Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 02, 2026

    2:35:20 PM

  • new tension for team india

    ਟੀ-20 ਸੀਰੀਜ਼ ਤੋਂ ਪਹਿਲਾਂ 'ਸਰਪੰਚ ਸਾਬ੍ਹ' ਲਈ...

  • disaster strikes in the himalayas earthquake tremors felt

    ਹਿਮਾਲਿਆ 'ਚ ਆਫ਼ਤਾਂ ਦੀ ਦਸਤਕ! ਕਿਉਂ ਵਧੀਆਂ ਕੁਦਰਤੀ...

  • children passport

    ਬੱਚਿਆਂ ਦਾ 'ਪਾਸਪੋਰਟ' ਬਣਾਉਣਾ ਹੋਵੇਗਾ ਔਖਾ !...

  • aicc media team to reach chandigarh today

    ਅੱਜ ਚੰਡੀਗੜ੍ਹ ਪੁੱਜੇਗੀ AICC ਦੀ ਟੀਮ, 2027 ਦੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਸ਼ਿਕਾਰ ਬਣਦੇ ਸ਼ਿਕਾਰੀ’

BLOG News Punjabi(ਬਲਾਗ)

‘ਸ਼ਿਕਾਰ ਬਣਦੇ ਸ਼ਿਕਾਰੀ’

  • Edited By Harpreet Singh,
  • Updated: 16 Mar, 2026 04:56 PM
Blog
hunters being hunt
  • Share
    • Facebook
    • Tumblr
    • Linkedin
    • Twitter
  • Comment

ਕਹਾਵਤ ਅਮਰੀਕਾ ਅਤੇ ਇਜ਼ਰਾਈਲ ’ਤੇ ਜਿਉਂ ਦੀ ਤਿਉਂ ਲਾਗੂ ਹੁੰਦੀ ਹੈ। ਹਰ ਦੂਜੇ ਦਿਨ ਜੰਗ ਜਿੱਤਣ ਦਾ ਦਾਅਵਾ ਕਰਨ ਵਾਲੇ ਜਨਾਬ ਡੋਨਾਲਡ ਟਰੰਪ ਇਨ੍ਹਾਂ ਸਵਾਲਾਂ ਤੋਂ ਕੰਨੀ ਕਤਰਾਅ ਜਾਂਦੇ ਹਨ ਕਿ ‘ਜਿੱਤ’ ਤੋਂ ਬਾਅਦ ਜੰਗ ਕਿਉਂ ਜਾਰੀ ਹੈ? ਹਾਲਾਤ ਗਵਾਹ ਹਨ ਕਿ ਉਨ੍ਹਾਂ ਕੋਲ ਨਾ ਤਾਂ ਹਮਲੇ ਦਾ ਕੋਈ ਵਾਜਿਬ ਕਾਰਨ ਸੀ, ਨਾ ਜੰਗ ’ਚੋਂ ਨਿਕਲਣ ਦੀ ਕੋਈ ਯੋਜਨਾ। ਉਹ ਫਸ ਗਏ ਹਨ। 5000 ਸਾਲ ਪੁਰਾਣੀਆਂ ਸੱਭਿਅਤਾਵਾਂ ਕੁਝ ਬੰਬਾਂ ਨਾਲ ਖ਼ਤਮ ਨਹੀਂ ਹੁੰਦੀਆਂ, ਇਹ ਈਰਾਨ ਨੇ ਸਾਬਤ ਕਰ ਦਿੱਤਾ ਹੈ। ਹਮਲੇ ਦੇ ਪਹਿਲੇ ਹੀ ਦਿਨ ਉਸ ਦੇ ਸਰਵਉੱਚ ਨੇਤਾ ਅਯਾਤੁੱਲਾ ਖਾਮੇਨੇਈ ਆਪਣੇ ਚੋਟੀ ਦੇ 44 ਸਾਥੀਆਂ ਨਾਲ ਮਾਰੇ ਜਾਂਦੇ ਹਨ। ਇਜ਼ਰਾਈਲ ਅਤੇ ਅਮਰੀਕਾ ਨੂੰ ਲੱਗਾ ਕਿ ਹੁਣ ਇਰਾਕ ਵਾਂਗ ਵੱਡੀ ਗਿਣਤੀ ’ਚ ਲੋਕ ਸੜਕਾਂ ’ਤੇ ਉਤਰ ਕੇ ਬਗਾਵਤ ਕਰ ਦੇਣਗੇ।

