ਜਲੰਧਰ (ਵਰੁਣ)– ਜਵਾਲਾ ਨਗਰ ਤੋਂ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਨਾਬਾਲਗ ਲੜਕਾ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਲਿਆ। ਪੁਲਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਨਾਬਾਲਗ ਲੜਕੇ ’ਤੇ ਧਾਰਾ 363, 366 ਦਾ ਕੇਸ ਦਰਜ ਕਰਕੇ ਐੱਫ. ਆਈ. ਆਰ. ਹੋਣ ਦੇ 24 ਘੰਟਿਆਂ ਤੋਂ ਪਹਿਲਾਂ ਹੀ ਲੜਕੀ ਨੂੰ ਬਿਆਸ ਤੋਂ ਬਰਾਮਦ ਕਰ ਲਿਆ ਅਤੇ ਲੜਕੇ ਨੂੰ ਵੀ ਕਾਬੂ ਕਰ ਲਿਆ।\
ਥਾਣਾ ਨੰਬਰ 1 ਦੇ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ 25 ਜਨਵਰੀ ਦੀ ਸ਼ਾਮ ਨੂੰ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਬੇਟੀ 10ਵੀਂ ਜਮਾਤ ਦੀ ਵਿਦਿਆਰਥਣ ਹੈ, ਜੋ ਸੋਮਵਾਰ ਨੂੰ ਸਕੂਲ ਗਈ, ਜੋ ਵਾਪਸ ਨਹੀਂ ਆਈ। ਕਾਫ਼ੀ ਲੱਭਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਨੂੰ ਇਕ ਨਾਬਾਲਗ ਲੜਕਾ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਨੇ ਲੜਕੇ ’ਤੇ ਕੇਸ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 26 ਜਨਵਰੀ ਨੂੰ ਪੁਲਸ ਨੂੰ ਦੇਰ ਰਾਤ ਸੂਚਨਾ ਮਿਲੀ ਕਿ ਲੜਕੀ ਅਤੇ ਲੜਕਾ ਬਿਆਸ ਵਿਚ ਰਹਿ ਰਹੇ ਹਨ। ਪੁਲਸ ਪਾਰਟੀ ਨੇ ਉਨ੍ਹਾਂ ਨੂੰ 26 ਜਨਵਰੀ ਦੀ ਰਾਤ 1 ਵਜੇ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ। ਦੋਵਾਂ ਪਾਰਟੀਆਂ ਨੇ ਵੀਰਵਾਰ ਦਾ ਸਮਾਂ ਲਿਆ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਲਾਲ ਕਿਲੇ ’ਚ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਅਮਰੀਕ ਦੀ ‘ਆਪ’ ਮੈਂਬਰਸ਼ਿਪ ਵਾਲੀ ਵੀਡੀਓ ਜਾਖੜ ਵਲੋਂ ਰਿਲੀਜ਼
NEXT STORY