ਸੁਲਤਾਨਪੁਰ ਲੋਧੀ, (ਅਸ਼ਵਨੀ)- ਪਿੰਡ ਦੀਪੇਵਾਲ ਵਿਖੇ ਠੱਗਾਂ ਵਲੋਂ ਅੌਰਤਾਂ ਨੂੰ 50 ਹਜ਼ਾਰ ਰੁਪਏ ਬਿਨਾਂ ਵਿਆਜ ਦੇ ਲੋਨ ਦਿਵਾਉਣ ਦੇ ਨਾਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤਰ੍ਹਾਂ ਸ਼ਿਕਾਰ ਹੋਈ ਜਸਬੀਰ ਕੌਰ ਪਤਨੀ ਭਜਨਾ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਨਿਵਾਸੀ ਅੌਰਤ ਸਵਰਨੋ ਉਸ ਕੋਲ ਆਈ ਅਤੇ ਕਹਿਣ ਲੱਗੀ ਕਿ ਪਿੰਡ ਵਿਚ ਲੋਨ ਦੇਣ ਲਈ ਇਕ ਟੀਮ ਫਾਰਮ ਭਰਨ ਆਈ ਹੈ। ਉਸ ਨੇ ਦੱਸਿਆ ਕਿ ਦੋ ਵਿਅਕਤੀ ਜਿਨ੍ਹਾਂ ਦੇ ਕੋਲ ਅੰਗੂਠੇ ਤੇ ਉਂਗਲੀਆਂ ਦੇ ਨਿਸ਼ਾਨ ਲਗਵਾਉਣ ਵਾਲੀ ਮਸ਼ੀਨ ਵੀ ਸੀ, ਨੇ ਉਸ ਤੋਂ ਇਲਾਵਾ ਹੋਰਨਾ ਅੌਰਤਾਂ ਦੇ ਫਾਰਮ ਭਰਵਾਏ ਅਤੇ ਫਾਰਮਾਂ ਅਤੇ ਮਸ਼ੀਨ ਤੇ ਅੰਗੂਠੇ ਵੀ ਲਗਵਾਏ। ਖਾਤੇ ਦੀਆਂ ਕਾਪੀਆਂ ਲੈ ਕੇ ਕਿਹਾ ਕਿ ਜਲਦ ਹੀ ਉਨ੍ਹਾਂ ਦੇ ਖਾਤਿਆਂ ਵਿਚ ਲੋਨ ਦੇ ਪੈਸੇ ਆ ਜਾਣਗੇ। ਉਸਨੇ ਦੱਸਿਆ ਕਿ 29 ਸਤੰਬਰ ਨੂੰ ਜਦੋਂ ਉਹ ਬੈਂਕ ਵਿਚ ਪੁੱਜੀ ਤਾਂ ਪਤਾ ਲਗਿਆ ਕਿ ਉਸਦੇ ਖਾਤੇ ਵਿਚ ਪੈਸੇ ਆਉਣ ਦੀ ਥਾਂ ’ਤੇ ਉਲਟਾ 9 ਹਜ਼ਾਰ ਰੁਪਏ ਨਿਕਲ ਚੁੱਕੇ ਹਨ। ਪਿੰਡ ਦੀਪੇਵਾਲ ਨਿਵਾਸੀ ਅੌਰਤਾਂ ਵਿਚ ਸਹਿਮ ਦਾ ਮਾਹੌਲ ਹੈ। ਇਸ ਮੌਕੇ ਰਾਜਿੰਦਰ ਕੌਰ, ਕੁਲਵੰਤ ਕੌਰ, ਜੀਤਾ, ਰੱਜੋ, ਰਾਣੀ, ਜਸਬੀਰ ਕੌਰ ਆਦਿ ਅੌਰਤਾਂ ਵਲੋਂ ਬਾਇਮੈਟ੍ਰਿਕ ਮਸ਼ੀਨ ਤੇ ਅੰਗੂਠੇ ਅਤੇ ਫਾਰਮ ਭਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।
ਫਗਵਾਡ਼ਾ ਦੇ ਹਾਈਵੇ ’ਤੇ ਨੱਚਦੇ ਹਨ ਮੌਤ ਦੇ ਬੱਦਲ
NEXT STORY