ਕਾਠਗੜ੍ਹ (ਜ.ਬ.)-ਬਲਾਚੌਰ-ਰੂਪਨਗਰ ਨੈਸ਼ਨਲ ਹਾਈਵੇਅ ’ਤੇ ਪਿੰਡ ਲੋਹਟ ਅੱਡੇ ਦੇ ਨਜ਼ਦੀਕ ਮਾਰਗ ’ਤੇ ਜਾ ਰਹੇ ਚੱਕੀ ਟਰਾਲੇ ਦੇ ਟਾਈਰਾਂ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਲੋਹਟ ਨੇੜੇ ਕਾਲੀ ਚਰਨ ਦੇ ਢਾਬੇ ਸਾਹਮਣੇ 18 ਚੱਕੀ ਟਰਾਲੇ ਦੇ ਟਾਇਰਾਂ ਨੂੰ ਅੱਗ ਲੱਗ ਗਈ ਹੈ ਅਤੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੀ ਟੀਮ ਮੌਕੇ ਪਹੁੰਚੀ ਗਈ।
ਇਹ ਵੀ ਪੜ੍ਹੋ- ਮੁੜ ਦਹਿਲਿਆ ਪੰਜਾਬ, ਮੌਜੂਦਾ ਸਰਪੰਚ ਦੇ ਭਰਾ ਦੇ ਗੋਲ਼ੀਆਂ ਮਾਰ ਕੇ ਕਤਲ
ਉਨ੍ਹਾਂ ਦੱਸਿਆ ਕਿ ਟਰਾਲੇ ਦੇ ਲੈਦਰ ਜਾਮ ਡਰੰਮ ਗਰਮ ਹੋਣ ਕਾਰਨ ਟਰਾਲੇ ਦੇ ਟਾਈਰਾਂ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਦੀ ਮਦਦ ਨਾਲ ਟਰਾਲੇ ਦੇ ਟਾਇਰਾਂ ਨੂੰ ਲੱਗੀ ਅੱਗ ਨੂੰ ਪਾਣੀ ਅਤੇ ਮਿੱਟੀ ਪਾ ਕੇ ਸਖ਼ਤ ਮਸ਼ੱਕਤ ਕਰਕੇ ਬੁਝਾਇਆ। ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਹ ਟਰਾਲਾ ਰੋਪੜ ਤੋਂ ਜੰਮੂ ਨੂੰ ਜਾ ਰਿਹਾ ਸੀ ਜਿਸ ਨੂੰ ਮਲਕੀਤ ਸਿੰਘ ਪੁੱਤਰ ਜਗਦੀਪ ਸਿੰਘ ਅਕਬਰਪੁਰ ਚਲਾ ਰਿਹਾ ਸੀ। ਇਸ ਮੌਕੇ ਐੱਸ. ਐੱਸ. ਐੱਫ਼. ਟੀਮ ਨੇ ਮਿਸਤਰੀ ਬੁਲਾ ਕੇ ਟਰਾਲੇ ਦੇ ਟਾਈਰ ਬਦਲਾ ਕੇ ਟਰਾਲਾ ਰੋਡ ਤੋਂ ਪਾਸੇ ਕਰਵਾਇਆ ਅਤੇ ਟ੍ਰੈਫਿਕ ਨੂੰ ਸੁਚਾਰੂ ਕਰਵਾਇਆ।
ਇਹ ਵੀ ਪੜ੍ਹੋ- ਮੱਥਾ ਟੇਕ ਘਰ ਪਰਤੇ ਨੌਜਵਾਨ ਨੂੰ ਦੋਸਤਾਂ ਨੇ ਬੁਲਾ ਲਿਆ ਬਾਹਰ, ਫਿਰ ਮਾਪਿਆਂ ਨੂੰ ਆਏ ਫੋਨ ਨੇ ਉਡਾ 'ਤੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਭਾਜਪਾ ਆਗੂ ਹਨੀ ਕੁਮਾਰ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
NEXT STORY