ਹੋਇਆ ਇਸ ਦੇ ਉਲਟ। ਲੱਖਾਂ ਲੋਕ ਤਹਿਰਾਨ ’ਚ ਸੋਗ ਮਨਾਉਣ ਲਈ ਇਕੱਠੇ ਹੋ ਜਾਂਦੇ ਹਨ। ਇਸ ਦੇ ਨਾਲ ਹੀ ਇਜ਼ਰਾਈਲ ਅਤੇ ਖਾੜੀ ਦੇ ਦੇਸ਼ਾਂ ’ਤੇ ਈਰਾਨੀ ਡਰੋਨ ਅਤੇ ਮਿਜ਼ਾਈਲਾਂ ਵਰ੍ਹਨ ਲੱਗਦੀਆਂ ਹਨ। ਅਜਿਹਾ ਇਸ ਲਈ ਸੰਭਵ ਹੋ ਸਕਿਆ, ਕਿਉਂਕਿ ਪਹਿਲਾਂ ਤੋਂ ਨਿਰਧਾਰਤ ਯੋਜਨਾ ਅਨੁਸਾਰ, ‘ਸੁਪਰੀਮ ਲੀਡਰ’ ਦੇ ਗੁਜ਼ਰਦਿਆਂ ਹੀ ਸਮੁੱਚੇ ਪ੍ਰਸ਼ਾਸਨਿਕ ਢਾਂਚੇ ਨੂੰ ਵਿਕੇਂਦਰੀਕ੍ਰਿਤ ਕਰ ਦਿੱਤਾ ਗਿਆ। ਹੁਣ ਹਰ ਖੇਤਰੀ ਕਮਾਂਡਰ ਸਥਿਤੀ ਅਨੁਸਾਰ ਫੈਸਲਾ ਲੈ ਸਕਦਾ ਹੈ। ਇਸ ਤੋਂ ਖਿੱਝ ਕੇ ਵਾਸ਼ਿੰਗਟਨ ਤੇ ਤੇਲ ਅਵੀਵ ਦੇ ਹੁਕਮਰਾਨਾਂ ਨੇ ਹੋਰ ਵੱਡੇ ਬੰਬਾਂ ਦੀ ਝੜੀ ਲਗਾ ਦਿੱਤੀ। ਇਹ ਸਭ ਇੰਨੇ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਕੀਤਾ ਗਿਆ ਕਿ 28 ਫਰਵਰੀ ਨੂੰ ਇਕ ਬੱਚੀਆਂ ਦੇ ਸਕੂਲ ’ਤੇ ਥੋੜ੍ਹੇ ਵਕਫ਼ੇ ’ਚ 2 ਵਾਰ ਬੰਬਾਰੀ ਕੀਤੀ ਗਈ। ਨਤੀਜੇ ਵਜੋਂ, 168 ਬੱਚੀਆਂ ਅਤੇ 14 ਅਧਿਆਪਿਕਾਵਾਂ ਸ਼ਹੀਦ ਹੋ ਗਈਆਂ।

ਨਵ-ਨਿਯੁਕਤ ‘ਸੁਪਰੀਮ ਲੀਡਰ’ ਅਯਾਤੁੱਲਾ ਮੋਜਤਬਾ ਖਾਮੇਨੇਈ ਨੇ ਆਪਣੇ ਪਹਿਲੇ ਬਿਆਨ ’ਚ ਇਨ੍ਹਾਂ ਬੱਚੀਆਂ ਦੀ ਸ਼ਹਾਦਤ ਦੇ ਬਦਲੇ ਦੀ ਸਹੁੰ ਜਗ-ਜ਼ਾਹਿਰ ਕੀਤੀ। ਉਹ ਅਮਰੀਕਾ ਅਤੇ ਟਰੰਪ ਨੂੰ ‘ਦੰਡਿਤ’ ਕਰ ਕੇ ‘ਮੁਆਵਜ਼ਾ’ ਵਸੂਲਣ ਦਾ ਇਰਾਦਾ ਜ਼ਾਹਿਰ ਕਰ ਰਹੇ ਹਨ। ਇਸ ਤੋਂ ਪਹਿਲਾਂ ਈਰਾਨ ਜੰਗਬੰਦੀ ਲਈ 3 ਸ਼ਰਤਾਂ ਰੱਖ ਚੁੱਕਾ ਹੈ। ਤੁਸੀਂ ਇਸ ਨੂੰ ਇਕ ਨੌਸਿੱਖੀਏ ਦਾ ਬੜਬੋਲਾਪਣ ਮੰਨਣ ਲਈ ਸੁਤੰਤਰ ਹੋ, ਪਰ ਇੰਨਾ ਤੈਅ ਹੈ ਕਿ ਈਰਾਨ ਵਰਗਾ ਵਿਰੋਧ ਵਾਸ਼ਿੰਗਟਨ ਨੇ ਸਾਲਾਂ ਤੋਂ ਨਹੀਂ ਵੇਖਿਆ ਸੀ। ਇਸ ਨਾਲ ਅਮਰੀਕੀ ਚੌਧਰ ਦੀ ਚਮਕ ਧੁੰਦਲੀ ਪੈ ਗਈ ਹੈ। ਪੈਟਰੋ ਡਾਲਰ ਦੇ ਜ਼ੋਰ ’ਤੇ ਆਪਣੀਆਂ ਅਤੇ ਪੱਛਮ ਦੀਆਂ ਝੋਲੀਆਂ ਭਰਨ ਵਾਲੇ ਖਾੜੀ ਦੇ ਹੁਕਮਰਾਨਾਂ ਨੇ ਅਮਰੀਕੀ ਸਰਪ੍ਰਸਤੀ ’ਚ ਇਕ ਅਜਿਹੀ ਦੁਨੀਆ ਸਿਰਜੀ ਸੀ, ਜਿਸ ਵਿਚ ਅਮਨ-ਚੈਨ ਅਤੇ ਅਮੀਰੀ ਸੀ। ਇਹ ਸਮਝ ਖੋਖਲੀ ਸਾਬਤ ਹੋ ਚੁੱਕੀ ਹੈ। ਖਾੜੀ ਦੀ ਘਟਦੀ ਸਾਖ ਦੇ ਨਾਲ ਅਮਰੀਕਾ ਅਤੇ ਇਜ਼ਰਾਈਲ ਨੂੰ ਹੋਰਨਾਂ ਮੋਰਚਿਆਂ ’ਤੇ ਵੀ ਜ਼ਬਰਦਸਤ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀ. ਐੱਨ. ਐੱਨ. ਦੀ ਰਿਪੋਰਟ ਅਨੁਸਾਰ, ਹਮਲੇ ਦੇ ਸ਼ੁਰੂਆਤੀ 6 ਦਿਨਾਂ ਵਿਚ ਹੀ 11 ਅਰਬ ਅਮਰੀਕੀ ਡਾਲਰ ਸੁਆਹ ਹੋ ਚੁੱਕੇ ਸਨ।

