ਜਲੰਧਰ (ਮਾਹੀ)- ਥਾਣਾ ਮਕਸੂਦਾਂ ਅਧੀਨ ਪੈਂਦੇ ਇਕ ਪਿੰਡ ’ਚ 2 ਵਿਆਹ ਕਰਵਾਉਣ ਦੇ ਬਾਅਦ ਇਕ ਮੰਦਬੁੱਧੀ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਪੁਲਸ ਨੇ ਇਕ ਵਿਅਕਤੀ ਨੂੰ ਪੁੱਛਗਿਛ ਲਈ ਹਿਰਾਸਤ ’ਚ ਲਿਆ ਹੈ।
ਜਾਣਕਾਰੀ ਅਨੁਸਾਰ ਮੰਦਬੁੱਧੀ ਨਾਬਾਲਗਾ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਦੋਸ਼ ਲਾਏ ਕਿ ਸੁਮਨ ਵਾਸੀ ਯੂ.ਪੀ. ਹਾਲ ਵਾਸੀ ਭਤੀਜਾ ਨੇ ਉਨ੍ਹਾਂ ਦੀ ਲੜਕੀ ਨਾਲ ਜਬਰ-ਜ਼ਨਾਹ ਕੀਤਾ ਹੈ। ਇਸ ਕਰ ਕੇ ਪੁੱਛਗਿੱਛ ਲਈ ਸੁਮਨ ਨੂੰ ਪੁਲਸ ਨੇ ਹਿਰਾਸਤ ’ਚ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਲੜਕੀ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਕੱਟ'ਤੇ ਵਾਲ, ਵੱਢ'ਤਾ ਨੱਕ, ਪ੍ਰਾਈਵੇਟ ਪਾਰਟ 'ਤੇ ਕੈਂਚੀਆਂ ਨਾਲ ਕੀਤੇ ਵਾਰ, ਦਾਜ ਦੇ ਲਾਲਚ 'ਚ ਇੰਨਾ ਤਸ਼ੱਦਦ, ਤੌਬਾ-ਤੌਬਾ !
ਦੂਜੇ ਪਾਸੇ ਹਿਰਾਸਤ ’ਚ ਲਏ ਗਏ ਸੁਮਨ ਦੀਆਂ ਦੋਵੇਂ ਪਤਨੀਆਂ ਦਾ ਕਹਿਣਾ ਹੈ ਕਿ ਪਹਿਲਾਂ ਲੜਕੀ ਦਾ ਪਰਿਵਾਰ ਤੇ ਉਸ ਦਾ ਪਰਿਵਾਰ ਪਿੰਡ ਨੁੱਸੀ ’ਚ ਇਕੋ ਵਿਹੜੇ ’ਚ ਰਹਿੰਦੇ ਸਨ। ਉਸ ਸਮੇਂ ਲੜਕੀ ਦੇ ਪਿਤਾ ਨੇ ਸੁਮਨ ਤੋਂ 10,000 ਰੁਪਏ ਦਾ ਕਰਜ਼ਾ ਲਿਆ ਸੀ, ਜੋ ਕਿ ਕਾਫੀ ਸਮੇਂ ਤੋਂ ਵਾਪਸ ਨਹੀਂ ਕੀਤਾ ਗਿਆ ਸੀ ਤੇ ਸੁਮਨ ਨੇ ਵਾਰ-ਵਾਰ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ ਸੀ। ਉਸ ਨੇ ਦੱਸਿਆ ਕਿ ਕਰਜ਼ਾ ਮੋੜਨ ਤੋਂ ਅਸਮਰੱਥ ਹੋਣ ਕਾਰਨ ਉਸ ਖ਼ਿਲਾਫ਼ ਜਬਰ-ਜ਼ਨਾਹ ਦਾ ਦੋਸ਼ ਲਾਉਂਦਿਆਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ- 24 ਸਾਲ ਤੋਂ ਲਿਬਨਾਨ 'ਚ ਫਸੇ ਵਿਅਕਤੀ ਦੀ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
IELTS ਸੈਂਟਰ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਪੁਲਸ ਦੀ ਫਾਸਟ ਕਾਰਵਾਈ, 24 ਘੰਟਿਆਂ 'ਚ ਕਾਬੂ ਕੀਤੇ ਮੁਲਜ਼ਮ
NEXT STORY