ਜਲੰਧਰ (ਕਮਲੇਸ਼, ਰਾਹੁਲ)— ਭਾਜਪਾ ਜ਼ਿਲਾ ਜਲੰਧਰ ਦੇ ਪ੍ਰਧਾਨ ਰਮਨ ਪੱਬੀ ਨੇ ਦੱਸਿਆ ਕਿ ਨਾਗਰਿਕਤਾ (ਸੋਧ) ਕਾਨੂੰਨ 2019 ਦੇ ਤਹਿਤ ਜਨ ਜਾਗਰਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਅੱਜ 5 ਜਨਵਰੀ ਦਿਨ ਐਤਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਜਲੰਧਰ ਆਉਣਗੇ। ਸਥਾਨਕ ਦੀਨ ਦਿਆਲ ਉਪਾਧਿਆਏ ਨਗਰ 'ਚ ਦੁਪਹਿਰ 1 ਵਜੇ ਨਾਗਰਿਕਤਾ (ਸੋਧ) ਕਾਨੂੰਨ ਦੇ ਤਹਿਤ ਜਨ ਜਾਗਰਣ ਮੁਹਿੰਮ ਦੇ ਸਿਲਸਿਲੇ 'ਚ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਮਿਲਣਗੇ। ਉਸ ਤੋਂ ਬਾਅਦ ਹੋਟਲ ਰੈੱਡ ਪੈਟਲ ਵਿਚ ਭਾਜਪਾ ਜ਼ਿਲਾ ਜਲੰਧਰ ਦੇ ਵਰਕਰਾਂ ਨੂੰ ਸੰਬੋਧਨ ਕਰ ਜਨ ਜਾਗਰਣ ਮੁਹਿੰਮ ਦੀ ਸ਼ੁਰੂਆਤ ਕਰਨਗੇ ਜੋ 15 ਜਨਵਰੀ 2020 ਤੱਕ ਚੱਲੇਗੀ।
ਸ਼ਹੀਦ ਪਰਿਵਾਰ ਫੰਡ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦਾ ਸਿਲਸਿਲਾ ਜਾਰੀ
NEXT STORY