ਟਾਂਡਾ-ਉੜਮੁੜ (ਵਰਿੰਦਰ ਪੰਡਿਤ)— ਦਾਰਾਪੁਰ-ਬਾਈਪਾਸ ਨੇੜੇ ਟਰੇਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜੰਮੂਤਵੀ ਟਰੇਨ ਦੀ ਲਪੇਟ 'ਚ ਆਉਣ ਨਾਲ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਜਸਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦੋਰਾਵਾ ਦੇ ਰੂਪ 'ਚ ਹੋਈ ਹੈ। ਰੇਲਵੇ ਪੁਲਸ ਦੀ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਸਪਾਲ ਦੀ ਮਾਂ ਕਰਮਜੀਤ ਕੌਰ ਦੇ ਬਿਆਨ ਦੇ ਆਧਾਰ 'ਤੇ ਸੀ. ਆਰ. ਪੀ. ਸੀ. 174 ਦੇ ਅਧੀਨ ਕਾਰਵਾਈ ਕੀਤੀ ਗਈ ਹੈ। ਜਸਪਾਲ ਸਿੰਘ ਉੜਮੁੜ ਦੇ ਮੁਹੱਲਾ ਲਾਹੌਰੀਆਂ 'ਚ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੇ ਨਾਲ ਰਹਿੰਦਾ ਸੀ।
'ਗੁਰੂ ਨਾਨਕ ਮਹਿਲ' ਤੋੜਨ ਦੇ ਮਾਮਲੇ 'ਚ ਕੈਪਟਨ ਨੇ ਲਿਖੀ ਮੋਦੀ ਨੂੰ ਚਿੱਠੀ
NEXT STORY