ਅੱਜਕੱਲ੍ਹ ਈਰਾਨੀ ਹਮਲਿਆਂ ਨਾਲ ਖਾੜੀ ਸਥਿਤ ਅਮਰੀਕੀ ਅੱਡਿਆਂ ਨੂੰ ਖਾਸਾ ਨੁਕਸਾਨ ਉਠਾਉਣਾ ਪਿਆ ਹੈ। ਹੁਣ ਤੱਕ ਉਹ ਸੰਸਾਰ ਦੇ ਸਮੁੱਚੇ ਮਿਜ਼ਾਈਲ ਭੰਡਾਰ ਦਾ ਇਕ-ਤਿਹਾਈ ਖ਼ਰਚ ਕਰ ਚੁੱਕੇ ਹਨ। ਇਸ ਦੀ ਸਾਲਾਂ ਤੱਕ ਪੂਰਤੀ ਨਹੀਂ ਕੀਤੀ ਜਾ ਸਕੇਗੀ, ਕਿਉਂਕਿ ਇਨ੍ਹਾਂ ਦੀ ਨਿਰਮਾਣ ਸਮਰੱਥਾ ਵੀ ਸੀਮਤ ਹੈ। ਉੱਧਰ, ਮੁਕਾਬਲੇਬਾਜ਼ ਚੀਨ ਦਾ ਧਨ ਅਤੇ ਬਲ, ਦੋਵੇਂ ਸੁਰੱਖਿਅਤ ਹਨ। ਹਾਲਾਤ ਇੰਨੇ ਸੰਗੀਨ ਹਨ ਕਿ ਅਮਰੀਕਾ ਨੂੰ ਦੱਖਣੀ ਕੋਰੀਆ, ਜਾਪਾਨ ਆਦਿ ਦੇਸ਼ਾਂ ’ਚ ਤਾਇਨਾਤ ਮਿਜ਼ਾਈਲਾਂ ਖਾੜੀ ਸਥਿਤ ਅੱਡਿਆਂ ’ਤੇ ਮੰਗਵਾਉਣੀਆਂ ਪਈਆਂ ਹਨ। ਇਸ ਨਾਲ ਸਵਾਲ ਉੱਠਣ ਲੱਗੇ ਹਨ ਕਿ ਜੇ ਦੱਖਣੀ ਕੋਰੀਆ ’ਤੇ ਉੱਤਰੀ ਕੋਰੀਆ ਜਾਂ ਜਾਪਾਨ ’ਤੇ ਚੀਨ ਹਮਲਾਵਰ ਹੋ ਉੱਠੇ, ਤਾਂ ਅਮਰੀਕੀ ਉਨ੍ਹਾਂ ਦੀ ਸੁਰੱਖਿਆ ਕਿਵੇਂ ਕਰਨਗੇ? ਇਸ ਨਾਲ ਕੁਝ ਨਵੇਂ ਰਣਨੀਤਿਕ ਸਮੀਕਰਨ ਉੱਭਰ ਸਕਦੇ ਹਨ। ਅਮਰੀਕਾ ਲਈ ਇਹ ਸ਼ੁੱਭ ਸੰਕੇਤ ਨਹੀਂ ਹੈ।

