ਜਲੰਧਰ (ਸੁਨੀਲ) : ਜਲੰਧਰ 'ਚ ਬੀਤੀ ਰਾਤ 2 ਨੌਜਵਾਨਾਂ ਵੱਲੋਂ ਵਾਈਨ ਸ਼ਾਪ 'ਚ ਦਾਖਲ ਹੋ ਕੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਲੁਟੇਰੇ ਸ਼ਾਪ ਅੰਦਰੋਂ 1 ਲੱਖ 37 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਵਾਈਨ ਸ਼ਾਪ 'ਤੇ ਕੰਮ ਕਰਨ ਵਾਲੇ ਰਾਜਕੁਮਾਰ ਨੇ ਦੱਸਿਆ ਕਿ ਰਾਤ ਨੂੰ ਸਪਲੈਂਡਰ 'ਤੇ ਆਏ ਦੋ ਨੌਜਵਾਨ, ਜਿਨ੍ਹਾਂ ਨੇ ਮੰਕੀ ਕੈਪਸ ਪਹਿਨੀਆਂ ਹੋਈਆਂ ਸਨ, ਦੁਕਾਨ ਅੰਦਰ ਆ ਕੇ ਕਹਿਣ ਲੱਗੇ ਕਿ ਜੇਕਰ ਉਸ ਨੇ ਕੋਈ ਚਲਾਕੀ ਕੀਤੀ ਤਾਂ ਉਸ ਨੂੰ ਗੋਲੀ ਮਾਰ ਦੇਣਗੇ। ਇਹ ਕਹਿ ਕੇ ਲੁਟੇਰਿਆਂ ਨੇ ਗੱਲਾ ਖੋਲ੍ਹਿਆ ਤੇ ਪੈਸੇ ਲੈ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸਰੇ ਬਾਜ਼ਾਰ ਢਾਬਾ ਮਾਲਕ ਨੂੰ ਗੋਲ਼ੀਆਂ ਨਾਲ ਭੁੰਨਿਆ
ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਜਾਣਕਾਰੀ ਮੁਤਾਬਕ ਲੁਟੇਰੇ 37 ਹਜ਼ਾਰ ਰੁਪਏ ਸੇਲ ਦੇ ਅਤੇ 1 ਲੱਖ ਰੁਪਈਆ ਕਿਰਾਏ ਦਾ ਸੀ, ਉਹ ਵੀ ਲੈ ਗਏ। ਇਸ ਤੋਂ ਇਸਾਵਾ 1 ਬੋਤਲ ਸ਼ਰਾਬ ਦੀ ਵੀ ਲੈ ਗਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਆਈ ਫੋਨ ਤੇ ਐੱਪਲ ਦੀ ਘੜੀ ਲਈ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਅਜਿਹੀ ਦਰਿੰਦਗੀ ਸੁਣ ਨਹੀਂ ਹੋਵੇਗਾ ਯਕੀਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਡਲ ਟਾਊਨ 'ਚ NRI ਦੀ ਬੰਦ ਪਈ ਕੋਠੀ 'ਚ ਚੋਰਾਂ ਚੌਥੀ ਵਾਰ ਕੀਤਾ ਹੱਥ ਸਾਫ਼
NEXT STORY