ਜਲੰਧਰ (ਗੁਲਸ਼ਨ)— ਮੰਗਲਵਾਰ ਸ਼ਾਮ ਰਾਮ ਨਗਰ ਫਾਟਕ 'ਤੇ ਚੰਡੀਗੜ੍ਹ ਇੰਟਰਸਿਟੀ ਦੀ ਲਪੇਟ 'ਚ ਆਉਣ ਕਾਰਨ ਕਾਰ ਡੀਲਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੇਮ ਪਾਲ (53) ਪੁੱਤਰ ਹਰਬੰਸ ਲਾਲ ਵਾਲੀ ਟੈਗੋਰ ਨਗਰ ਵਜੋਂ ਹੋਈ ਹੈ। ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਅਨੁਸਾਰ ਉਸ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ ਪਰ ਜੀ. ਆਰ. ਪੀ. ਪੁਲਸ ਦਾ ਕਹਿਣਾ ਹੈ ਕਿ ਰੇਲ ਲਾਈਨਾਂ ਪਾਰ ਕਰਦੇ ਸਮੇਂ ਵਿਅਕਤੀ ਦੀ ਟਰੇਨ ਦੀ ਲਪੇਟ 'ਚ ਆਉਣ ਕਾਰਨ ਮੌਤ ਹੋਈ ਹੈ। ਇਸ ਸਬੰਧ 'ਚ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਕਲ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।
ਰਾਹੁਲ ਨੂੰ ਮਿਲੇ ਸਿੱਧੂ ਤੇ ਜਾਖੜ
NEXT STORY