ਇਸ ਜੰਗ ਨੇ ਰੂਸ ਅਤੇ ਯੂਕ੍ਰੇਨ ਦੇ ਵਿਚਾਲੇ ਜਾਰੀ ਸੰਘਰਸ਼ ਤੋਂ ਉੱਭਰੇ ਇਕ ਤੱਥ ਨੂੰ ਸਥਾਪਤ ਕਰ ਦਿੱਤਾ ਹੈ। ਉਹ ਇਹ ਕਿ ਹੁਣ ਲੜਾਈ ਸਿਰਫ਼ ਭਾਰੀ-ਭਰਕਮ ਹਥਿਆਰਾਂ ਅਤੇ ਸੈਨਿਕ ਦਸਤਿਆਂ ਨਾਲ ਨਹੀਂ ਜਿੱਤੀ ਜਾ ਸਕਦੀ। ਉਸ ਨੂੰ ਰੋਕਣ ਲਈ ਛੋਟੇ ਤੋਂ ਛੋਟਾ ਦੇਸ਼ ਡਰੋਨ ਅਤੇ ਨਵੀਂ ਟੈਕਨਾਲੋਜੀ ਦਾ ਸਹਾਰਾ ਲੈ ਕੇ ਖੁਦ ਨੂੰ ਲੰਬੇ ਸਮੇਂ ਤੱਕ ਬਚਾਈ ਰੱਖ ਸਕਦਾ ਹੈ। ਮਹਿਜ਼ 20000 ਡਾਲਰ ਵਾਲੇ ਈਰਾਨੀ ਸ਼ਾਹਿਦ ਡਰੋਨ ਨੂੰ ਨਾਕਾਮ ਕਰਨ ਲਈ ਪੈਂਟਾਗਨ ਨੂੰ 40 ਲੱਖ ਡਾਲਰ ਦੀ ਮਿਜ਼ਾਈਲ ਖ਼ਰਚ ਕਰਨੀ ਪੈਂਦੀ ਹੈ। ਇਹ ਜੰਗ ਜੇਕਰ ਲੰਬੀ ਖਿੱਚੀ ਗਈ, ਤਾਂ ਇਜ਼ਰਾਈਲ ਬਦਹਾਲ ਅਤੇ ਅਮਰੀਕਾ ਮੰਦੀ ਦਾ ਸ਼ਿਕਾਰ ਬਣ ਸਕਦਾ ਹੈ। ਉਨ੍ਹਾਂ ਨੂੰ ਕੂਟਨੀਤੀ ਦੇ ਮੋਰਚੇ ’ਤੇ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਪੇਨ ਨੇ ਤੇਲ ਅਵੀਵ ’ਚ ਆਪਣਾ ਦੂਤਘਰ ਬੰਦ ਕਰ ਦਿੱਤਾ ਹੈ। ਅੱਗੇ ਕੁਝ ਹੋਰ ਦੇਸ਼ ਅਜਿਹਾ ਕਰ ਸਕਦੇ ਹਨ। ਅਮਰੀਕਾ ਦੇ ਇਟਲੀ ਵਰਗੇ ਸਹਿਯੋਗੀ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਹ ਜੰਗ ’ਚ ਸ਼ਾਮਲ ਨਹੀਂ ਹੈ।

