ਜਲੰਧਰ (ਜ.ਬ.)– ਮਕਸੂਦਾਂ ਸਬਜ਼ੀ ਮੰਡੀ ’ਚ ਜਿੱਥੇ ਲੋਕਾਂ ਦੀ ਭੀੜ ਵਧਦੀ ਜਾ ਰਹੀ ਹੈ, ਉਥੇ ਮੰਡੀ ’ਚ ਸਫਾਈ ਦੀ ਵਿਵਸਥਾ ਦਾ ਬੁਰਾ ਹਾਲ ਹੈ। ਮੰਡੀ ’ਚ ਬਰਸਾਤੀ ਪਾਣੀ ਖੜ੍ਹਾ ਹੈ ਤੇ ਥਾਂ-ਥਾਂ ਗਲੇ-ਸੜੇ ਫਲ-ਸਬਜ਼ੀਆਂ ਬਦਬੂ ਫੈਲਾ ਰਹੀਆਂ ਹਨ। ਖੜ੍ਹੇ ਪਾਣੀ ਤੇ ਗੰਦਗੀ ਕਾਰਨ ਮੰਡੀ ਅੰਦਰ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।
ਦਰਅਸਲ ਰਿਟੇਲ ’ਚ ਸਬਜ਼ੀਆਂ ਦੇ ਰੇਟ ਵਧਣ ਕਾਰਨ ਜੋ ਲੋਕਾਂ ਘਰਾਂ ਤੋਂ ਬਾਹਰ ਜਾਂ ਫਿਰ ਨੇੜਲੇ ਬਾਜ਼ਾਰਾਂ ’ਚੋਂ ਸਬਜ਼ੀਆਂ ਲਿਜਾਂਦੇ ਸਨ ਉਹ ਆਪਣਾ ਰੁਖ਼ ਮਕਸੂਦਾਂ ਸਬਜ਼ੀ ਮੰਡੀ ਵੱਲ ਕਰ ਰਹੇ ਪਰ ਦੂਜੇ ਪਾਸੇ ਮੰਡੀ ਅੰਦਰ ਗੰਦਗੀ ਤੇ ਖੜ੍ਹੇ ਪਾਣੀ ਕਾਰਨ ਖਰੀਦਦਾਰੀ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਇਹ ਵੀ ਪੜ੍ਹੋ- ਪਤਨੀ ਦਾ ਕਤਲ ਕਰ ਨਹਿਰ 'ਚ ਸੁੱਟ'ਤੀ ਸੀ ਲਾਸ਼, ਕਾਤਲ ਪਤੀ ਨੂੰ ਪੁਲਸ ਨੇ 2 ਦਿਨਾਂ ਅੰਦਰ ਕੀਤਾ ਕਾਬੂ
ਆੜ੍ਹਤੀਆਂ ਤੋਂ ਲੈ ਕੇ ਰੇਹੜੀ ਫੜੀ ਵਾਲੇ ਵੀ ਗੰਦਗੀ ’ਚ ਕਾਰੋਬਾਰ ਕਰਨ ’ਚ ਮਜਬੂਰ ਹੋ ਰਿਹਾ ਹੈ। ਜ਼ਰਾ ਜਿਹੀ ਬਾਰਿਸ਼ ਹੋਣ ਕਾਰਨ ਮਕਸੂਦਾ ਸਬਜ਼ੀ ਮੰਡੀ ਛੱਪੜ ਦਾ ਰੂਪ ਧਾਰ ਲੈਂਦੀ ਹੈ ਪਰ ਵਾਰ-ਵਾਰ ਅਜਿਹੇ ਹਾਲਾਤ ਵਿਵਸਥਾ ’ਤੇ ਤਾਂ ਸਵਾਲੀਆ ਲਾਉਂਦੇ ਹੀ ਦੂਜੇ ਪਾਸੇ ਅਧਿਕਾਰੀ ਦੀ ਵੀ ਲਾਪ੍ਰਵਾਹੀ ਦਰਸਾਉਂਦੀ ਹੈ ਕਿ ਅਧਿਕਾਰੀਆਂ ਦਾ ਇਸ ਪਾਸੇ ਕਿੰਨਾ ਧਿਆਨ ਹੈ।
ਇਹ ਵੀ ਪੜ੍ਹੋ- ਸ਼ਰਾਬ ਦੇ ਨਸ਼ੇ 'ਚ ਕੱਢੀਆਂ ਗਾਲ੍ਹਾਂ ਤਾਂ ਸੁਪਰਵਾਈਜ਼ਰ ਨੇ ਕਰ'ਤਾ ਕਤਲ, ਪੁਲਸ ਨੇ 48 ਘੰਟਿਆਂ 'ਚ ਸੁਲਝਾਈ ਗੁੱਥੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
506 ਗ੍ਰਾਮ ਹੈਰੋਇਨ ਤੇ ਸਾਢੇ 5 ਹਜ਼ਾਰ ਰੁਪਏ ਸਮੇਤ ਕਾਰ ਸਵਾਰ ਦੋ ਨੌਜਵਾਨ ਕਾਬੂ
NEXT STORY