ਭੋਗਪੁਰ (ਰਾਣਾ ਭੋਗਪੁਰੀਆ)- ਨਜ਼ਦੀਕੀ ਪਿੰਡ ਬਿਨਪਾਲਕੇ ਵਿਖੇ ਟਰਾਲੀ ਦੀ ਲਪੇਟ ਵਿੱਚ ਆਉਣ ਨਾਲ ਸਰਵਣ ਸਿੰਘ ਪਿੰਡ ਬੂਲੇ, ਡਾਕਖਾਨਾ ਮੁਸਤਾਫਪੁਰ, ਜਿਲਾ ਜਲੰਧਰ ਦੀ ਮੌਕੇ 'ਤੇ ਮੌਤ ਹੋ ਗਈ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਸਰਵਣ ਸਿੰਘ ਵਾਸੀ ਪਿੰਡ ਬੂਲੇ, ਡਾਕਖਾਨਾ ਮੁਸਤਫਾਪੁਰ, ਜ਼ਿਲ੍ਹਾ ਜਲੰਧਰ ਜੋ ਗੁੜ ਵੇਚਣ ਦੀ ਫੇਰੀ ਲਾਉਣ ਦਾ ਕੰਮ ਕਰਦਾ ਸੀ। ਸਰਵਣ ਸਿੰਘ ਗੁੜ ਦੀ ਫੇਰੀ ਲਾਉਣ ਪਿੰਡ ਸੱਧੇ ਤੋਂ ਪਿੰਡ ਬਿਨਪਾਲਕੇ ਵੱਲ ਨੂੰ ਆ ਰਿਹਾ ਸੀ ਤਾਂ ਭੋਗਪੁਰ ਤੋਂ ਆਦਮਪੁਰ ਦੀ ਸੜਕ ਕ੍ਰੋਸ ਕਰਕੇ ਬਿਨਪਾਲਕੇ ਪਿੰਡ ਜਾਣ ਲੱਗਾ ਤਾਂ ਭੋਗਪੁਰ ਵੱਲੋਂ ਆ ਰਹੇ ਤੇਜ ਰਫ਼ਤਾਰ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆ ਗਿਆ। ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸੰਸਦ ਦੀ ਸੁਰੱਖਿਆ 'ਚ ਹੋਈ ਕੁਤਾਹੀ ਦੇ ਮਾਮਲੇ 'ਚ MP ਗੁਰਜੀਤ ਔਜਲਾ ਦਾ ਵੱਡਾ ਬਿਆਨ
ਜਾਣਕਾਰੀ ਮੁਤਾਬਕ ਟਰੈਕਟਰ ਇੱਕ ਪ੍ਰਵਾਸੀ ਭਈਆ ਚਲਾ ਰਿਹਾ ਸੀ ਜੋ ਪਿੰਡ ਮਾਣਕਰਾਈ ਦਾ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਂਬੂਲੈਂਸ ਫੋਨ ਕਰਨ 'ਤੇ ਵੀ ਘਟਨਾ ਸਥਾਨ 'ਤੇ ਨਹੀਂ ਪਹੁੰਚੀ ਅਤੇ ਪੁਲਸ ਇਕ ਘੰਟਾ ਦੇਰੀ ਨਾਲ ਪਹੁੰਚੀ। ਉਨ੍ਹਾਂ ਕਿਹਾ ਜੇਕਰ ਐਬੂਲੈਂਸ ਜਾਂ ਪੁਲਸ ਸਮੇਂ ਸਿਰ ਆ ਜਾਂਦੇ ਤਾਂ ਸ਼ਾਇਦ ਉਨ੍ਹਾਂ ਦੇ ਪਿਤਾ ਦੀ ਜਾਨ ਬਚ ਜਾਂਦੀ। ਇਸ ਮੌਕੇ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਦੀਆਂ ਡਿਊਟੀਆਂ ਜਲੰਧਰ ਲੱਗਣ ਦੇ ਨਾਲ ਸਟਾਫ਼ ਦੀ ਦੀ ਘਾਟ ਚੱਲ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: 24 ਘੰਟਿਆਂ ਤੋਂ ਲਾਪਤਾ ਕੁੜੀ ਦੀ ਸੜੀ ਹੋਈ ਮਿਲੀ ਲਾਸ਼, ਦਹਿਲੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਾਈਵੇਅ ’ਤੇ ਵਾਪਰੇ ਹਾਦਸੇ ’ਚ ਵਿਅਕਤੀ ਦੀ ਮੌਤ, ਸਾਰੀ ਰਾਤ ਲਾਸ਼ ਉਪਰੋਂ ਲੰਘਦੀਆਂ ਰਹੀਆਂ ਗੱਡੀਆਂ
NEXT STORY