ਡੋਨਾਲਡ ਟਰੰਪ ਅਤੇ ਬੈਂਜਾਮਿਨ ਨੇਤਨਯਾਹੂ ਦੇ ਇਸ ਅਵਿਵੇਕੀ ਫੈਸਲੇ ਨੇ ਵਿਸ਼ਵ ਦੀ ਅਰਥਵਿਵਸਥਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੱਚੇ ਤੇਲ ਦੀਆਂ ਕੀਮਤਾਂ ਸ਼ਨੀਵਾਰ ਦੀ ਦੁਪਹਿਰ ਤੱਕ 102 ਡਾਲਰ ਪ੍ਰਤੀ ਬੈਰਲ ਦੇ ਕਰੀਬ ਜਾ ਪਹੁੰਚੀਆਂ ਸਨ। ਸਮੁੱਚੀ ਦੁਨੀਆ ਦੇ ਸ਼ੇਅਰ ਬਾਜ਼ਾਰ ਕੰਬ ਰਹੇ ਹਨ ਅਤੇ ਕਈ ਦੇਸ਼ਾਂ ’ਚ ਊਰਜਾ ਦੀ ਸਪਲਾਈ ਲੜਖੜਾਉਣ ਲੱਗੀ ਹੈ। ਖੁਦ ਅਮਰੀਕਾ ’ਚ ਹੀ ਟਰੰਪ ਦਾ ਵਿਰੋਧ ਜ਼ੋਰ ਫੜਦਾ ਜਾ ਰਿਹਾ ਹੈ। ਇੱਥੇ 70 ਫੀਸਦੀ ਤੋਂ ਜ਼ਿਆਦਾ ਲੋਕ ਇਸ ਬਿਨਾਂ ਕਾਰਨ ਦੇ ਹਮਲੇ ਤੋਂ ਨਾਖੁਸ਼ ਹਨ। ਘਰੇਲੂ ਮੋਰਚੇ ’ਤੇ, ਜਲਦ ਹੋਣ ਵਾਲੀਆਂ ਉਪ-ਚੋਣਾਂ ’ਚ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਸੱਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉੱਥੇ ਹੀ ਸਮੁੱਚੀ ਦੁਨੀਆ ’ਚ ਅਮਰੀਕਾ ਵਿਰੋਧ ਦੀਆਂ ਭਾਵਨਾਵਾਂ ਜ਼ੋਰ ਮਾਰ ਸਕਦੀਆਂ ਹਨ।

ਕੁਝ ਮਾਹਿਰ ਇਸ ਨੂੰ ਅਮਰੀਕੀ ਸਾਮਰਾਜ ਦੇ ਪਤਨ ਦੀ ਸ਼ੁਰੂਆਤ ਦੱਸ ਰਹੇ ਹਨ। ਇਹ ਅਸੰਭਵ ਨਹੀਂ ਹੈ। 9/11 ਤੋਂ ਬਾਅਦ ਅਮਰੀਕਾ ਲਗਾਤਾਰ ਨੁਕਸਾਨਦੇਹ ਲੜਾਈਆਂ ’ਚ ਫਸਦਾ ਰਿਹਾ ਹੈ। ਉਸ ਦੀਆਂ ਫ਼ੌਜਾਂ ਇਰਾਕ ਨੂੰ ਬਦਹਾਲ ਛੱਡਣ ਤੋਂ ਬਾਅਦ ਅਫਗਾਨਿਸਤਾਨ ਤੋਂ ਵੀ ਪ੍ਰੇਸ਼ਾਨ ਹੋ ਕੇ ਪਰਤੀਆਂ ਸਨ। ਉਨ੍ਹਾਂ ਨੂੰ ਸੀਰੀਆ, ਸੋਮਾਲੀਆ ਅਤੇ ਲੀਬੀਆ ਤੋਂ ਵੀ ਉਮੀਦ ਅਨੁਸਾਰ ਨਤੀਜੇ ਨਹੀਂ ਹਾਸਲ ਹੋਏ। ਇਹੀ ਨਹੀਂ, ਹਰ ਅਮਰੀਕੀ ਜੰਗ ਚੀਨ ਲਈ ਤੋਹਫ਼ਾ ਸਾਬਤ ਹੁੰਦੀ ਹੈ। ਬੀਜਿੰਗ ਨੇ 1979 ਤੋਂ ਬਾਅਦ ਕੋਈ ਜੰਗ ਨਹੀਂ ਲੜੀ ਅਤੇ ਕਾਰੋਬਾਰ ’ਤੇ ਧਿਆਨ ਦਿੱਤਾ। ਅੱਜ ਉਸ ਨੂੰ ‘ਦੁਨੀਆ ਦਾ ਕਾਰਖਾਨਾ’ ਕਿਹਾ ਜਾਂਦਾ ਹੈ।

