ਜਲੰਧਰ (ਪੁਨੀਤ) : ਟ੍ਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਦੀ ਪ੍ਰੇਸ਼ਾਨੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਅੱਜ ਸਵਰਨ ਸ਼ਤਾਬਦੀ, ਅੰਮ੍ਰਿਤਸਰ ਮੇਲ ਅਤੇ ਵੈਸ਼ਨੋ ਦੇਵੀ ਜਾਣ ਵਾਲੀਆਂ ਵੱਖ-ਵੱਖ ਟ੍ਰੇਨਾਂ ਨੇ 5-6 ਘੰਟੇ ਤੱਕ ਉਡੀਕ ਕਰਵਾਈ। ਇਸ ਕਾਰਨ ਜਲੰਧਰ ਸਿਟੀ ਅਤੇ ਕੈਂਟ ਸਟੇਸ਼ਨਾਂ ਤੋਂ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਾਨ-ਏ-ਪੰਜਾਬ (12497) ਕਰੀਬ 20 ਮਿੰਟ ਦੇਰੀ ਨਾਲ ਪੁੱਜੀ, ਜਦਕਿ ਨਵੀਂ ਦਿੱਲੀ ਤੋਂ ਆਉਣ ਵਾਲੀ ਸਵਰਨ ਸ਼ਤਾਬਦੀ (12029) ਪੌਣੇ ਘੰਟੇ ਦੀ ਦੇਰੀ ਨਾਲ ਦੁਪਹਿਰ 12.50 ਤੋਂ ਬਾਅਦ ਸਿਟੀ ਸਟੇਸ਼ਨ ’ਤੇ ਆਈ। ਵੈਸ਼ਨੋ ਦੇਵੀ ਜਾਣ ਵਾਲੀਆਂ ਟ੍ਰੇਨਾਂ ਦੀ ਗੱਲ ਕੀਤੀ ਜਾਵੇ ਤਾਂ ਸਵਰਾਜ ਐਕਸਪ੍ਰੈੱਸ (12471) ਸਵੇਰੇ ਸਵਾ 11 ਵਜੇ ਤੋਂ 3 ਘੰਟੇ ਲੇਟ ਹੋ ਕੇ ਸਵਾ 2 ਵਜੇ ਤੋਂ ਬਾਅਦ ਕੈਂਟ ਪਹੁੰਚੀ। ਅਮਰਨਾਥ ਐਕਸਪ੍ਰੈੱਸ (15653) ਸਵੇਰੇ ਸਾਢੇ 8 ਵਜੇ ਤੋਂ ਲੱਗਭਗ 7 ਘੰਟੇ ਲੇਟ ਰਹਿ ਕੇ ਲੱਗਭਗ 3 ਵਜੇ ਕੈਂਟ ਪਹੁੰਚੀ। ਵੈਸ਼ਨੋ ਦੇਵੀ ਮਾਲਵਾ ਐਕਸਪ੍ਰੈੱਸ (12919) ਸਵੇਰੇ ਸਾਢੇ 10 ਵਜੇ ਤੋਂ ਸਾਢੇ 7 ਘੰਟੇ ਲੇਟ ਹੋ ਕੇ ਸਵਾ 6 ਵਜੇ ਕੈਂਟ ਪਹੁੰਚੀ।
ਇਹ ਵੀ ਪੜ੍ਹੋ : ਅੰਕਿਤਾ ਭੰਡਾਰੀ ਕੇਸ ਦੀ ਹੋਵੇਗੀ CBI ਜਾਂਚ, CM ਧਾਮੀ ਨੇ ਕੀਤੀ ਇਹ ਸਿਫ਼ਾਰਿਸ਼
ਅੰਮ੍ਰਿਤਸਰ ਮੇਲ (13005) ਲੱਗਭਗ 5 ਘੰਟੇ ਦੀ ਦੇਰੀ ਨਾਲ ਦੁਪਹਿਰ ਸਾਢੇ 12 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ। ਸ਼ਹੀਦ ਐਕਸਪ੍ਰੈੱਸ (14673) ਆਪਣੇ ਤੈਅ ਸਮੇਂ ਦੁਪਹਿਰ 3 ਵਜੇ ਤੋਂ 4 ਘੰਟੇ ਲੇਟ ਹੋ ਕੇ ਸ਼ਾਮ 7 ਵਜੇ ਤੋਂ ਬਾਅਦ ਕੈਂਟ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ ਐਕਸਪ੍ਰੈੱਸ (15707) ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਵਜੇ ਤੋਂ 5 ਘੰਟੇ ਲੇਟ ਰਹੀ ਅਤੇ ਦੁਪਹਿਰ ਸਾਢੇ 3 ਵਜੇ ਸਿਟੀ ਪਹੁੰਚੀ। ਅੰਮ੍ਰਿਤਸਰ ਐਕਸਪ੍ਰੈੱਸ (11057) ਕਰੀਬ 2 ਘੰਟੇ ਲੇਟ ਰਹਿ ਕੇ ਦੁਪਹਿਰ 4 ਵਜੇ ਕੈਂਟ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਸੁਪਰਫਾਸਟ ਐਕਸਪ੍ਰੈੱਸ (12483) 4 ਘੰਟੇ ਦੀ ਦੇਰੀ ਨਾਲ ਦੁਪਹਿਰ ਪੌਣੇ 4 ਵਜੇ ਸਿਟੀ ਪਹੁੰਚੀ।
