ਜਲੰਧਰ (ਮਹੇਸ਼) : ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਮਾਡਲ ਟਾਊਨ ਸਥਿਤ ਮਾਡਰਨ ਹਸਪਤਾਲ ਦੇ ਨਜ਼ਦੀਕ ਤੇ ਸੀਨੀ. ਕਾਂਗਰਸੀ ਆਗੂ ਸੁਦੇਸ਼ ਵਿਜ ਦੀ ਨਵੀਂ ਬਣ ਰਹੀ ਕੋਠੀ ਦੇ ਬਿਲਕੁਲ ਸਾਹਮਣੇ ਐੱਨ.ਆਰ.ਆਈ. ਦੀ ਤਾਲਾਬੰਦ ਕੋਠੀ (658 ਨੰਬਰ) ’ਚ ਸ਼ਨੀਵਾਰ ਨੂੰ ਦੁਪਹਿਰ 2 ਵਜੇ ਦੇ ਕਰੀਬ ਦਿਨ-ਦਿਹਾੜੇ ਚੋਰਾਂ ਵੱਲੋਂ ਚੌਥੀ ਵਾਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਡਲ ਟਾਊਨ ਥਾਣਾ (ਡਵੀਜ਼ਨ ਨੰ. 6) ਵੀ ਇੱਥੋਂ ਸਿਰਫ਼ 200 ਤੋਂ 300 ਮੀਟਰ ਦੀ ਦੂਰੀ ’ਤੇ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਚੋਰੀ ਚੌਥੀ ਵਾਰ ਹੋਈ ਦੱਸੀ ਜਾ ਰਹੀ ਹੈ। ਘਰ ਦਾ ਮਾਲਕ ਡਾ. ਰਾਜੀਵ ਆਪਣੇ ਪਰਿਵਾਰ ਸਮੇਤ ਵਿਦੇਸ਼ ’ਚ ਰਹਿੰਦਾ ਹੈ। ਉਕਤ ਘਰ ਦੇ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਐੱਨ.ਆਰ.ਆਈ. ਦੀ ਕੋਠੀ ’ਚ ਰੌਲਾ ਪੈਂਦਾ ਸੁਣਿਆ ਤਾਂ ਉਨ੍ਹਾਂ ਨੇ ਕਾਂਗਰਸੀ ਆਗੂ ਸੁਦੇਸ਼ ਵਿੱਜ ਨੂੰ ਇਸ ਦੀ ਸੂਚਨਾ ਦਿੱਤੀ। ਵਿਜ ਖੁਦ ਲੋਕਾਂ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਦੂਰੋਂ ਦੇਖਿਆ ਕਿ ਚੋਰ ਘਰ ਦੇ ਅੰਦਰ ਸੀ ਤੇ ਗੀਜ਼ਰ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ। ਚੋਰ ਨੇ ਜਿਵੇਂ ਹੀ ਲੋਕਾਂ ਦੇ ਘਰ ’ਚ ਦਾਖਲ ਹੋਣ ਦੀ ਭਿਣਕ ਲੱਗੀ ਤਾਂ ਉਹ ਛੱਤ ’ਤੇ ਚੜ੍ਹ ਗਿਆ। ਲੋਕ ਉਸ ਦੇ ਪਿੱਛੇ-ਪਿੱਛੇ ਘਰ ਦੀ ਛੱਤ ’ਤੇ ਚੜ੍ਹ ਗਏ ਤੇ ਦੂਰੋਂ ਹੀ ਮੋਬਾਇਲ ’ਤੇ ਉਸ ਦੀ ਵੀਡੀਓ ਬਣਾਉਣ ਲੱਗੇ ਪਰ ਉਸ ਦੇ ਕੋਲ ਕੋਈ ਹਥਿਆਰ ਹੋਣ ਦੇ ਡਰ ਕਾਰਨ ਉਸ ਦੇ ਨੇੜੇ ਨਹੀਂ ਗਏ। ਅਜਿਹੇ ’ਚ ਚੋਰ ਨਾਲ ਵਾਲੀਆਂ ਕੋਠੀਆਂ ਦੀ ਛੱਤ ’ਤੇ ਚੜ੍ਹ ਕੇ ਫਰਾਰ ਹੋਣ ’ਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ- ਘਰ 'ਚ ਚੱਲ ਰਹੀਆਂ ਸੀ ਭੈਣ ਦੇ ਵਿਆਹ ਦੀਆਂ ਤਿਆਰੀਆਂ, ਨਿਊਜ਼ੀਲੈਂਡ ਤੋਂ ਆਈ ਭਰਾ ਦੀ ਮੌਤ ਦੀ ਖ਼ਬਰ
