ਜਲੰਧਰ (ਐੱਨ. ਮੋਹਨ): ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਇਕ ਚਹੇਤੇ ਨੂੰ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦਾ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਲਗਾਉਣ ਲਈ ਸਰਕਾਰ ਦੇ ਸਾਰੇ ਨਿਯਮ-ਕਾਨੂੰਨ ਕਥਿਤ ਤੌਰ 'ਤੇ ਦਾਅ 'ਤੇ ਲਗਾ ਦਿੱਤੇ। ਸਹਿਕਾਰਤਾ ਵਿਭਾਗ ਨੇ ਆਪਣੀ ਸੇਵਾ 'ਚ ਦੋ ਵਾਰ ਵਾਧਾ ਲੈ ਚੁੱਕੇ ਅਤੇ ਸੇਵਾ ਮੁਕਤ ਹੋ ਚੁੱਕੇ ਵਿਅਕਤੀ ਨੂੰ ਮੁੜ ਤਾਲਾਬੰਦੀ ਦੇ ਦਰਮਿਆਨ ਹੀ ਐੱਮ. ਡੀ. ਲਗਾ ਦਿੱਤਾ। ਇਸ ਮਾਮਲੇ ਦਾ ਸੰਵੇਦਨਾਤਮਕ ਪਹਿਲੂ ਇਹ ਵੀ ਹੈ ਕਿ ਮਹਿਕਮੇ ਨੇ ਹੀ ਤਾਲਾਬੰਦੀ ਤੋਂ ਸਿਰਫ ਚਾਰ ਦਿਨ ਪਹਿਲਾਂ ਪਤੀ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ 'ਤੇ ਕਲਰਕ ਲੱਗੀ ਇਕ ਵਿਧਵਾ ਜਨਾਨੀ ਨੂੰ ਅਹੁਦੇ ਤੋਂ ਇਸ ਲਈ ਹਟਾ ਦਿੱਤਾ ਕਿਉਂਕਿ ਉਹ 43 ਸਾਲ ਦੀ ਸੀ।
ਇਹ ਵੀ ਪੜ੍ਹੋ: ਕੋਰੋਨਾ ਤੋਂ ਬਾਅਦ ਹੁਣ ਪੰਜਾਬ 'ਚ ਟਿੱਡੀ ਦਲ ਦਾ ਹਮਲਾ, ਖੇਤੀਬਾੜੀ ਮਹਿਕਮੇ ਦੀਆਂ ਤਿਆਰੀਆਂ ਨਾਕਾਫ਼ੀ
ਇਸ ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਜਿਸ ਚਹੇਤੇ ਐੱਮ. ਡੀ. ਦੀ ਗੱਲ ਮੰਨ ਕੇ ਉਸ ਨੂੰ ਦੂਜੀ ਸੇਵਾ ਮੁਕਤੀ ਤੋਂ ਬਾਅਦ ਵੀ ਇਹ ਕਹਿੰਦੇ ਹੋਏ ਐੱਮ. ਡੀ. ਨਿਯੁਕਤ ਕਰ ਦਿੱਤਾ ਕਿ ਬੈਂਕ 'ਚ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ, ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਐੱਮ. ਡੀ. ਨੇ ਬੈਂਕ ਦੇ ਨਾਂ 'ਤੇ ਕਰਜ਼ਾ ਲੈ ਕੇ ਉਸ ਨੂੰ ਡਿਫਾਲਟਰ ਲੋਕਾਂ ਤੋਂ ਵਸੂਲੀ ਦਿਖਾਈ ਸੀ। 3 ਸਤੰਬਰ 2019 ਨੂੰ ਸਹਿਕਾਰਤਾ ਮੰਤਰੀ ਵਲੋਂ ਆਰਡਰ ਜਾਰੀ ਕੀਤੇ ਗਏ ਸਨ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਸਾਰੀਆਂ ਸਹਿਕਾਰੀ ਸੰਸਥਾਵਾਂ/ਸਭਾਵਾਂ ਵਲੋਂ ਆਪਣੇ ਕਰਮਚਾਰੀਆਂ ਦੀ ਸੇਵਾਮੁਕਤੀ ਉਮਰ 58 ਸਾਲ ਹੀ ਰੱਖੀ ਜਾਵੇ ਅਤੇ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਹਿਲਾਂ ਤੋਂ ਹੀ ਸੇਵਾ 'ਚ ਵਾਧਾ ਦਿੱਤਾ ਜਾ ਚੁੱਕਾ ਹੈ, ਉਨ੍ਹਾਂ ਨੂੰ ਵੀ ਰਿਟਾਇਰਡ ਕਰ ਦਿੱਤਾ ਜਾਵੇ ਅਤੇ ਸੇਵਾ 'ਚ ਵਾਧਾ ਨਾ ਕੀਤਾ ਜਾਵੇ। ਇਸੇ ਗੱਲ ਨੂੰ ਰਜਿਸਟਰਾਰ, ਸਹਿਕਾਰੀ ਸਭਾ, ਪੰਜਾਬ ਵਲੋਂ ਵੀ ਪੱਤਰ ਦੇ ਰੂਪ 'ਚ ਜਾਰੀ ਕੀਤਾ ਗਿਆ ਸੀ। ਦੋ ਮਾਰਚ 2020 ਨੂੰ ਪੰਜਾਬ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ 'ਚ ਵੀ ਏ, ਬੀ ਅਤੇ ਸੀ ਕਰਮਚਾਰੀ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਲਿਖੀ ਗਈ ਹੈ ਪਰ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇ ਜਨਹਿਤ 'ਚ ਹੋਵੇ ਅਤੇ ਸਰਕਾਰ ਵੀ ਇਹ ਗੱਲ ਅਤਿ ਜ਼ਰੂਰੀ ਮੰਨੇ ਤਾਂ ਅਜਿਹੇ ਅਧਿਕਾਰੀ ਦੀ ਸੇਵਾ 'ਚ ਵਾਧਾ ਕਰ ਸਕਦੀ ਹੈ, ਜੋ 59 ਸਾਲ ਦਾ ਹੋ ਚੁੱਕਾ ਹੋਵੇ ਬੈਂਕ ਦੇ ਬਾਇ-ਲਾਜ ਦੇ ਮੁਤਾਬਕ ਵੀ ਬੋਰਡ ਆਫ ਡਾਇਰੈਕਟਰ ਵੀ ਅਜਿਹੇ ਕਿਸੇ ਅਹੁਦੇ ਲਈ ਕਿਸੇ ਆਈ. ਏ. ਐੱਸ./ਪੀ. ਸੀ. ਐੱਸ. ਅਧਿਕਾਰੀ ਨੂੰ ਐੱਮ. ਡੀ. ਅਹੁਦੇ 'ਤੇ ਨਿਯੁਕਤ ਕਰਨ ਦੀ ਸਿਫਾਰਿਸ਼ ਕਰ ਸਕਦੀ ਹੈ।
ਇਹ ਵੀ ਪੜ੍ਹੋ: ਪਿੰਡ ਨੰਗਲੀ (ਜਲਾਲਪੁਰ) 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 4 ਹੋਰ ਨਵੇਂ ਮਾਮਲੇ ਆਏ ਸਾਹਮਣੇ
ਵਿਵਾਦ ਉਦੋਂ ਪੈਦਾ ਹੋਇਆ ਜਦੋਂ ਲਾਕਡਾਊਨ ਦੇ ਦੌਰਾਨ 8 ਮਈ ਨੂੰ ਹੀ ਬੋਰਡ ਆਫ ਡਾਇਰੈਕਟਰਸ ਦੀ ਬੈਠਕ ਸੱਦੇ ਬਿਨਾਂ ਹੀ ਸਿਰਫ ਤਿੰਨ ਦਿਨ ਪਹਿਲਾਂ ਸਰਕੁਲਰ ਜਾਰੀ ਕਰ ਦਿੱਤਾ ਗਿਆ, ਜਿਸ 'ਚ ਚਰਨਦੇਵ ਸਿੰਘ ਨੂੰ ਮੁੜ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਜਦੋਂ ਕਿ ਇਸ ਦੇ ਲਈ 15 ਦਿਨ ਪਹਿਲਾਂ ਏਜੰਡਾ ਜਾਰੀ ਕਰਨਾ ਹੁੰਦਾ ਹੈ। ਚਰਨਦੇਵ ਸਿੰਘ ਪੀ. ਸੀ. ਐੱਸ. ਅਧਿਕਾਰੀ ਦੇ ਰੂਪ 'ਚ ਦੋ ਵਾਰ ਆਪਣੀ ਸੇਵਾ 'ਚ ਮੁਕਤੀ ਲੈ ਚੁੱਕਾ ਸੀ ਅਤੇ 60 ਸਾਲ ਦੀ ਉਮਰ ਨੂੰ ਵੀ ਪਾਰ ਕਰ ਚੁੱਕਾ ਸੀ। 31 ਮਾਰਚ 2020 ਨੂੰ ਸੇਵਾ ਮੁਕਤ ਹੋਇਆ ਮੈਨੇਜਿੰਗ ਡਾਇਰੈਕਟਰ ਉਸ ਦਿਨ ਪੀ. ਸੀ. ਐੱਸ. ਅਧਿਕਾਰੀ ਵੀ ਨਹੀਂ ਰਿਹਾ ਸੀ, ਸੇਵਾਮੁਕਤ ਪੀ. ਸੀ. ਐੱਸ. ਹੋ ਚੁੱਕਾ ਸੀ ਪਰ ਇਸ ਨੂੰ ਫਿਰ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਨਿਯੁਕਤ ਕਰਨ ਲਈ ਸਿਫਾਰਿਸ਼ ਕੀਤੀ ਗਈ ਕਿ ਐੱਮ. ਡੀ. ਦਾ ਬੈਂਕ 'ਚ ਚੰਗਾ ਤਜ਼ਰਬਾ ਰਿਹਾ ਹੈ ਅਤੇ ਉਸ ਨੇ ਸ਼ਾਨਦਾਰ ਰਿਕਵਰੀ ਕੀਤੀ ਹੈ। ਸਹਿਕਾਰਿਤਾ ਵਿਭਾਗ 'ਚ ਕੰਮ ਕਰਨ ਦਾ ਤਜ਼ਰਬਾ ਵੀ ਉਸ ਨੂੰ ਸਿਰਫ 10 ਮਹੀਨੇ ਦਾ ਹੀ ਸੀ। ਜਦੋਂ ਕਿ ਬੈਂਕ ਦੀ ਰਿਕਵਰੀ ਦੀ ਸਥਿਤੀ ਵੀ ਬੁਰੀ ਰਹੀ ਅਤੇ ਇਥੋਂ ਤੱਕ ਕਿ ਬੈਂਕ ਨੂੰ ਨਾਬਾਰਡ ਲਈ ਆਪਣਾ ਕਰਜ਼ਾ ਉਤਾਰਨ ਲਈ ਵੀ ਸਾਲ 2019 ਅਤੇ ਸਾਲ 2020 'ਚ ਹੋਰ ਬੈਂਕਾਂ ਤੋਂ ਕਰਜ਼ਾ ਲੈਣਾ ਪਿਆ, ਜਿਸ ਨੂੰ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਦੀ ਪ੍ਰਾਪਤੀ ਦੱਸਿਆ ਜਾ ਰਿਹਾ ਸੀ। ਹੁਣ ਅਜਿਹੇ ਦੋਸ਼ ਲੱਗਣ ਲੱਗੇ ਹਨ ਕਿ ਕੋਰੋਨਾ ਸੰਕਟ ਦਾ ਫਾਇਦਾ ਉਠਾ ਕੇ ਮੰਤਰੀ ਨੇ ਬੋਰਡ ਆਫ ਡਾਇਰੈਕਟਰ 'ਤੇ ਦਬਾਅ ਬਣਾ ਕੇ ਆਪਣੇ ਚਹੇਤੇ ਨੂੰ ਮੈਨੇਜਿੰਗ ਡਾਇਰੈਕਟਰ ਅਹੁਦੇ 'ਤੇ ਨਿਯੁਕਤ ਕਰਵਾ ਲਿਆ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਕਿਸਾਨਾਂ ਲਈ ਮੁਫ਼ਤ ਬਿਜਲੀ ਸਮੇਤ ਹੋਰ ਮਸਲਿਆਂ 'ਤੇ ਸੱਦੀ ਕੋਰ ਕਮੇਟੀ ਦੀ ਬੈਠਕ
ਸਹਿਕਾਰਿਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹੀ ਸਹਿਕਾਰਿਤਾ ਵਿਭਾਗ ਨੂੰ ਚਿੱਠੀ ਲਿਖ ਕੇ ਚਰਨਦੇਵ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ ਸੀ ਅਤੇ ਕਿਹਾ ਸੀ ਕਿ ਉਕਤ ਅਧਿਕਾਰੀ ਦੀ ਬਦੌਲਤ ਬੈਂਕ ਨੇ ਵੱਡੀਆਂ-ਵੱਡੀਆਂ ਤਰੱਕੀਆਂ ਕੀਤੀਆਂ ਹਨ ਅਤੇ ਬੈਂਕ ਵਿਕਾਸ ਦੀ ਲਾਈਨ 'ਤੇ ਆਇਆ ਹੈ, ਇਸ ਲਈ ਨਿਯਮਾਂ 'ਚ ਢਿੱਲ ਦਿੰਦੇ ਹੋਏ ਚਰਨਦੇਵ ਸਿੰਘ ਨੂੰ ਮੁੜ ਤੋਂ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਜਾਵੇ। ਚਰਨਦੇਵ ਸਿੰਘ ਦੀ ਮੁੜ ਤੋਂ ਨਿਯੁਕਤੀ ਲਈ ਵਿਭਾਗ ਨੇ ਇਕ ਰਿਪੋਰਟ ਤਿਆਰ ਕੀਤੀ ਸੀ, ਜਿਸ 'ਚ ਕਿਹਾ ਗਿਆ ਕਿ ਅਜਿਹੇ ਅਧਿਕਾਰੀ ਦੀ ਮੁੜ ਤੋਂ ਨਿਯੁਕਤੀ ਲਈ ਪਰਸੋਨਲ ਵਿਭਾਗ ਅਤੇ ਵਿੱਤ ਵਿਭਾਗ ਤੋਂ ਇਜਾਜ਼ਤ ਲਈ ਜਾਵੇ ਪਰ ਇਜਾਜ਼ਤ ਹਾਲੇ ਤੱਕ ਨਹੀਂ ਮਿਲੀ।
ਅਧਿਕਾਰੀ ਵੀ ਜਵਾਬ ਦੇਣ 'ਚ ਭੱਜਦੇ ਨਜ਼ਰ ਆਏ
ਇਸ ਸਾਰੇ ਮਾਮਲੇ 'ਚ ਵਿੱਤ ਕਮਿਸ਼ਨਰ ਵਿਸ਼ਵਜੀਤ ਖੰਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਿਯੁਕਤੀ ਸਰਕਾਰ ਨੇ ਕੀਤੀ ਹੈ ਅਤੇ ਤੁਸੀਂ ਇਸ ਬਾਰੇ ਰਜਿਸਟਰਾਰ ਸਹਿਕਾਰਿਤਾ ਵਿਭਾਗ ਨਾਲ ਗੱਲ ਕਰੋ। ਰਜਿਸਟਰਾਰ ਸਹਿਕਾਰਿਤਾ ਵਿਭਾਗ, ਵਿਕਾਸ ਗਰਗ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਸਰਕਾਰ ਦੇ ਪੱਧਰ ਦਾ ਹੈ, ਤੁਸੀਂ ਸਰਕਾਰ ਨਾਲ ਹੀ ਗੱਲ ਰੋ। ਸਹਿਕਾਰਿਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਵਾਰ-ਵਾਰ ਸੰਪਰਕ ਕਰਨ ਦਾ ਯਤਨ ਕੀਤਾ, ਪਰ ਉਨ੍ਹਾਂ ਨੇ ਫੋਨ ਹੀ ਨਹੀਂ ਅਟੈਂਡ ਕੀਤਾ।
ਅਰਵਿੰਦਰ ਭਲਵਾਨ ਦੇ ਪਰਿਵਾਰ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ ਕੈਪਟਨ : ਖਹਿਰਾ
NEXT STORY