ਨੰਗਲ, (ਗੁਰਭਾਗ)- ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਸੰਵਿਧਾਨ ਦੀ ਉਲੰਘਣਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸੀ. ਪੀ. ਆਈ., ਸੀ. ਪੀ.ਆਈ (ਐੱਮ) ਦੋਵੇਂ ਖੱਬੀਆਂ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ ‘ਸੰਵਿਧਾਨ ਬਚਾਓ ਦੇਸ਼ ਬਚਾਓ ਮੋਦੀ ਭਜਾਓ ’ ਦੇ ਨਾਅਰਿਆਂ ਹੇਠ ਪ੍ਰਦਰਸ਼ਨ ਕੀਤਾ ਗਿਆ।
ਸੀ.ਪੀ.ਆਈ. (ਐੱਮ) ਦੇ ਜ਼ਿਲਾ ਸਕੱਤਰ ਕਾਮਰੇਡ ਸੁਰਜੀਤ ਸਿੰਘ, ਤਹਿਸੀਲ ਸਕੱਤਰ ਕਾਮਰੇਡ ਸਤਨਾਮ ਸਿੰਘ, ਸਕੱਤਰੇਤ ਮੈਂਬਰ ਕਾ. ਗੀਤਾ ਰਾਮ, ਕਾ. ਭਜਨ ਸਿੰਘ ਸੰਦੋਆ, ਕਾ. ਸੁਖਦੇਵ ਸਿੰਘ ਡਿਗਵਾ, ਕਾ. ਤਰਸੇਮ ਲਾਲ, ਕਾ. ਰਘੁਬੀਰ ਸਿੰਘ ਦਰਸ਼ੀ, ਕਾ. ਸੋਮ ਨਾਥ, ਕਾ. ਕੇਵਲ ਕਿਸ਼ਨ ਦੁਬੇਟਾ, ਕਾ. ਫੁੱਮਣ ਸਿੰਘ, ਸੀ.ਪੀ.ਆਈ. ਦੇ ਜ਼ਿਲਾ ਸਕੱਤਰ ਕਾ. ਦਵਿੰਦਰ ਨੰਗਲੀ ਤਹਿਸੀਲ ਸਕੱਤਰ ਕਾ. ਹਰੀ ਚੰਦ ਗੋਹਲਣੀ ਨੇ ਮੋਦੀ ਸਰਕਾਰ ਵੱਲੋਂ ਗਰੀਬ ਲੋਕਾਂ ਨਾਲ ਕੀਤੇ ਝੂਠੇ ਵਾਅਦੇ ’ਤੇ ਬੋਲਦੇ ਹੋਏ ਕਿਹਾ ਕਿ ਸੱਤਾ ’ਤੇ ਕਾਬਜ਼ ਹੋਣ ਤੋਂ ਪਹਿਲਾਂ ਮੋਦੀ ਵੱਲੋਂ ਗਰੀਬ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਵੋਟਾਂ ਹਾਸਲ ਕੀਤੀਅਾਂ ਸਨ ਬਾਅਦ ’ਚ ਮੋਦੀ ਸਰਕਾਰ ਗਰੀਬ ਲੋਕਾਂ ਨੂੰ ਭੁੱਲ ਕੇ ਅਮੀਰਜ਼ਾਦਿਆਂ ਨੂੰ ਫਾਇਦਾ ਪਹੁੰਚਾਉਣ ’ਤੇ ਲੱਗੀ ਹੋਈ ਹੈ। ਆਗੂਆਂ ਨੇ ਅੱਜ ਡਾਕਟਰ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ’ਤੇ ਸੰਵਿਧਾਨ ਦੀ ਰਾਖੀ ਕਰਨ ਲਈ ਇਕਜੁੱਟ ਹੋਣ ਦਾ ਪ੍ਰਣ ਕੀਤਾ। ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ‘ਮੋਦੀ ਨੂੰ ਭਜਾਓ ਤੇ ਦੇਸ਼ ਨੂੰ ਬਚਾਓ’ ਤਾਂ ਜੋ ਕਿ ਸਾਡਾ ਦੇਸ਼ ਇਨ੍ਹਾਂ ਅਮੀਰਜ਼ਾਦਿਆਂ ਦੇ ਚੁੰਗਲ ਤੋਂ ਬਚ ਸਕੇ। ਇਸ ਮੌਕੇ ਭਾਰੀ ਗਿਣਤੀ ਦੇ ਵਿਚ ਅੌਰਤਾਂ ਵੀ ਸ਼ਾਮਲ ਸਨ।
