ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ 2 ਟੋਲ ਪਲਾਜ਼ਾ ਨੂੰ ਬੀਤੀ ਰਾਤ ਚੱਲ ਰਹੇ ਬਲੈਕ ਆਊਟ ਕਾਰਨ ਬੰਦ ਰੱਖਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਚੌਲਾਂਗ ਟੋਲ ਪਲਾਜ਼ਾ ਦੇ ਮੈਨੇਜਰ ਮੁਬਾਰਕ ਅਲੀ ਨੇ ਦੱਸਿਆ ਕਿ ਡੀ. ਸੀ. ਹੁਸ਼ਿਆਰਪੁਰ ਅਸਿਕਾ ਜੈਨ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਜਾਰੀ ਹਦਾਇਤਾਂ ਕਾਰਨ ਬੀਤੀ ਰਾਤ ਚੌਲਾਂਗ ਟੋਲ ਪਲਾਜ਼ਾ ਰਾਤ 10.15 ਤੋਂ ਲੈ ਕੇ ਸਵੇਰੇ 8.45 ਤੱਕ ਮੁਕੇਰੀਆਂ ਨਜ਼ਦੀਕ ਮਾਨਸਰ ਟੋਲ ਪਲਾਜ਼ਾ ਰਾਤ 9 ਵਜੇ 18 ਮਿੰਟ ਤੋਂ ਲੈ ਕੇ ਸਵੇਰੇ 8.45 ਤੱਕ ਬੰਦ ਰੱਖਿਆ ਗਿਆ।
ਇਹ ਵੀ ਪੜ੍ਹੋ : ਭਾਰਤ-ਪਾਕਿ ਜੰਗ ਵਿਚਾਲੇ ਪੰਜਾਬ 'ਚ ਘੁੰਮ ਰਹੇ ਦੋ ਭਿਖਾਰੀਆਂ ਦੀਆਂ ਤਸਵੀਰਾਂ ਜਾਰੀ, ਕੀਤਾ ਗਿਆ ਅਲਰਟ
ਉਨ੍ਹਾਂ ਹੋਰ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਰਾਤ ਦੇ ਸਮੇਂ ਲਈ ਇਹ ਹਦਾਇਤਾਂ ਜਾਰੀ ਹੁੰਦੀਆਂ ਹਨ ਤਾਂ ਪੂਰਨ ਸਹਿਯੋਗ ਕਰਦੇ ਹੋਏ ਟੋਲ ਪਲਾਜ਼ੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੰਦ ਰੱਖ ਕੇ ਸਹਿਯੋਗ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਚੰਡੀਗੜ੍ਹ ਸਣੇ 15 ਥਾਵਾਂ 'ਤੇ ਹਮਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਰਜਾ-ਪੁਰਜਾ ਕਰ ਕੇ ਦੁਕਾਨ 'ਤੇ ਵੇਚ ਦਿੰਦਾ ਸੀ ਚੋਰੀ ਦੇ ਮੋਟਰਸਾਈਕਲ, ਪੁਲਸ ਨੇ ਕਰ ਲਿਆ ਕਾਬੂ
NEXT STORY