ਨਸਰਾਲਾ/ਸ਼ਾਮਚੁਰਾਸੀ (ਚੁੰਬਰ)— ਮੰਡਿਆਲਾਂ ਵਿਖੇ ਜੀ. ਟੀ. ਰੋਡ 'ਤੇ ਸਥਿਤ ਕੁਝ ਦੁਕਾਨਾਂ ਦੇ ਪਿਛਲੇ ਪਾਸੇ ਝਾੜੀਆਂ 'ਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਏ. ਐੱਸ. ਆਈ. ਪਰਮਜੀਤ ਸਿੰਘ ਚੌਕੀ ਇੰਚਾਰਜ ਮੰਡਿਆਲਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਝਾੜੀਆਂ 'ਚ ਪਈ ਹੋਣ ਬਾਰੇ ਜਦੋਂ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੀ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦੇਖਿਆ ਕਿ ਇਕ ਸਾਧੂ ਨੁਮਾ ਵਿਅਕਤੀ ਜਿਸ ਦੇ ਸਿਰ 'ਤੇ ਜਟਾਵਾਂ ਉਤੇ ਹਰਾ ਪਰਨਾ ਲਪੇਟਿਆ ਹੋਇਆ ਹੈ ਅਤੇ ਭਗਵੇਂ ਰੰਗ ਦੇ ਕੱਪੜੇ ਪਹਿਨੇ ਹੋਏ ਹਨ, ਦੀ ਲਾਸ਼ ਝਾੜੀਆਂ ਵਿਚ ਪਈ ਹੋਈ ਸੀ।ਮ੍ਰਿਤਕ ਦੀ ਕੋਈ ਪਛਾਣ ਨਾ ਹੋਣ ਕਾਰਨ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਮ੍ਰਿਤਕ ਦੇਹ ਘਰ ਕਾਰਵਾਈ ਕਰਦਿਆਂ ਜਮ੍ਹਾ ਕਰਵਾ ਦਿੱਤੀ।
ਡਰੱਗਜ਼ ਇੰਸਪੈਕਟਰ ਅਤੇ ਪੁਲਸ ਨੇ ਦਿਲਕੁਸ਼ਾ ਮਾਰਕੀਟ 'ਚ ਕੀਤੀ ਛਾਪੇਮਾਰੀ
NEXT STORY