ਮਲਸੀਆਂ, (ਤ੍ਰੇਹਨ, ਮਰਵਾਹਾ)- ਸਥਾਨਕ ਪੁਲਸ ਵਲੋਂ ਇਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਪੁਲਸ ਨੇ ਪੁੱਛਗਿੱਛ ਦੌਰਾਨ ਚੋਰੀ ਦੇ 2 ਹੋਰ ਮੋਟਰਸਾਈਕਲ ਤੇ ਮੋਟਰਸਾਈਕਲਾਂ ਦੇ ਪੁਰਜੇ ਵੀ ਬਰਾਮਦ ਕੀਤੇ ਹਨ। ਕਥਿਤ ਮੁਲਜ਼ਮ ਚੋਰੀ ਦੇ ਮੋਟਰਸਾਈਕਲਾਂ ਦੇ ਪੁਰਜੇ ਸਸਤੀ ਕੀਮਤ ’ਤੇ ਵੇਚਦਾ ਸੀ।
ਪੁਲਸ ਚੌਕੀ ਦੇ ਮੁਖੀ ਸੰਜੀਵਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿਆਰਾ ਲਾਲ ਉਰਫ ਪਿਆਰੂ ਪੁੱਤਰ ਕਰਮ ਚੰਦ ਵਾਸੀ ਪਿੰਡ ਸਲੈਚਾਂ (ਸ਼ਾਹਕੋਟ) ਚੋਰੀ ਦਾ ਮੋਟਰਸਾਈਕਲ ਪਿੰਡ ਲਾਟੀਆਂਵਾਲਾ ਵਿਖੇ ਵੇਚਣ ਜਾ ਰਿਹਾ ਹੈ। ਜਿਸ ’ਤੇ ਪੁਲਸ ਨੇ ਪਿੰਡ ਮਾਲੂਪੁਰ ਨੇੜੇ ਨਾਕਾ ਲਾ ਕੇ ਉਕਤ ਮੁਲਜ਼ਮ ਨੂੰ ਮੋਟਰਸਾਈਕਲ ਸਣੇ ਕਾਬੂ ਕਰ ਲਿਆ। ਇਹ ਮੋਟਰਸਾਈਕਲ ਨਕੋਦਰ ਦੇ ਇਕ ਧਾਰਮਕ ਸਥਾਨ ਤੋਂ ਵੀਰਵਾਰ ਨੂੰ ਚੋਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਪਿਆਰੂ ਦੀ ਨਿਸ਼ਾਨਦੇਹੀ ’ਤੇ ਪਿੰਡ ਸਲੈਚਾਂ ਤੋਂ ਇਕ ਬਿਨਾਂ ਨੰਬਰੀ ਪਲੈਟੀਨਾ ਮੋਟਰਸਾਈਕਲ, ਇਕ ਬਿਨਾਂ ਇੰਜਣ ਤੋਂ ਹੀਰੋ ਹਾਂਡਾ ਮੋਟਰਸਾਈਕਲ, ਇਕ ਡਿਸਕਵਰ ਮੋਟਰਸਾਈਕਲ ਦਾ ਫਰੇਮ ਤੇ ਇਕ ਇੰਜਣ ਬਰਾਮਦ ਕਰ ਲਿਆ। ਸੰਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਆਰੂ ਮੋਟਰਸਾਈਕਲਾਂ ਦੀ ਰਿਪੇਅਰ ਦਾ ਕੰਮ ਕਰਦਾ ਸੀ ਅਤੇ ਨਸ਼ਿਆਂ ਦੀ ਪੂਰਤੀ ਲਈ ਉਸ ਨੇ ਮੋਟਰਸਾਈਕਲ ਚੋਰੀ ਕਰਨ ਦਾ ਧੰਦਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਮੋਟਰਸਾਈਕਲ ਚੋਰੀ ਕਰਨ ਉਪਰੰਤ ਉਸ ਦੇ ਵੱਖ-ਵੱਖ ਹਿੱਸੇ ਕਰ ਕੇ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਪਿਆਰੂ ਨੂੰ ਅਦਾਲਤ ’ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਹੈ।
ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਵਪਾਰ ਬੰਦ ਹੋਣ ਦੀ ਕਗਾਰ ’ਤੇ
NEXT STORY