ਹੁਣ ਆਪਣੇ ਦੇਸ਼ ਦੀ ਗੱਲ ਕਰਦੇ ਹਾਂ। ਸਾਡਾ ਲਗਭਗ 50 ਫੀਸਦੀ ਤੇਲ ਅਤੇ 90 ਫੀਸਦੀ ਐੱਲ. ਪੀ. ਜੀ. ਗੈਸ ਹੋਰਮੁਜ਼ ਦੀ ਖਾੜੀ ਤੋਂ ਗੁਜ਼ਰਦੀ ਹੈ। ਈਰਾਨ ਨੇ ਚੀਨ ਤੋਂ ਇਲਾਵਾ ਸਾਰਿਆਂ ਲਈ ਇਸ ਨੂੰ ਬੰਦ ਕਰ ਦਿੱਤਾ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਦੇ ਵਿਸ਼ੇਸ਼ ਯਤਨਾਂ ਨਾਲ ਭਾਰਤੀ ਜਹਾਜ਼ਾਂ ਨੂੰ ਕੁਝ ਛੋਟ ਦਿੱਤੀ ਗਈ ਹੈ। ਜੇਕਰ ਖਾੜੀ ਕੁਝ ਹੋਰ ਦਿਨ ਬੰਦ ਰਹੀ, ਤਾਂ ਸਾਡੇ ਸਾਹਮਣੇ ਨਵੀਆਂ ਚੁਣੌਤੀਆਂ ਆ ਖੜ੍ਹੀਆਂ ਹੋਣਗੀਆਂ। ਸਰਕਾਰ ਨੇ ਇਸੇ ਲਈ ਅਹਿਤਿਆਤ ਵਰਤਣੀ ਸ਼ੁਰੂ ਕਰ ਦਿੱਤੀ ਹੈ। ਗੈਸ ਦੀ ਵਪਾਰਕ ਵਰਤੋਂ ’ਤੇ ਰੋਕ ਦੇ ਨਾਲ ਘਰੇਲੂ ਗੈਸ ਦੀ ਬੁਕਿੰਗ ਵੀ ਹੁਣ ਨਿਸ਼ਚਿਤ ਸਮਾਂ ਬੀਤਣ ਤੋਂ ਬਾਅਦ ਹੀ ਕਰਵਾਈ ਜਾ ਸਕੇਗੀ। ਇਸ ਨਾਲ ਹੁਣ ਤੋਂ ਹੀ ਕਈ ਥਾਵਾਂ ’ਤੇ ਹਫੜਾ-ਦਫੜੀ ਮਚ ਗਈ ਹੈ। ਗੈਸ ਏਜੰਸੀਆਂ ’ਤੇ ਕਤਾਰਾਂ ਲੱਗੀਆਂ ਹਨ, ਬਿਜਲੀ ਦੇ ਚੁੱਲ੍ਹੇ ਬਾਜ਼ਾਰ ਤੋਂ ਗਾਇਬ ਹੋ ਗਏ ਹਨ, ਢਾਬਿਆਂ ਅਤੇ ਛੋਟੇ ਰੈਸਟੋਰੈਂਟਾਂ ’ਚ ਮੈਨਿਊ ਸੀਮਤ ਕਰ ਦਿੱਤਾ ਗਿਆ ਹੈ।

-ਸ਼ਸ਼ੀ ਸ਼ੇਖਰ

  • Hunters
  • Hunt
  • Iran War
  • USA
  • Donald Trump

ਭਾਰਤੀ ਰੋਕ ਰਹੇ ਹਨ ਵਿਦੇਸ਼ ’ਚ ਪੜ੍ਹਾਈ ਦੀਆਂ ਯੋਜਨਾਵਾਂ

NEXT STORY

Stories You May Like

    • disaster strikes in the himalayas earthquake tremors felt
      ਹਿਮਾਲਿਆ 'ਚ ਆਫ਼ਤਾਂ ਦੀ ਦਸਤਕ! ਕਿਉਂ ਵਧੀਆਂ ਕੁਦਰਤੀ ਆਫ਼ਤਾਂ, 130 ਤੋਂ ਵੱਧ ਲੱਗੇ...
    • attempted robbery outside gurdwara sahib
      ਅੱਧੀ ਰਾਤ ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਟਲੀ ਵੱਡੀ ਵਾਰਦਾਤ! ਹਥਿਆਰ ਲੈ ਕੇ...
    • bjp  senior leader
      ਭਾਜਪਾ ਦੀ ਵੱਡੀ ਕਾਰਵਾਈ, ਜਲੰਧਰ ਦੇ ਇਸ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ
    • important news for license applicants
      ਪੰਜਾਬ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
    • 3 suppliers arrested  34 50 kg charas recovered
      ਜਲੰਧਰ 'ਚ ਚਰਸ ਦੀ ਸਪਲਾਈ ਕਰਨ ਵਾਲੇ 3 ਸਪਲਾਇਰ ਗ੍ਰਿਫ਼ਤਾਰ, 34.50 ਕਿਲੋ ਚਰਸ...
    • food safety team seized 425 kg paneer from two vehicles
      ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਦੋ ਵਾਹਨਾਂ ਤੋਂ ਜ਼ਬਤ...
    • jalandhar bjp meeting
      ‘ਸੇਵਾ ਸੰਕਲਪ ਮੁਹਿੰਮ’ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਪੰਜਾਬ...
    • jalandhar court decision
      ਜਲੰਧਰ 'ਚ ਬ੍ਰੇਕਅੱਪ ਮਗਰੋਂ ਕੁੜੀ ਦਾ ਕਤਲ: ਸਿਰਫ਼ਿਰੇ ਆਸ਼ਕ ਨੂੰ ਹੋਈ ਉਮਰਕੈਦ
    Trending
    Ek Nazar
    gold and silver looted

