ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਬੀਤੀ ਦੇਰ ਰਾਤ ਹੋਈ ਤੇਜ਼ ਬਾਰਿਸ਼ ਅਤੇ ਚੱਲੇ ਝੱਖੜ ਹਨ੍ਹੇਰੀ ਨਾਲ ਇਲਾਕੇ ਵਿਚ ਕਈ ਥਾਵਾਂ ’ਤੇ ਦਰੱਖ਼ਤ ਟੁੱਟ ਗਏ। ਹਾਈਵੇਅ, ਟਾਂਡਾ-ਢੋਲਵਾਹਾ ਰੋਡ ਦੇ ਨਾਲ-ਨਾਲ ਮਿਆਣੀ ਦਸੂਹਾ ਰੋਡ ’ਤੇ ਅਨੇਕਾਂ ਦਰੱਖ਼ਤ ਟੁੱਟੇ ਹਨ। ਜ਼ਿਆਦਾ ਨੁਕਸਾਨ ਮਿਆਣੀ-ਦਸੂਹਾ ਰੋਡ ’ਤੇ ਹੋਇਆ ਹੈ, ਜਿੱਥੇ 5 ਦੇ ਕਰੀਬ ਵੱਡੇ ਦਰੱਖ਼ਤ ਪਿੰਡ ਗਿਲਜੀਆਂ ਨੇੜੇ ਡਿੱਗਣ ਕਾਰਨ ਕਈ ਘੰਟਿਆਂ ਤੱਕ ਟ੍ਰੈਫਿਕ ਬੰਦ ਰਹੀ।
ਕਈ ਦਰੱਖ਼ਤਾਂ ਦੇ ਵੱਡੇ ਟਾਹਣੇ ਟੁੱਟ ਕੇ ਸੜਕ ’ਤੇ ਡਿੱਗੇ ਹਨ। ਜੰਗਲਾਤ ਮਹਿਕਮੇ ਦੀ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਟੁੱਟੇ ਦਰੱਖ਼ਤਾਂ ਨੂੰ ਸੜਕ ਤੋਂ ਹਟਾ ਕੇ ਟ੍ਰੈਫਿਕ ਬਹਾਲ ਕਰਵਾਈ। ਇਸ ਦੇ ਨਾਲ ਹੀ ਕਈ ਥਾਵਾਂ ’ਤੇ ਦੁਕਾਨਾਂ ਦੇ ਸਾਈਨ ਬੋਰਡਾਂ ਅਤੇ ਹੋਰਡਿੰਗਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਤੇਜ਼ ਬਾਰਿਸ਼ ਦੇ ਚਲਦਿਆਂ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਨਾਲ ਫ਼ਸਲਾਂ ਵੀ ਡੁੱਬੀਆਂ ਹਨ।
ਇਹ ਵੀ ਪੜ੍ਹੋ- ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਬਦਲੀ ਦੀਆਂ ਖ਼ਬਰਾਂ ਵਿਚਾਲੇ ਭਰਾ ਦਾ ਵੱਡਾ ਬਿਆਨ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਬਦਲੀ ਦੀਆਂ ਖ਼ਬਰਾਂ ਵਿਚਾਲੇ ਭਰਾ ਦਾ ਵੱਡਾ ਬਿਆਨ ਆਇਆ ਸਾਹਮਣੇ
NEXT STORY