ਹਾਜੀਪੁਰ (ਜੋਸ਼ੀ)- ਟਰੱਕ ਯੂਨੀਅਨ ਹਾਜੀਪੁਰ ਦੇ ਲਾਗੇ ਇਕ ਮੋਟਰਸਾਇਕਲ ਸਵਾਰ ਵੱਲੋਂ ਐਕਟਿਵਾ ਨੂੰ ਟੱਕਰ ਮਾਰੇ ਜਾਣ ’ਤੇ ਮਾਂ-ਪੁੱਤਰ ਦੇ ਗੰਭੀਰ ਜ਼ਖ਼ਮੀ ਹੋਣ ’ਤੇ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਮੋਟਰਸਾਇਕਲ ਸਵਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਰੀ ਦਿੰਦੇ ਐੱਸ. ਐੱਚ. ਓ. ਹਾਜੀਪੁਰ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ 'ਚ ਰਾਜੀਵ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਦਗਨ ਨੇ ਦੱਸਿਆ ਕਿ ਉਹ ਸੀ. ਆਰ. ਪੀ. ਐੱਫ਼. ’ਚ ਪਿੰਜੌਰ (ਹਰਿਆਣਾ) ਵਿਚ ਨੌਕਰੀ ਕਰਦਾ ਹੈ, ਅੱਜ ਉਹ ਆਪਣੇ ਘਰ ਛੁੱਟੀ ਆ ਰਿਹਾ ਸੀ।
ਇਹ ਵੀ ਪੜ੍ਹੋ- ਕੱਢ ਲਓ ਮੋਟੀਆਂ-ਮੋਟੀਆਂ ਜੈਕਟਾਂ, ਮੌਸਮ ਵਿਭਾਗ ਵੱਲੋਂ ਕੜਾਕੇ ਦੀ ਠੰਡ ਦੀ ਭਵਿੱਖਬਾਣੀ
ਮੈਨੂੰ ਹਾਜੀਪੁਰ ਦੇ ਬੱਸ ਸਟੈਂਡ ’ਤੇ ਮੇਰੀ ਪਤਨੀ ਮੀਨੂੰ ਅਤੇ ਮੇਰਾ ਲੜਕਾ ਅਨੂਰਾਗ ਠਾਕੁਰ ਆਪਣੀ ਐਕਟਿਵਾ ਨੰਬਰ ਪੀ. ਬੀ. 54-ਜੇ-3482 ’ਤੇ ਲੈਣ ਆ ਰਹੇ ਸਨ। ਜਦੋਂ ਉਹ ਹਾਜੀਪੁਰ ਦੀ ਟਰੱਕ ਯੂਨੀਅਨ ਨੇੜੇ ਪੁੱਜੇ ਤਾਂ ਸਾਹਮਣਿਓਂ ਇਕ ਮੋਟਰਸਾਈਕਲ ਨੰਬਰ ਪੀ. ਬੀ. 54-ਜੀ-9607 ਜਿਸ ਨੂੰ ਸੁਰਿੰਦਰ ਕੁਮਾਰ ਪੁੱਤਰ ਚਰਨਜੀਤ ਸਿੰਘ ਵਾਸੀ ਦਸਮੇਸ਼ ਕਾਲੋਨੀ ਹਾਜੀਪੁਰ ਚਲਾ ਰਿਹਾ ਸੀ, ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੀਨੂੰ ਅਤੇ ਅਨੁਰਾਗ ਠਾਕੁਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਹਾਜੀਪੁਰ ਪੁਲਸ ਦੇ ਏ. ਐੱਸ. ਆਈ.ਰਾਕੇਸ਼ ਕੁਮਾਰ ਨੇ ਸੁਰਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਮੁੜ ਦਹਿਲਿਆ ਪੰਜਾਬ, ਘਰ 'ਚ ਦਾਖ਼ਲ ਹੋ 'ਆਪ' ਵਰਕਰ 'ਤੇ ਚਲਾ ਦਿੱਤੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
30 ਕਿਲੋ ਡੋਡਿਆਂ ਨਾਲ ਮਹਿਲਾ ਕਾਬੂ
NEXT STORY