    ਸਕਾਟਲੈਂਡ 'ਚ ਏਸ਼ੀਆਈ ਮੂਲ ਦੇ ਘਰਾਂ 'ਚੋਂ ਸੋਨਾ-ਚਾਂਦੀ ਦੀ ਲੁੱਟ-ਖੋਹ, ਗਿਰੋਹ ਵਰਤ...

    sco lahore

    SCO ਨੇ ਲਾਹੌਰ ਨੂੰ ਆਪਣੀ 'ਸੈਰ-ਸਪਾਟਾ ਅਤੇ ਸੱਭਿਆਚਾਰਕ ਰਾਜਧਾਨੀ' ਕੀਤਾ ਘੋਸ਼ਿਤ

    flood  rescue practice  soldier  motorboat  missing

    ਹੜ੍ਹਾਂ ਦੀ ਰੈਸਕਿਊ ਪ੍ਰੈਕਟਿਸ ਦੌਰਾਨ ਡੁੱਬ ਗਏ ਜਵਾਨ ! 3 ਦੀ ਬਚੀ ਜਾਨ, ਇਕ ਹਾਲੇ...

    sikh man in canada

    ਕੈਨੇਡਾ 'ਚ ਸਿੱਖ ਵਿਅਕਤੀ 'ਤੇ ਨਸਲੀ ਹਮਲਾ, ਚਾਕੂ ਮਾਰ ਕੇ ਕੀਤਾ ਜ਼ਖ਼ਮੀ

    temple demolished in pakistan

    ਸਰਹੱਦ ਪਾਰ- ਪਾਕਿਸਤਾਨ ’ਚ ਮਦਰੱਸੇ ਲਈ ਰਸਤਾ ਬਣਾਉਣ ਲਈ ਢਾਹਿਆ 100 ਸਾਲ ਤੋਂ ਵੱਧ...

    alcohol drinking quarrel friend incident

    ਸ਼ਰਾਬ ਪੀਂਦੇ-ਪੀਂਦੇ ਕਰ 'ਤਾ ਦੋਸਤ ਦਾ ਕਤਲ, ਪੂਰੀ ਰਾਤ ਲਾਸ਼ ਨਾਲ ਸੁੱਤਾ ਰਿਹਾ...

    hindu girl in pakistan

    ਹਿੰਦੂ ਕੁੜੀ 'ਤੇ ਜ਼ਬਰੀ ਵਿਆਹ ਦਾ ਦਬਾਅ, ਪਾਕਿ ਅਦਾਲਤ ਨੇ ਕੀਤੀ ਮਾਪਿਆਂ ਦੇ ਹਵਾਲੇ

    how tired the thief was after stealing

    ਆਹ ਕੀ ਚੋਰੀ ਕਰ ਕੇ ਥੱਕ ਗਿਆ ਚੋਰ! ਆਰਾਮ ਕਰਦਿਆਂ ਆਈ ਨੀਂਦ, ਜਦੋਂ ਖੁੱਲ੍ਹੀ ਅੱਖ...

    shalini pandey responds to ai generated video

    ਮਸ਼ਹੂਰ ਅਦਾਕਾਰਾ ਦੀ ਅਸ਼ਲੀਲ AI ਵੀਡੀਓ ਹੋਈ ਵਾਇਰਲ, Fans ਨੂੰ ਕੀਤੀ ਇਹ ਅਪੀਲ

    new zealand rejects asylum claims

    ਨਿਊਜ਼ੀਲੈਂਡ ਨੇ ਖਾਲਿਸਤਾਨ ਨਾਲ ਜੁੜੇ 40 ਸ਼ਰਨ ਦਾਅਵਿਆਂ ਨੂੰ ਕਰ'ਤਾ ਰੱਦ

    prime minister carney liberal party achieved victoroy

    ਕੈਨੇਡਾ 'ਚ ਵਿਸ਼ੇਸ਼ ਉਪ-ਚੋਣਾਂ : PM ਕਾਰਨੀ ਦੀ ਲਿਬਰਲ ਪਾਰਟੀ ਨੇ ਦਰਜ ਕੀਤੀ...

    pakistan s gsp renewal in 2029

    ਪਾਕਿਸਤਾਨ ਨੂੰ ਵੱਡਾ ਝਟਕਾ;  2029 ਤੋਂ ਬਾਅਦ 'GSP+' ਵਪਾਰਕ ਦਰਜਾ ਮਿਲਣ 'ਤੇ ਖਦਸ਼ਾ

    big reshuffle in the cricket team 7 players dropped and out

    ਕ੍ਰਿਕਟ ਟੀਮ 'ਚ ਵੱਡਾ ਫੇਰਬਦਲ! 7 ਖਿਡਾਰੀ ਕੱਢ 'ਤੇ Team 'ਚੋਂ ਬਾਹਰ, ਕੋਚਿੰਗ...