ਦੇਸ਼ ਦੇ ਮਿਹਨਤਕਸ਼ ਲੋਕਾਂ ਅਤੇ ਦਲਿਤ ਸਮਾਜ ਨੂੰ ਕੁਚਲਣ ਦਾ ਕੰਮ ਕੀਤਾ ਜਾ ਰਿਹੈ : ਮਾ. ਦਲੀਪ ਸਿੰਘ
ਰੂਪਨਗਰ, (ਵਿਜੇ)-ਸੀ. ਪੀ. ਆਈ. ਅਤੇ ਸੀ. ਪੀ. ਆਈ. ਐੱਮ ਵਲੋਂ ‘ਸੰਵਿਧਾਨ ਬਚਾਓ, ਦੇਸ਼ ਬਚਾਓ, ਫਿਰਕੂ ਤਾਕਤਾਂ ਨੂੰ ਨੱਥ ਪਾਓ’ ਦੇ ਨਾਅਰਿਆਂ ਦੀ ਗੂੰਜ ’ਚ ਸਾਥੀ ਸੇਵਾ ਸਿੰਘ ਦੀ ਪ੍ਰਧਾਨਗੀ ’ਚ ਮਹਾਰਾਜਾ ਰਣਜੀਤ ਸਿੰਘ ਬਾਗ ’ਚ ਰੈਲੀ ਕੀਤੀ ਗਈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਸੀ.ਪੀ.ਆਈ.ਐੱਮ. ਦੇ ਤਹਿਸੀਲ ਸਕੱਤਰ ਮਾ. ਦਲੀਪ ਸਿੰਘ ਘਨੌਲਾ ਨੇ ਸੰਬੋਧਨ ਕਰਦਿਅਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਾਜ਼ਾਦੀ ਦਿੰਦਾ ਹੈ। ਪਰ ਮੋਦੀ ਸਰਕਾਰ ਵਲੋਂ ਸੰਵਿਧਾਨ ਨੂੰ ਢਾਹ ਲਾ ਕੇ ਦੇਸ਼ ਦੇ ਮਿਹਨਤਕਸ਼ ਲੋਕਾਂ ਅਤੇ ਦਲਿਤ ਸਮਾਜ ਨੂੰ ਕੁਚਲਣ ਦਾ ਕੰਮ ਕੀਤਾ ਜਾ ਰਿਹਾ। ਸੀ.ਪੀ.ਆਈ.ਐੱਮ. ਦੇ ਆਗੂ ਕਾਮਰੇਡ ਗੁਰਦੇਵ ਸਿੰਘ, ਜਸਵੰਤ ਸਿੰਘ ਸੈਣੀ ਨੇ ਸੰਬੋਧਨ ਕਰਦਿਅਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਤੇ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਮੈਦਾਨ ’ਚ ਉਤਰਨ ਅਤੇ ਸੰਵਿਧਾਨ ਦੀ ਰਾਖੀ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸੁਖਬੀਰ ਸਿੰਘ, ਜਗਦੀਸ਼ ਸਿੰਘ, ਗੁਰਮੁੱਖ ਸਿੰਘ ਸੈਣੀ, ਰਾਮ ਸਿੰਘ, ਨਰਿੰਦਰ ਸ਼ਰਮਾ, ਹਰੀ ਸਿੰਘ, ਦੇਵ ਰਾਜ ਆਦਿ ਮੌਜੂਦ ਸਨ।
ਪੀ.ਐੱਨ.ਬੀ. ਦਾ ਏ.ਟੀ.ਐੱਮ. ਬਣਿਆ ਗੰਦਗੀ ਦਾ ਢੇਰ
NEXT STORY