ਜਲੰਧਰ (ਪੁਨੀਤ)–ਟਰੇਨਾਂ ਦੀ ਲੇਟ-ਲਤੀਫ਼ੀ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਉਠਾਉਣੀਆਂ ਪੈ ਰਹੀਆਂ ਹਨ। ਖ਼ਾਸ ਤੌਰ ’ਤੇ ਛੁੱਟੀਆਂ ਹੋਣ ਕਾਰਨ ਸੀਟਾਂ ਮਿਲਣ ਵਿਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੇ ਜੁਗਾੜ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਨਰਲ ਡੱਬਿਆਂ ਵਿਚ ਸੀਟਾਂ ਨਾ ਹੋਣ ਕਾਰਨ ਯਾਤਰੀਆਂ ਨੂੰ ਪ੍ਰਵੇਸ਼ ਅਤੇ ਨਿਕਾਸੀ ਦੁਆਰ ਦੀਆਂ ਪੌੜੀਆਂ ’ਤੇ ਬੈਠੇ ਦੇਖਿਆ ਜਾ ਸਕਦਾ ਹੈ।
ਆਲਮ ਇਹ ਹੈ ਕਿ ਖਚਾਖਚ ਭਰੇ ਡੱਬਿਆਂ ਵਿਚ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਉਥੇ ਹੀ ਰਿਜ਼ਰਵ ਡੱਬਿਆਂ ਵਿਚ ਵੀ ਸੀਟਾਂ ਦਾ ਪ੍ਰਬੰਧ ਨਹੀਂ ਹੋ ਰਿਹਾ। ਆਉਣ ਵਾਲੇ ਦਿਨਾਂ ਵਿਚ ਭੀੜ ਘੱਟ ਹੋਣ ਵਾਲੀ ਨਹੀਂ ਹੈ ਕਿਉਂਕਿ ਇਕ ਪਾਸੇ ਲੇਬਰ ਪੰਜਾਬ ਆ ਰਹੀ ਹੈ ਅਤੇ ਦੂਜੇ ਪਾਸੇ ਬੱਚਿਆਂ ਦੀਆਂ ਛੁੱਟੀਆਂ ਕਾਰਨ ਲੋਕਾਂ ਦੀ ਆਵਾਜਾਈ ਲੱਗੀ ਹੋਈ ਹੈ। ਦੇਰੀ ਦੇ ਕ੍ਰਮ ਵਿਚ 05560 ਅੰਮ੍ਰਿਤਸਰ-ਦਰਭੰਗਾ ਸਮਰ ਸਪੈਸ਼ਲ ਆਪਣੇ ਨਿਰਧਾਰਿਤ ਸਮੇਂ ਤੋਂ ਲਗਭਗ 7.30 ਘੰਟੇ ਦੀ ਦੇਰੀ ਨਾਲ ਦੁਪਹਿਰ 12.50 ਦੇ ਕਰੀਬ ਸਟੇਸ਼ਨ ’ਤੇ ਪਹੁੰਚੀ। ਗੁਹਾਟੀ ਤੋਂ ਜੰਮੂਤਵੀ ਜਾਣ ਵਾਲੀ ਲੋਹਿਤ ਐਕਸਪ੍ਰੈੱਸ 15651 ਸਵੇਰੇ 8.24 ਦੇ ਆਪਣੇ ਨਿਰਧਾਰਿਤ ਸਮੇਂ ਤੋਂ 10 ਘੰਟੇ ਤੋਂ ਜ਼ਿਆਦਾ ਦੀ ਦੇਰੀ ਨਾਲ 7 ਵਜੇ ਦੇ ਕਰੀਬ ਪਹੁੰਚੀ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ ਬਿੰਦਰ ਲੱਖਾ ਹੋਣਗੇ ਬਸਪਾ ਦੇ ਉਮੀਦਵਾਰ, ਨਾਮਜ਼ਦਗੀ ਪੱਤਰ ਕੀਤਾ ਦਾਖ਼ਲ
