕਾਰਨ ਈ-ਰਿਕਸ਼ਾ ’ਤੇ ਲੱਦੇ ਲੋਹੇ ਦੇ ਐਂਗਲ ਸ਼ਹਿਰ ਦੀਆਂ ਸੜਕਾਂ ’ਤੇ ਮੌਤ ਬਣ ਕੇ ਘੁੰਮ ਰਹੇ ਹਨ। ਇਹ ਵਾਕਿਆ ਗਾਜ਼ੀਗੁੱਲਾ ਇਲਾਕੇ ਦਾ ਹੈ, ਹਾਲਾਂਕਿ ਟ੍ਰੈਫਿਕ ਪੁਲਸ ਇਸ ਈ-ਰਿਕਸ਼ਾ ਨੂੰ ਨਹੀਂ ਰੋਕ ਸਕੀ ਪਰ ਜਦੋਂ ਜਾਗਰੂਕ ਲੋਕਾਂ ਨੇ ਵੇਖਿਆ ਤਾਂ ਈ-ਰਿਕਸ਼ਾ ਰੁਕਵਾ ਲਿਆ।
ਇਹ ਵੀ ਪੜ੍ਹੋ: Big Breaking: ਪੰਜਾਬ ਪੁਲਸ ਦੇ DIG ਨੂੰ CBI ਨੇ ਕੀਤਾ ਗ੍ਰਿਫ਼ਤਾਰ
ਲੋਕਾਂ ਨੇ ਈ-ਰਿਕਸ਼ਾ ਚਾਲਕ ਨੂੰ ਕੁਝ ਪੈਸਿਆਂ ਲਈ ਲੋਕਾਂ ਦੀ ਜਾਨ ਖ਼ਤਰੇ ਵਿਚ ਪਾਉਣ ’ਤੇ ਜੰਮ ਕੇ ਕੋਸਿਆ। ਲੋਕਾਂ ਦੇ ਵਿਰੋਧ ਦੇ ਬਾਅਦ ਈ-ਰਿਕਸ਼ਾ ਚਾਲਕ ਨੇ ਸਾਰੇ ਐਂਗਲ ਹੇਠਾਂ ਤਾਂ ਉਤਾਰ ਲਏ ਪਰ ਜਿਵੇਂ ਹੀ ਲੋਕਾਂ ਦੀ ਭੀੜ ਹਟੀ ਤਾਂ ਈ-ਰਿਕਸ਼ਾ ਚਾਲਕ ਨੇ ਸਾਰੇ ਐਂਗਲ ਦੁਬਾਰਾ ਈ-ਰਿਕਸ਼ਾ ’ਤੇ ਲੱਦੇ ਅਤੇ ਅੱਗੇ ਨਿਕਲ ਗਿਆ। ਜੇਕਰ ਇਸ ਐਂਗਲ ਨਾਲ ਲੱਦੇ ਈ-ਰਿਕਸ਼ਾ ਕਾਰਨ ਕੋਈ ਹਾਦਸਾ ਹੋ ਜਾਂਦਾ ਜਾਂ ਫਿਰ ਜਾਨੀ ਨੁਕਸਾਨ ਹੁੰਦਾ ਤਾਂ ਕੀ ਪ੍ਰਸ਼ਾਸਨ ਹਾਦਸੇ ਦੀ ਜ਼ਿੰਮੇਵਾਰੀ ਉਠਾਉਂਦਾ?
