ਟਾਂਡਾ ਉੜਮੁੜ (ਜਸਵਿੰਦਰ)- ਪੰਜਾਬ ਅੰਦਰ ਝੋਨੇ ਦੀ ਫ਼ਸਲ ਵੇਚਣ ਦੀ ਹੋਈ ਬੇਕਦਰੀ ਕਾਰਨ ਕਿਸਾਨ ਆਪਣੇ ਆਪ ਨੂੰ ਠਗੇ-ਠੱਗੇ ਅਤੇ ਸ਼ਰਮਿੰਦੇ ਹੋਏ ਵਿਖਾਈ ਦੇ ਰਹੇ ਹਨ, ਜਿਸ ਦੇ ਚਲਦਿਆਂ ਬਹੁਤੇ ਕਿਸਾਨ ਤਾਂ ਕਿਸਾਨੀ ਤੋਂ ਤੋਬਾ ਕਰ ਰਹੇ ਹਨ। ਮੰਡੀ ਅੰਦਰ ਝੋਨੇ ਦੀ ਫ਼ਸਲ ਦੀ ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਬਹੁਤੇ ਆੜਤੀਏ ਤਾਂ ਇਸ ਨੂੰ ਬਾਰਦਾਨੇ ਦੀ ਕਮੀ ਦੱਸ ਰਹੇ ਹਨ ਦੂਜੇ ਪਾਸੇ ਜ਼ਿੰਮੀਦਾਰ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਅੰਦਰ ਕਾਫ਼ੀ ਦਿਨਾਂ ਤੋਂ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਹਨ।
ਬਹੁਤੇ ਕਿਸਾਨਾਂ ਨੇ ਅੱਜ ਪੱਤਰਕਾਰਾਂ ਦੀ ਟੀਮ ਨੂੰ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮੰਡੀਆਂ ਅੰਦਰ ਆਪਣੀ ਫ਼ਸਲ ਵੇਚਣ ਲਈ ਕਾਫ਼ੀ ਦਿਨਾਂ ਦਾ ਇੰਤਜ਼ਾਰ ਕਰਨ ਉਪਰੰਤ ਵੀ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਲਈ ਕਈ ਤਰ੍ਹਾਂ ਦੀਆਂ ਮਾਰਾਂ ਜਿਵੇਂ ਫ਼ਸਲ ਵਿੱਚ ਕੱਟ ਲਗਾਉਣਾ ਰੇਟ ਘੱਟ ਲਗਾਉਣਾ ਆਦੀ ਤਰ੍ਹਾਂ ਦੀਆਂ ਮਾਰਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਉਪਾਅ ਕਰਨ ਘਰ ਆਇਆ ਬਾਬਾ, ਕਰ ਗਿਆ ਵੱਡਾ ਕਾਰਾ, ਸੋਚਿਆ ਨਹੀਂ ਸੀ ਹੋਵੇਗਾ ਇਹ ਕੁਝ
ਕੁਝ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਲਈ ਕਾਫ਼ੀ ਦਿਨ ਆਪਣੇ ਘਰਾਂ ਅੰਦਰ ਝੋਨੇ ਨਾਲ ਭਰੀਆਂ ਟਰਾਲੀਆਂ ਖੜ੍ਹੀਆਂ ਕਰਕੇ ਸਕੂਟਰ ਮੋਟਰਸਾਈਕਲ ਅਤੇ ਮੰਡੀਆਂ ਨੂੰ ਜਾ ਕੇ ਆਪਣੀ ਫ਼ਸਲ ਲੱਗਣ ਲਈ ਤਰਲੇ ਕੱਢਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਆੜਤੀਆਂ ਦੇ ਕਹਿਣ ਅਨੁਸਾਰ ਕਈ ਵਾਰ ਉਨ੍ਹਾਂ ਨੂੰ ਤਿੰਨ-ਤਿੰਨ ਚਾਰ-ਚਾਰ ਦਿਨ ਘਰਾਂ ਅੰਦਰ ਟਰਾਲੀਆਂ ਖੜ੍ਹੀਆਂ ਰੱਖਣੀਆਂ ਪੈ ਰਹੀਆਂ ਹਨ ਜਦਕਿ ਫ਼ਸਲ ਕਟਵਾਉਣ ਲਈ ਉਨ੍ਹਾਂ ਨੂੰ ਟਰਾਲੀਆਂ ਦੀ ਸਖ਼ਤ ਜ਼ਰੂਰਤ ਹੁੰਦੀ ਹੈ, ਜਿਸ ਸਭ ਦੇ ਬਾਵਜੂਦ ਵੀ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੂਜੇ ਪਾਸੇ ਬਾਹਰੋਂ ਆਈਆਂ ਫ਼ਸਲ ਕੱਟਣ ਲਈ ਕੰਬਾਈਨਾਂ ਵਾਲਿਆਂ ਦਾ ਵੀ ਜ਼ਿੰਮੀਦਾਰਾਂ ਨੇ ਲਾਹਾ ਖੱਟਣਾ ਹੁੰਦਾ ਹੈ ਪਰ ਇਹੋ-ਜਿਹੀ ਖੱਜਲ-ਖੁਆਰੀ ਕਾਰਨ ਉਨ੍ਹਾਂ ਨੂੰ ਵੀ ਇਸ ਵਾਰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਆਪਣੀ ਫ਼ਸਲ ਵੇਚਣ ਲਈ ਹੋਈ ਕਿਸਾਨ ਦੀ ਦੁਰਦਸ਼ਾ ਦਾ ਜ਼ਿੰਮੇਵਾਰ ਕੌਣ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ’ਚ ਫਿਰ ਲਗਾਤਾਰ ਤਿੰਨ ਛੁੱਟੀਆਂ, ਏਅਰ ਇੰਡੀਆ ਦੇ ਜਹਾਜ਼ 'ਚੋਂ ਮਿਲਿਆ ਕਾਰਤੂਸ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY