ਰਾਂਚੀ (ਭਾਸ਼ਾ): ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅੱਜ 'ਕਰਮਾ' ਤਿਉਹਾਰ ਤੋਂ ਪਹਿਲਾਂ JMMSY ਯੋਜਨਾ ਤਹਿਤ ਤਕਰੀਬਨ 45 ਲੱਖ ਔਰਤਾਂ ਦੇ ਖਾਤੇ ਵਿਚ ਹਜ਼ਾਰ-ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੜਕਸਾਰ NIA ਦੀ ਰੇਡ
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਬੋਕਾਰੋ ਜ਼ਿਲ੍ਹੇ ਦੇ ਆਦਿਵਾਸੀਆਂ ਦੇ ਧਾਰਮਿਕ ਅਸਥਾਨ ਲੁਗੁਬੁਰੂ-ਘੰਟਾਬਾੜੀ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ 'ਝਾਰਖੰਡ ਮੁੱਖ ਮੰਤਰੀ ਮਈਆ ਸਨਮਾਨ ਯੋਜਨਾ' (JMMSY) ਦੇ ਲਾਭਪਾਤਰੀਆਂ ਦੇ ਬੈਂਕ ਖ਼ਾਤਿਆਂ ਵਿਚ ਦੂਜੀ ਕਿਸ਼ਤ ਦੇ ਪੈਸੇ ਜਮ੍ਹਾਂ ਕਰਵਾਏ ਜਾਣਗੇ। ਯੋਜਨਾ ਦੀ ਪਹਿਲੀ ਕਿਸ਼ਤ 18 ਅਗਸਤ ਤੋਂ 4 ਸਤੰਬਰ ਦੇ ਵਿਚ ਜਾਰੀ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀ ਹੋ ਜਾਓ ਸਾਵਧਾਨ! ਜਾਰੀ ਹੋਈ Advisory, ਇਕ ਗਲਤੀ ਵੀ ਪੈ ਸਕਦੀ ਹੈ ਭਾਰੀ
ਸਰਕਾਰੀ ਬਿਆਨ ਮੁਤਾਬਕ ਹੁਣ ਤਕ ਇਸ ਯੋਜਨਾ ਤਹਿਤ ਕੁੱਲ 48,15,048 ਔਰਤਾਂ ਨੂੰ ਰਜਿਸਟਰ ਕੀਤਾ ਗਿਆ ਹੈ, ਜਦਕਿ 45,36,597 ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਯੋਜਨਾ 21 ਤੋਂ 49 ਸਾਲ ਉਮਰ ਵਰਗ ਦੀਆਂ ਔਰਤਾਂ ਲਈ ਸੀ। ਝਾਰਖੰਡ ਦੇ ਮੰਤਰੀ ਮੰਡਲ ਨੇ ਹਾਲ ਹੀ ਵਿਚ ਮੰਜ਼ੂਰੀ ਮਿਲਣ ਮਗਰੋਂ 18 ਤੋਂ 20 ਸਾਲ ਉਮਰ ਵਰਗ ਦੀਆਂ ਔਰਤਾਂ ਨੂੰ ਇਸ ਯੋਜਨਾ ਨਾਲ ਜੁੜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਸ਼ਰਾਬ ਘੁਟਾਲਾ ਮਾਮਲਾ: ਅਰਵਿੰਦ ਕੇਜਰੀਵਾਲ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਫੈਸਲਾ ਅੱਜ
NEXT STORY