ਦੱਸ ਦੇਈਏ ਕਿ ਕਰਤਾਰਪੁਰ ਵਿਚ ਹਾਈਵੇਅ ’ਤੇ ਚੱਲ ਰਹੇ ਸਰੀਏ ਨਾਲ ਲੱਦੇ ਟਰਾਲੇ ਵੱਲੋਂ ਅਚਾਨਕ ਬ੍ਰੇਕ ਲਗਾਉਣ ਤੋਂ ਬਾਅਦ ਪਿੱਛੇ ਆ ਰਹੀ ਗੱਡੀ ਟਰਾਲੇ ਨਾਲ ਟਕਰਾ ਗਈ ਸੀ। ਹਾਦਸੇ ਵਿਚ ਕਾਰ ਦੇ ਅੱਗੇ ਬੈਠੇ 2 ਨੌਜਵਾਨਾਂ ਦੇ ਸਰੀਏ ਆਰ-ਪਾਰ ਹੋਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ। ਦੋਵੇਂ ਨੌਜਵਾਨ ਜਲੰਧਰ ਵਿਚ ਇਕ ਧਾਰਮਿਕ ਸਮਾਰੋਹ ਲਈ ਆ ਰਹੇ ਸਨ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਕ ਹੋਰ ਵਾਅਦਾ ਕੀਤਾ ਪੂਰਾ, ਇਨ੍ਹਾਂ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ
ਸਟੇਟ ਟ੍ਰੈਫਿਕ ਐਂਡ ਰੋਡ ਸੇਫਟੀ ਐਡਵਾਈਜ਼ਰੀ ’ਚ ਵੀ ਉੱਠਿਆ ਮੁੱਦਾ ਪਰ ਕੋਈ ਫਾਇਦਾ ਨਹੀਂ : ਮੈਂਬਰ ਵਿਨੋਦ ਅਗਰਵਾਲ
ਇਸ ਮਾਮਲੇ ਨੂੰ ਲੈ ਕੇ ਸਟੇਟ ਟ੍ਰੈਫਿਕ ਐਂਡ ਰੋਡ ਸੇਫਟੀ ਐਡਵਾਈਜ਼ਰੀ ਦੇ ਜਲੰਧਰ ਤੋਂ ਮੈਂਬਰ ਵਿਨੋਦ ਅਗਰਵਾਲ ਨੇ ਦੱਸਿਆ ਕਿ ਕਰਤਾਰਪੁਰ ਹਾਦਸੇ ਤੋਂ ਬਾਅਦ ਸਟੇਟ ਟ੍ਰੈਫਿਕ ਐਂਡ ਰੋਡ ਸੇਫਟੀ ਐਡਵਾਈਜ਼ਰੀ ਦੀ ਡੀ. ਸੀ. ਨੇ ਮੀਟਿੰਗ ਵੀ ਬੁਲਾਈ ਸੀ। ਉਸ ਵਿਚ ਡੀ. ਸੀ. ਸਮੇਤ ਕਮਿਸ਼ਨਰੇਟ ਪੁਲਸ ਦੇ 2 ਏ. ਡੀ. ਸੀ. ਪੀ., ਏ. ਡੀ. ਸੀ. ਪੀ. ਟ੍ਰੈਫਿਕ, ਨਿਗਮ ਦੇ ਜੁਆਇੰਟ ਕਮਿਸ਼ਨਰ, ਐੱਸ. ਡੀ. ਐੱਮਜ਼ ਆਦਿ ਕਈ ਅਧਿਕਾਰੀ ਮੌਜੂਦ ਸਨ, ਜਿਸ ਵਿਚ ਤੈਅ ਹੋਇਆ ਸੀ ਕਿ ਈ-ਰਿਕਸ਼ਾ ਸਿਰਫ਼ ਸਵਾਰੀ ਲਈ ਹਨ। ਉਸ ਵਿਚ ਕਿਸੇ ਤਰ੍ਹਾਂ ਦਾ ਕੋਈ ਹੋਰ ਸਾਮਾਨ ਨਹੀਂ ਲੱਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਈ-ਰਿਕਸ਼ਾ ’ਤੇ ਲੋਹੇ ਦੇ ਐਂਗਲ ਲੱਦ ਕੇ ਲਿਜਾਣਾ ਕਾਫ਼ੀ ਖ਼ਤਰਨਾਕ ਹੈ ਕਿਉਂਕਿ ਫੈਸਟੀਵਲ ਸੀਜ਼ਨ ਕਾਰਨ ਸੜਕਾਂ ’ਤੇ ਪਹਿਲਾਂ ਤੋਂ ਭੀੜ ਹੈ ਅਤੇ ਅਜਿਹੀ ਲਾਪ੍ਰਵਾਹੀ ਸ਼ਹਿਰ ਵਿਚ ਵੱਡਾ ਹਾਦਸਾ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੁਲਸ ਛਾਉਣੀ ’ਚ ਤਬਦੀਲ ਹੋਇਆ ਇਹ ਪਿੰਡ, ਮਾਹੌਲ ਬਣਿਆ ਤਣਾਅਪੂਰਨ, ਨਿਹੰਗ ਸਿੰਘਾਂ ਨੇ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Big Breaking: ਪੰਜਾਬ ਪੁਲਸ ਦੇ DIG ਨੂੰ CBI ਨੇ ਕੀਤਾ ਗ੍ਰਿਫ਼ਤਾਰ
NEXT STORY