ਜਲੰਧਰ (ਸੋਨੂੰ)- ਜਲੰਧਰ ਨਗਰ ਨਿਮਗ ਦੇ ਤਹਿਤ ਆਉਂਦੇ ਕੋਟ ਸਦੀਕ (ਕਾਲਾ ਸੰਘਾ ਰੋਡ) 'ਤੇ ਸਰਕਾਰੀ ਜ਼ਮੀਨ 'ਤੇ ਕਬਜ਼ੇ ਦਾ ਮੁੱਦਾ ਗਰਮਾ ਗਿਆ ਹੈ। ਪਿੰਡ ਕੋਟ ਸਦੀਅਕ ਦੇ ਲੋਕਾਂ ਨੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਲੋਕਾਂ ਦਾ ਸਾਥ ਦੇਣ ਲਈ ਜਲੰਧਰ ਵੈਸਟ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਅਤੇ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਟੀਨੂੰ ਵੀ ਮੌਕੇ 'ਤੇ ਪਹੁੰਚੇ।

ਦੁਕਾਨਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਇਹ ਖ਼ੇਤਰ ਪੰਚਾਇਤ 'ਚ ਆਉਂਦਾ ਸੀ ਪਰ ਬਾਅਦ ਵਿਚ ਨਗਰ-ਨਿਗਮ ਦੀ ਹੱਦ ਵਿਚ ਸ਼ਾਮਲ ਹੋ ਗਿਆ। ਇਥੇ ਤਤਕਾਲੀ ਪੰਚਾਇਤ ਨੇ ਆਪਣੀ ਆਮਦਨ ਵਧਾਉਣ ਲਈ ਦੁਕਾਨਾਂ ਬਣਾਈਆਂ ਸਨ ਪਰ ਜਿਹੜੇ ਲੋਕਾਂ ਨੇ ਇਹ ਦੁਕਾਨਾਂ ਲਈਆਂ ਸਨ, ਉਹ ਹੁਣ ਇਸ ਦੁਨੀਆ 'ਚ ਵਿਚ ਨਹੀਂ ਹਨ। ਦੁਕਾਨਾਂ ਖੰਡਰ ਬਣ ਗਈਆਂ ਹਨ ਪਰ ਸੱਤਾਧਾਰੀ ਦਲ ਦਾ ਨਾਂ ਲੈਣ ਵਾਲੇ ਕੁਝ ਲੋਕ ਇਨ੍ਹਾਂ ਨੂੰ ਦੋਬਾਰਾ ਫਿਰ ਤੋਂ ਬਣਾ ਕੇ ਕਬਜ਼ਾ ਕਰਨ ਦੀ ਫਿਰਾਕ ਵਿਚ ਹਨ।

ਇਹ ਵੀ ਪੜ੍ਹੋ : ਅੱਜ ਨਗਾਰਿਆਂ ਤੇ ਜੈਕਾਰਿਆਂ ਦੀ ਗੂੰਜ ਨਾਲ ਹੋਵੇਗੀ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਾ-ਮਹੱਲਾ ਦੀ ਆਰੰਭਤਾ

ਇਸ ਮੌਕੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਇਥੇ ਤਤਕਾਲੀ ਪੰਚਾਇਤ ਨੇ 4 ਦੁਕਾਨਾਂ ਬਣਾ ਕੇ ਕਿਰਾਏ 'ਤੇ ਦਿੱਤੀਆਂ ਸਨ ਪਰ ਹੁਣ ਇਹ ਜ਼ਮੀਨ ਨਿਗਮ ਦੇ ਅੰਦਰ ਆ ਗਈ ਹੈ ਅਤੇ ਜਗ੍ਹਾ ਖੰਡਰ ਹੋ ਚੁੱਕੀ ਹੈ। ਦੁਕਾਨਦਾਰ ਵੀ ਇਥੋਂ ਛੱਡ ਕੇ ਚਲੇ ਗਏ ਹਨ। ਨਿਗਮ ਨੇ ਖੰਡਰ ਦੁਕਾਨਾਂ 'ਤੇ ਬਕਾਇਦਾ ਲਿਖਿਆ ਹੈ ਕਿ ਇਹ ਪ੍ਰਾਪਰਟੀ ਉਨ੍ਹਾਂ ਦੀ ਹੈ ਪਰ ਭੂ-ਮਾਫ਼ੀਆ ਦੇ ਲੋਕਾਂ ਨੇ ਨਿਗਮ ਦੇ ਨਾਮ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ 'ਤੇ ਕਬਜ਼ਾ ਕਰਕੇ ਨਿਰਮਾਣ ਸ਼ੁਰੂ ਕਰ ਦਿੱਤਾ। ਮੌਕੇ 'ਤੇ ਪਹੁੰਚੇ ਵੈਸਟ ਹਲਕੇ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਇਸ ਜਗ੍ਹਾ 'ਤੇ ਗੈਰ-ਕਾਨੂੰਨੀ ਕਬਜ਼ਾ ਕਰਕੇ ਨਿਰਮਾਣ ਦਾ ਕੰਮ ਕੀਤਾ ਜਾ ਰਿਹਾ ਸੀ। ਮਾਫ਼ੀਆ ਦੇ ਲੋਕ ਸਥਾਨਕ ਲੋਕਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਜਗ੍ਹਾ 'ਤੇ ਕਾਰਵਾਈ ਕਰਨ ਲਈ ਨਿਗਮ ਦਾ ਅਧਿਕਾਰੀ ਨਹੀਂ ਆ ਰਿਹਾ।
ਇਹ ਵੀ ਪੜ੍ਹੋ : 13 ਸਾਲਾ ਕੁੜੀ ਨੂੰ ਅਗਵਾ ਕਰਕੇ ਕੀਤਾ ਸੀ ਜਬਰ-ਜ਼ਿਨਾਹ, ਹੁਣ ਜਲੰਧਰ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜੰਮੂ-ਕਸ਼ਮੀਰ ਦੇ ਬਿਸ਼ਨਾਹ ਸੈਕਟਰ ’ਚ ਵੰਡੀ ਗਈ 702ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY