ਰੋਪੜ (ਸੱਜਣ ਸੈਣੀ)— ਰੂਪਨਗਰ ਦੇ ਪੋਸ਼ ਇਲਾਕੇ ਗਿਆਨੀ ਜੈਲ ਸਿੰਘ ਨਗਰ 'ਚ ਸਥਿਤ ਲਿਟ ਕੈਫੇ 'ਚ ਅਚਾਨਕ ਅੱਗ ਲੱਗਣ ਕਾਰਨ ਮਾਰਕੀਟ 'ਚ ਹਫੜਾ-ਦਫੜੀ ਮੱਚ ਗਈ। ਕੈਫੇ ਅੰਦਰ ਅੱਗ ਦਾ ਇੰਨਾ ਜ਼ਿਆਦਾ ਧੂੰਆਂ ਹੋ ਗਿਆ ਕਿ ਅੰਦਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਲਿਟ ਕੈਫੇ ਦੇ ਮਾਲਕ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੈਫੇ 'ਚ ਲੱਗੀ ਅੱਗ ਨੂੰ ਦੇਖ ਮੌਕੇ 'ਤੇ ਸਥਿਤ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾਉਣ ਦੀ ਕਰਾਵਾਈ ਸ਼ੁਰੂ ਕੀਤੀ।
ਸਮੇਂ ਸਿਰ ਪਹੁੰਚੀ ਫਾਇਰ ਬ੍ਰਗੇਡ ਦੀ ਟੀਮ ਵੱਲੋਂ ਫੁਰਤੀ ਦਿਖਾਉਦੇ ਹੋਏ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ 'ਤੇ ਕਾਬੂ ਪਾਉਣ ਕਰਕੇ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।
ਦੱਸ ਦੱਈਏ ਕਿ ਜਿਸ ਲਿਟ ਕੇਫੈ 'ਚ ਅੱਗ ਲੱਗੀ ਸੀ, ਉਹ ਗਰਾਂਊਡ ਫਲੋਰ 'ਤੇ ਹੈ ਅਤੇ ਇਸ ਦੇ ਉਪਰ ਹੀ ਇਸ ਦੇ ਮਾਲਕਾਂ ਦੀ ਰਿਹਾਇਸ਼ ਹੈ। ਆਲੇ ਦੁਆਲੇ ਮੋਬਾਇਲ ਦੀਆਂ ਦੁਕਾਨਾਂ ਅਤੇ ਮੀਡੀਆ ਦੇ ਦਫਤਰ ਸਥਿਤ ਹਨ। ਜੇਕਰ ਸਮਾਂ ਰਹਿੰਦੇ ਫਾਇਰ ਬ੍ਰਿਗੇਡ ਦੀ ਟੀਮ ਅੱਗ 'ਤੇ ਕਾਬੂ ਨਾ ਪਾਉਂਦੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ।
ਡੀ. ਸੀ. ਕੰਪਲੈਕਸ 'ਚ ਲੱਗੇ ਲੋਹੇ ਦੇ ਐਂਗਲ 'ਚ ਫਸੀ ਔਰਤ, ਵਾਪਰਿਆ ਹਾਦਸਾ
NEXT STORY