    badshah isha rikhi jasmine masih divorce

    ਪਹਿਲੀ ਪਤਨੀ ਤੋਂ 8 ਸਾਲ ਤੇ ਦੂਜੀ ਤੋਂ 5 ਮਹੀਨੇ ਬਾਅਦ ਹੀ ਵੱਖ ਹੋਏ ਬਾਦਸ਼ਾਹ, ਜਾਣੋ...

    big decision of esi hospital

    ESI ਹਸਪਤਾਲ ਦਾ ਵੱਡਾ ਫੈਸਲਾ, ਮਰੀਜ਼ਾਂ ਨੂੰ ਰੈਫਰ ਕਰਨ ਨੂੰ ਲੈ ਕੇ ਨਵੇਂ ਨਿਯਮ...

    sidhu moosewala  s favorite rapper will get   justice   after 30 years

    ਸਿੱਧੂ ਮੂਸੇਵਾਲਾ ਦੇ ਫੇਵਰੇਟ ਰੈਪਰ ਨੂੰ 30 ਸਾਲ ਬਾਅਦ ਮਿਲੇਗਾ 'ਇਨਸਾਫ਼'! ਕਾਤਲ...

    23 ias officers  transfers

    ਵੱਡਾ ਪ੍ਰਸ਼ਾਸਨਿਕ ਫੇਰਬਦਲ: ਪੱਛਮੀ ਬੰਗਾਲ 'ਚ 23 IAS ਅਧਿਕਾਰੀਆਂ ਦੇ ਹੋਏ ਤਬਾਦਲੇ

    dna testing

    ਭੋਟੇਕੋਸ਼ੀ ਹੜ੍ਹ 'ਚ ਲਾਪਤਾ ਲੋਕਾਂ ਦੀ ਪਛਾਣ ਲਈ ਡੀਐਨਏ ਟੈਸਟਿੰਗ ਸ਼ੁਰੂ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਬਲਾਗ ਦੀਆਂ ਖਬਰਾਂ
      • homemade food
        ਮਾਂ-ਨਾਨੀ ਦੇ ਬਣਾਏ ਖਾਣੇ ਦੇ ਸੁਆਦ ਤੋਂ ਵਾਂਝੇ ਹੁੰਦੇ ਜਾ ਰਹੇ ਬੱਚੇ!
      • nepal floods
        ਪਹਾੜ ਮਦਦ ਦੀ ਗੁਹਾਰ ਨਹੀਂ ਲਗਾ ਰਹੇ, ਉਹ ਸਾਡੇ ਲਈ ਰੋ ਰਹੇ ਹਨ !
      • attacks on social media influencers
        ਸੋਸ਼ਲ ਮੀਡੀਆ ਇਨਫਲੂਐਂਸਰਾਂ ’ਤੇ ਹਮਲੇ
      • inflation suger onion
        ਮਹਿੰਗਾਈ ਨਾਲ ਵਧਦੀਆਂ ਆਮ ਆਦਮੀ ਦੀਆਂ ਮੁਸ਼ਕਲਾਂ
      • exams
        ਸਰਕਾਰੀ ਪ੍ਰੀਖਿਆਵਾਂ ਦੀ ਗਿਣਤੀ ’ਚ ਕਟੌਤੀ ਕਰਨ ਦਾ ਸਮਾਂ
      • the skewed sex ratio emerging problems
        ਗੜਬੜਾਉਂਦਾ ਲਿੰਗ-ਅਨੁਪਾਤ : ਉੱਭਰਦੀਆਂ ਸਮੱਸਿਆਵਾਂ
      • nepal s devastation human intransigence and nature s fury
        ਨੇਪਾਲ ’ਚ ਤਬਾਹੀ : ਮਨੁੱਖੀ ਜਿੱਦ ਅਤੇ ਕੁਦਰਤ ਦਾ ਕਹਿਰ
      • after sharp exchanges  a truce was reached between kangana and ramdev
        ‘ਤਿੱਖੀ ਨੋਕ-ਝੋਕ ਤੋਂ ਬਾਅਦ ਕੰਗਨਾ ਅਤੇ ਰਾਮਦੇਵ’ ਵਿਚਾਲੇ ਹੋਈ ‘ਜੰਗਬੰਦੀ’!
      • political parties engaged in engaging women in up
        ਯੂ. ਪੀ. ’ਚ ਮਹਿਲਾਵਾਂ ਨੂੰ ਰੁਝਾਉਣ ’ਚ ਜੁਟੇ ਸਿਆਸੀ ਦਲ
      • ai invstment
        ਏ. ਆਈ. ਦੀ ਦੌੜ ’ਚ ਨਿਵੇਸ਼ ਜ਼ਿਆਦਾ, ਲਾਭ ਘੱਟ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +