ਜਲੰਧਰ, (ਸ਼ੋਰੀ)- ਕੋਟਲੀ ਰੋਡ ਪਿੰਡ ਮੰਡ ’ਚ ਸਥਿਤ ਫੈਕਟਰੀ ਵਿਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਚਾਹ ਦੇ ਨਾਲ ਭੰਗ ਦੇ ਪਕੌੜੇ ਖਾਣੇ ਮਹਿੰਗੇ ਪੈ ਗਏ। ਪਕੌੜੇ ਖਾਣ ਨਾਲ ਔਰਤਾਂ ਦੀ ਹਾਲਾਤ ਖਰਾਬ ਹੋ ਗਈ ਅਤੇ ਉਲਟੀਆਂ ਆਉਣ ਲੱਗ ਪਈਆਂ। ਔਰਤਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਤੇ ਸਟਾਫ ਨੇ ਸਾਰਿਆਂ ਨੂੰ ਦਾਖਲ ਕਰ ਕੇ ਇਲਾਜ ਕਰਨਾ ਸ਼ੁਰੂ ਕਰ ਦਿੱਤਾ।
ਔਰਤਾਂ ਦੀ ਪਛਾਣ ਪ੍ਰਿਆ, ਪ੍ਰਦੀਪ, ਪੂਨਮ ਦੇਵੀ, ਸ਼ਕੁੰਤਲਾ ਦੇਵੀ ਆਦਿ ਵਾਸੀ ਪਿੰਡ ਮੰਡ, ਬਿੰਦਰ, ਜਸਬੀਰ ਕੌਰ, ਲਕਸ਼ਮੀ, ਨੀਲਮ, ਕਿਰਨ, ਬੇਬੀ, ਗੁਰਮੀਤ ਕੌਰ ਆਦਿ ਸਾਰੀਅਾਂ ਵਾਸੀ ਪਿੰਡ ਸੰਗਲ ਸੋਹਲ ਵਜੋਂ ਹੋਈ ਹੈ। ਔਰਤਾਂ ਨੇ ਦੱਸਿਆ ਕਿ ਉਹ ਫੈਕਟਰੀ ’ਚ ਲੇਡੀਜ਼ ਕੱਪੜਿਆਂ ਦੀ ਸਿਲਾਈ ਦਾ ਕੰਮ ਕਰਦੀਆਂ ਹਨ।
ਸਵੇਰੇ ਕਰੀਬ 10 ਵਜੇ ਫੈਕਟਰੀ ਵਿਚ ਸਾਰਿਆਂ ਨੂੰ ਚਾਹ ਮਿਲਦੀ ਹੈ ਅਤੇ ਫੈਕਟਰੀ ਵਿਚ ਕੰਮ ਕਰਨ ਵਾਲੇ ਨੌਜਵਾਨ ਬਾਹਰੋਂ ਭੰਗ ਦੇ ਪਕੌੜੇ ਲਿਆਏ। ਸਾਰਿਆਂ ਨੇ ਪਕੌੜੇ ਖਾਧੇ ਅਤੇ ਬਾਅਦ ’ਚ ਉਨ੍ਹਾਂ ਦੀ ਤਬੀਅਤ ਵਿਗੜ ਗਈ।
ਗਲਤ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਸਕਾਰਪੀਓ ਨੇ ਸਵਿਫਟ ਨੂੰ ਮਾਰੀ ਟੱਕਰ, ਚਾਲਕ ਫਰਾਰ
NEXT STORY