ਜਲੰਧਰ (ਬਿਊਰੋ)- ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਰਿੰਦਰ ਪਾਲ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਲਈ ਸਿਖਲਾਈ ਉਪਰੰਤ 3 ਲੱਖ ਰੁਪਏ ਤੱਕ ਦਾ ਕਰਜ਼ਾ ਬਿਨਾਂ ਕਿਸੇ ਬੈਂਕ ਗਾਰੰਟੀ ਦੇ ਨਿਯਮਾਂ ਅਨੁਸਾਰ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਪੀ. ਐੱਮ. ਵਿਸ਼ਵਕਰਮਾ ਯੋਜਨਾ ਅਧੀਨ ਜ਼ਿਲ੍ਹੇ ਵਿੱਚ ਲੱਕੜ ਆਧਾਰਿਤ ਤਰਖ਼ਾਣ (ਸੁਥਾਰ) ਕਿਸ਼ਤੀ ਬਣਾਉਣ ਵਾਲਾ,ਲੋਹਾ/ਧਾਤੂ/ਪੱਥਰ ਅਧਾਰਿਤ ਸ਼ਸਤ੍ਰਕਾਰ, ਲੋਹਾਰ, ਹੈਮਰ ਅਤੇ ਟੂਲ ਕਿੱਟ ਮੇਕਰ, ਤਾਲਾ ਬਣਾਉਣ ਵਾਲਾ, ਮੂਰਤੀਕਾਰ (ਮੂਰਤੀਕਾਰ ਪੱਥਰ ਉਕਰਾਉਣ ਵਾਲਾ) ਪੱਥਰ ਤੋੜਨ ਵਾਲਾ, ਸੋਨਾ, ਚਾਂਦੀ ਅਧਾਰਿਤ ਸੁਨਿਆਰ (ਸੁਨਾਰ), ਮਿੱਟੀ ਅਧਾਰਿਤ ਘੁਮਿਆਰ (ਕੁਮਹਾਰ), ਚਮੜਾ ਅਧਾਰਿਤ ਮੋਚੀ, (ਚਰਮਕਾਰ), ਜੁੱਤੀ ਬਣਾਉਣ ਵਾਲਾ/ਜੁੱਤੀਆਂ ਦਾ ਕਾਰੀਗਰ, ਆਰਕੀਟੈਕਚਰ/ਨਿਰਮਾਣ ਅਧਾਰਿਤ ਮੇਸਨ (ਰਾਜ ਮਿਸਤਰੀ) ਅਤੇ ਗੁੱਡੀ ਅਤੇ ਖਡੌਣੇ ਬਣਾਉਣਾ ਵਾਲਾ(ਰਵਾਇਤੀ), ਨਾਈ, ਮਾਲਾ ਬਣਾਉਣ ਵਾਲਾ (ਮਾਲਾਕਾਰ), ਧੋਬੀ, ਦਰਜੀ ਅਤੇ ਫਿਸ਼ਿੰਗ ਨੈਟ ਮੇਕਰ ਆਦਿ ਸ਼ਾਮਿਲ ਹਨ।
ਇਹ ਵੀ ਪੜ੍ਹੋ: ਨੂਰਪੁਰਬੇਦੀ 'ਚ ਵਾਪਰੇ ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਜੀਜੇ-ਸਾਲੇ ਦੀ ਹੋਈ ਦਰਦਨਾਕ ਮੌਤ
ਉਨ੍ਹਾਂ ਦੱਸਿਆ ਕਿ ਕਾਰੀਗਰ ਜਿਸ ਦੀ ਉਮਰ 18 ਸਾਲ ਹੋਵੇ ਉਹ ਆਪਣੇ ਕਿੱਤੇ ਨਾਲ ਸਬੰਧਿਤ ਹੁਨਰ ਵਿਕਾਸ ਦੀ ਸਿਖਲਾਈ ਲੈ ਕੇ ਆਪਣੇ ਹੁਨਰ ਦੀ ਗੁਣਵੱਤਾ ਵਿੱਚ ਵਾਧਾ, ਆਜੀਵਕਾ ਵਿੱਚ ਵਾਧਾ, ਮਾਰਕਿੰਟਿੰਗ ਸਹਾਇਤਾ ਫਰੀ ਟਰੇਨਿੰਗ ਦੇ ਨਾਲ-ਨਾਲ ਟੂਲ ਕਿੱਟ ਸਹਾਇਤਾ ਤੇ ਆਪਣੇ ਸਵੈ ਰੁਜ਼ਗਾਰ ਨੂੰ ਪ੍ਰਫੁੱਲਿਤ ਕਰਨ ਲਈ ਸਿਖਲਾਈ ਲੈਣ ਉਪਰੰਤ 3 ਲੱਖ ਰੁਪਏ ਤੱਕ ਦਾ ਕਰਜ਼ਾ ਬਿਨ੍ਹਾ ਕਿਸੇ ਬੈਂਕ ਗਾਰੰਟੀ ਦੇ ਨਿਯਮਾਂ ਅਨੁਸਾਰ ਪ੍ਰਾਪਤ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਹੁਨਰਾਂ ਨਾਲ ਸਬੰਧਤ ਕੋਈ ਵੀ ਕਾਰਗਰ ਹੁਨਰ ਵਿਕਾਸ ਦੀ ਸਿਖਲਾਈ ਵਾਸਤੇ ਵਧੇਰੇ ਜਾਣਕਾਰੀ ਲਈ ਦਫ਼ਤਰ ਵਧੀਕ ਡਪਿਟੀ ਕਮਸ਼ਿਨਰ (ਪੇਂਡੂ ਵਕਿਾਸ), ਜਲੰਧਰ ਦੇ ਕਮਰਾ ਨੰ 03 ਜਾਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਤੀਜ਼ੀ ਮੰਜ਼ਿਲ, ਦਫ਼ਤਰ ਡਿਪਟੀ ਕਮਿਸ਼ਨਰ, ਜਲੰਧਰ ਵਿੱਚ ਆ ਕੇ ਜਾਣਕਾਰੀ ਹਾਸਲ ਕਰ ਸਕਦਾ ਹੈ।
ਇਹ ਵੀ ਪੜ੍ਹੋ: ਰੂਪਨਗਰ 'ਚ ਭਿਆਨਕ ਹਾਦਸਾ, ਪਿਓ ਦੀਆਂ ਅੱਖਾਂ ਸਾਹਮਣੇ 4 ਸਾਲਾ ਬੱਚੇ ਦੀ ਤੜਫ਼-ਤਰਫ਼ ਕੇ ਨਿਕਲੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪਾਵਰਕਾਮ ਨੇ ਜਾਰੀ ਕੀਤਾ ਨਵਾਂ ਫਰਮਾਨ, ਨਜ਼ਰਅੰਦਾਜ਼ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
NEXT STORY