ਇਸੇ ਤਰ੍ਹਾਂ 12715 ਨਾਂਦੇੜ ਤੋਂ ਅੰਮ੍ਰਿਤਸਰ ਜਾਣ ਵਾਲੀ ਸੱਚਖੰਡ ਐਕਸਪ੍ਰੈੱਸ ਹਮੇਸ਼ਾ ਵਾਂਗ ਲੇਟ ਰਹੀ ਪਰ ਬੀਤੇ ਦਿਨ ਇਸ ਟਰੇਨ ਨੇ ਦੇਰੀ ਦੇ ਕਈ ਰਿਕਾਰਡ ਤੋੜ ਦਿੱਤੇ ਅਤੇ ਆਪਣੇ ਨਿਰਧਾਰਿਤ ਸਮੇਂ ਤੋਂ ਸਾਢੇ 18 ਘੰਟੇ ਲੇਟ ਰਹੀ ਅਤੇ ਦੁਪਹਿਰ 2.45 ’ਤੇ ਜਲੰਧਰ ਪਹੁੰਚੀ। 11057 ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਤੋਂ ਅੰਮ੍ਰਿਤਸਰ ਜਾਣ ਵਾਲੀ ਐਕਸਪ੍ਰੈੱਸ ਗੱਡੀ ਦੁਪਹਿਰ ਸਵਾ 2 ਦੇ ਲੱਗਭਗ 1 ਘੰਟੇ ਦੀ ਦੇਰੀ ਨਾਲ ਸਵਾ 3 ਵਜੇ ਪਹੁੰਚੀ। ਇਸੇ ਤਰ੍ਹਾਂ 14449 ਦੁਪਹਿਰ ਸਵਾ 3 ਵਜੇ ਪਹੁੰਚਣ ਵਾਲੀ ਜਯਨਗਰ-ਅੰਮ੍ਰਿਤਸਰ ਐਕਸਪ੍ਰੈੱਸ ਸ਼ਾਮ 4.47 ਵਜੇ ਸਿਟੀ ਸਟੇਸਨ ਪਹੁੰਚੀ। ਕੋਲਕਾਤਾ ਟਰਮੀਨਲ 12357 ਦੁਰਗਿਆਣਾ ਐਕਸਪ੍ਰੈੱਸ ਲੱਗਭਗ ਡੇਢ ਘੰਟਾ ਲੇਟ ਰਹੀ। ਮਾਤਾ ਵੈਸ਼ਨੋ ਦੇਵੀ ਜਾਣ ਵਾਲੀ 12919 ਲੱਗਭਗ 4 ਘੰਟੇ ਦੀ ਦੇਰੀ ਨਾਲ ਦੁਪਹਿਰ ਢਾਈ ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ। ਫਿਰੋਜ਼ਪੁਰ ਤੋਂ ਸਿਟੀ ਸਟੇਸ਼ਨ ਆਉਣ ਵਾਲੀ 06966 ਲੱਗਭਗ 1 ਘੰਟਾ ਲੇਟ ਰਹੀ।
ਭੀੜ ’ਚ ਬੱਚਿਆਂ ਨਾਲ ਹੋ ਰਹੀਆਂ ਭਾਰੀ ਦਿੱਕਤਾਂ
ਉਥੇ ਹੀ, ਦੇਖਣ ਵਿਚ ਆ ਰਿਹਾ ਹੈ ਕਿ ਯਾਤਰੀਆਂ ਨੂੰ ਛੋਟੇ ਬੱਚਿਆਂ ਅਤੇ ਪਰਿਵਾਰਾਂ ਨਾਲ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ। ਭੀੜ ਕਾਫੀ ਵਧ ਗਈ ਹੈ ਅਤੇ ਸੀਟਾਂ ਨਾ ਮਿਲਣ ਕਾਰਨ ਲੋਕਾਂ ਨੂੰ ਟਰੇਨ ਵਿਚ ਹੇਠਾਂ ਬੈਠਣਾ ਪੈ ਰਿਹਾ ਹੈ। ਬੱਚਿਆਂ ਨੂੰ ਸਾਹ ਆਦਿ ਲੈਣ ਵਿਚ ਵੀ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀਆਂ ਤੇਜ਼ ਹਵਾਵਾਂ, ਮੀਂਹ ਨੇ ਦਿਵਾਈ ਅੱਤ ਦੀ ਗਰਮੀ ਤੋਂ ਰਾਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਲੰਧਰ ਜ਼ਿਮਨੀ ਚੋਣ ਲਈ ਬਿੰਦਰ ਲੱਖਾ ਹੋਣਗੇ ਬਸਪਾ ਦੇ ਉਮੀਦਵਾਰ, ਨਾਮਜ਼ਦਗੀ ਪੱਤਰ ਕੀਤਾ ਦਾਖ਼ਲ
NEXT STORY