ਮਾਘ ਮੇਲੇ ਦੇ ਮੱਦੇਨਜ਼ਰ ਪ੍ਰਯਾਗਰਾਜ ਲਈ 12 ਤੋਂ ਚੱਲਣਗੀਆਂ ਸਪੈਸ਼ਲ ਟ੍ਰੇਨਾਂ
ਮਾਘ ਮੇਲੇ ਨੂੰ ਦੇਖਦੇ ਹੋਏ ਰੇਲ ਯਾਤਰੀਆਂ ਦੀ ਸਹੂਲਤ ਲਈ 12 ਜਨਵਰੀ ਤੋਂ ਪ੍ਰਯਾਗਰਾਜ ਲਈ ਸਪੈਸ਼ਲ ਐਕਸਪ੍ਰੈੱਸ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਅੰਮ੍ਰਿਤਸਰ-ਪ੍ਰਯਾਗਰਾਜ ਅਨ-ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ (04656/04655) ਅਤੇ ਫਿਰੋਜ਼ਪੁਰ ਕੈਂਟ-ਪ੍ਰਯਾਗਰਾਜ ਅਨ-ਰਿਜ਼ਰਵਡ ਸਪੈਸ਼ਲ ਟ੍ਰੇਨਾਂ (04658/04657) ਸ਼ਾਮਲ ਹਨ। ਟ੍ਰੇਨ ਨੰਬਰ 04656 ਅੰਮ੍ਰਿਤਸਰ ਤੋਂ ਪ੍ਰਯਾਗਰਾਜ ਲਈ 12, 16, 21, 30 ਜਨਵਰੀ ਅਤੇ 13 ਫਰਵਰੀ (ਕੁੱਲ 5 ਟ੍ਰਿਪ) ਚਲਾਈ ਜਾਵੇਗੀ। ਇਹ ਟ੍ਰੇਨ ਅੰਮ੍ਰਿਤਸਰ ਤੋਂ ਸਵੇਰੇ 5.10 ਵਜੇ ਰਵਾਨਾ ਹੋ ਕੇ 23 ਘੰਟੇ 20 ਮਿੰਟ ਬਾਅਦ ਅਗਲੇ ਦਿਨ ਸਵੇਰੇ 04.30 ਵਜੇ ਪ੍ਰਯਾਗਰਾਜ ਪਹੁੰਚੇਗੀ। ਵਾਪਸੀ ਵਿਚ ਟ੍ਰੇਨ ਨੰਬਰ 04655 ਪ੍ਰਯਾਗਰਾਜ ਤੋਂ ਅੰਮ੍ਰਿਤਸਰ ਲਈ 13, 17, 22, 31 ਜਨਵਰੀ ਅਤੇ 14 ਫਰਵਰੀ ਨੂੰ ਰਾਤ 8 ਵਜੇ ਰਵਾਨਾ ਹੋ ਕੇ ਸ਼ਾਮ 7 ਵਜੇ ਅੰਮ੍ਰਿਤਸਰ ਪਹੁੰਚੇਗੀ। ਰਸਤੇ ਵਿਚ ਇਹ ਟ੍ਰੇਨ ਬਿਆਸ, ਜਲੰਧਰ ਸਿਟੀ, ਫਗਵਾੜਾ ਅਤੇ ਲੁਧਿਆਣਾ ਸਟੇਸ਼ਨਾਂ ’ਤੇ ਰੁਕੇਗੀ।
ਇਹ ਵੀ ਪੜ੍ਹੋ : ਬੰਗਲਾਦੇਸ਼ ਤੋਂ ਬਾਅਦ ਹੁਣ ਇਸ ਦੇਸ਼ 'ਚ ਹਿੰਦੂ ਨੌਜਵਾਨ ਦਾ ਕਤਲ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ
ਇਸੇ ਤਰ੍ਹਾਂ ਟ੍ਰੇਨ ਨੰਬਰ 04658 ਫਿਰੋਜ਼ਪੁਰ ਕੈਂਟ ਤੋਂ ਪ੍ਰਯਾਗਰਾਜ ਲਈ 11, 28 ਜਨਵਰੀ ਅਤੇ 12 ਫਰਵਰੀ (3 ਟ੍ਰਿਪ) ਚੱਲੇਗੀ। ਇਹ ਟ੍ਰੇਨ ਦੁਪਹਿਰ 1 ਵਜੇ ਰਵਾਨਾ ਹੋ ਕੇ ਅਗਲੇ ਦਿਨ ਦੁਪਹਿਰ 12.20 ਵਜੇ ਪ੍ਰਯਾਗਰਾਜ ਪਹੁੰਚੇਗੀ। ਵਾਪਸੀ ਵਿਚ ਟ੍ਰੇਨ ਨੰਬਰ 04657 ਪ੍ਰਯਾਗਰਾਜ ਤੋਂ ਫਿਰੋਜ਼ਪੁਰ ਕੈਂਟ ਲਈ 12, 29 ਜਨਵਰੀ ਅਤੇ 13 ਫਰਵਰੀ ਨੂੰ ਰਾਤ 11.40 ਵਜੇ ਰਵਾਨਾ ਹੋ ਕੇ ਰਾਤ 11.30 ਵਜੇ ਫਿਰੋਜ਼ਪੁਰ ਪਹੁੰਚੇਗੀ। ਇਹ ਟ੍ਰੇਨ ਲੋਹੀਆਂ ਖਾਸ, ਫਿਲੌਰ, ਲੁਧਿਆਣਾ ਅਤੇ ਢੰਡਾਰੀ ਕਲਾਂ ਸਟੇਸ਼ਨਾਂ ’ਤੇ ਰੁਕੇਗੀ।
ਪੰਜਾਬ: ਏਅਰਪੋਰਟ 'ਤੇ ਪੁੱਤ ਨੂੰ ਛੱਡਣ ਜਾ ਰਹੇ ਪਰਿਵਾਰ ਨਾਲ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ, 4 ਦੀ ਮੌਤ
NEXT STORY