ਕਾਂਗਰਸੀ ਆਗੂ ਸੁਦੇਸ਼ ਵਿਜ ਨੇ ਕਿਹਾ ਕਿ ਐੱਨ.ਆਰ.ਆਈ. ਦੀ ਕੋਠੀ ’ਚ ਦਾਖਲ ਹੋਏ ਚੋਰ ਨੂੰ ਕਾਬੂ ਕੀਤਾ ਜਾ ਸਕਦਾ ਸੀ ਪਰ ਪੁਲਸ ਮੌਕੇ ’ਤੇ ਨਹੀਂ ਪਹੁੰਚੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਲੋਕਾਂ ਤੋਂ ਚੋਰ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਥਾਣਾ ਨੰ. 6 ਦੇ ਮੁਨਸ਼ੀ ਨੂੰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਮੁਨਸ਼ੀ ਨੇ ਪਹਿਲਾਂ ਤਾਂ ਦੋ ਵਾਰ ਫ਼ੋਨ ਨਹੀਂ ਚੁੱਕਿਆ। ਅੱਧੇ ਘੰਟੇ ਬਾਅਦ ਜਦੋਂ ਦੁਬਾਰਾ ਫੋਨ ਕੀਤਾ ਗਿਆ ਤਾਂ ਉਸ ਨੇ ਫੋਨ ਚੁੱਕਿਆ ਤੇ ਕਿਹਾ ਕਿ ਉਹ ਤੁਰੰਤ ਪੁਲਸ ਮੁਲਾਜ਼ਮ ਮੌਕੇ ’ਤੇ ਭੇਜ ਰਹੇ ਹਨ। ਕਾਫੀ ਸਮਾਂ ਬੀਤ ਗਿਆ, ਚੋਰ ਵੀ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਪੁਲਸ ਵਾਲੇ ਨਹੀਂ ਆਏ। ਫਿਰ 4 ਵਜੇ ਐੱਸ.ਐੱਚ.ਓ. ਨੂੰ ਆਪਣੇ ਮੋਬਾਇਲ ’ਤੇ ਚੋਰੀ ਹੋਣ ਤੇ ਫ਼ਰਾਰ ਚੋਰ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਘਟਨਾ ਤੋਂ ਤੁਰੰਤ ਬਾਅਦ ਮੁਨਸ਼ੀ ਨੂੰ ਦਿੱਤੀ ਗਈ ਸੂਚਨਾ ਬਾਰੇ ਦੱਸਿਆ, ਜਿਸ ’ਤੇ ਐੱਸ.ਐੱਚ.ਓ. ਨੇ ਕਿਹਾ ਕਿ ਉਹ ਇਸ ਸਬੰਧੀ ਮੁਨਸ਼ੀ ਨਾਲ ਵੀ ਗੱਲ ਕਰਨਗੇ ਤੇ ਉਥੇ ਡਿਊਟੀ ਅਫਸਰ ਨੂੰ ਭੇਜਣਗੇ। ਸ਼ਾਮ 7 ਵਜੇ ਤੱਕ ਵੀ ਕੋਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੁਲਸ ਦੀ ਅਣਗਹਿਲੀ ਕਾਰਨ ਚੋਰ ਫੜਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਹ ਫੜਿਆ ਜਾਂਦਾ ਤਾਂ ਪਹਿਲਾਂ ਹੋਈਆਂ ਵਾਰਦਾਤਾਂ ਨੂੰ ਵੀ ਟਰੇਸ ਕੀਤਾ ਜਾ ਸਕਦਾ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹਸਪਤਾਲ ਦੀ ਇਕ ਹੋਰ ਵੱਡੀ ਲਾਪ੍ਰਵਾਹੀ, ਇਲਾਜ ਲਈ 4 ਘੰਟੇ ਤੜਫਦਾ ਰਿਹਾ ਮਰੀਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪੂਰਥਲਾ: ਛੱਤ 'ਤੇ ਖੇਡ ਰਹੀਆਂ ਦੋ ਬੱਚੀਆਂ ਨੂੰ ਪਿਆ ਕਰੰਟ, ਮਿਲੀ ਦਰਦਨਾਕ ਮੌਤ
NEXT STORY