ਨਕੋਦਰ/ਮੱਲੀਆਂ ਕਲਾਂ (ਜ. ਬ., ਟੁੱਟ)-ਸਦਰ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਸਣੇ ਮਾਂ-ਪੁੱਤ ਨੂੰ ਕਾਬੂ ਕੀਤਾ ਹੈ। ਸਦਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਮਨਜੀਤ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਚੱਕ ਮੁਗਲਾਣੀ ਵੱਲ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਪਿੰਡ ਸ਼ੰਕਰ ਦਾਣਾ ਮੰਡੀ ਨੇੜੇ ਪਹੁੰਚੀ ਤਾਂ ਪੈਦਲ ਆ ਰਹੀ ਇਕ ਔਰਤ ਪੁਲਸ ਨੂੰ ਵੇਖ ਕੇ ਦਾਣਾ ਮੰਡੀ ਵੱਲ ਮੁੜ ਗਈ। ਪੁਲਸ ਨੇ ਸ਼ੱਕ ਦੇ ਅਧਾਰ 'ਤੇ ਔਰਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਔਰਤ ਦੀ ਪਛਾਣ ਕੌਸ਼ੱਲਿਆ ਪਤਨੀ ਛਿੰਦਰਪਾਲ ਵਾਸੀ ਪਿੰਡ ਸ਼ੰਕਰ ਵਜੋਂ ਹੋਈ ਹੈ। ਕਾਬੂ ਔਰਤ ਖ਼ਿਲਾਫ਼ ਸਦਰ ਥਾਣੇ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਹਿਲਾਂ ਵੀ 7 ਮਾਮਲੇ ਦਰਜ ਹਨ।
ਇਸੇ ਤਰ੍ਹਾਂ ਏ. ਐੱਸ. ਆਈ. ਇੰਦਰਜੀਤ ਸਿੰਘ ਗਸ਼ਤ ਦੌਰਾਨ ਪਿੰਡ ਲਿਤਰਾ ਨੇੜੇ ਮੌਜੂਦ ਸੀ। ਇਸੇ ਦੌਰਾਨ ਪੁਲਸ ਪਾਰਟੀ ਨੇ ਸ਼ੱਕ ਦੇ ਅਧਾਰ 'ਤੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 200 ਨਸ਼ੇ ਵਾਲੀ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਨਿਰਮਲ ਉਰਫ਼ ਨਿੰਮਾ ਪੁੱਤਰ ਛਿੰਦਰਪਾਲ ਨਿਵਾਸੀ ਪਿੰਡ ਸ਼ੰਕਰ ਵਜੋਂ ਹੋਈ ਹੈ, ਜੋ ਕਿ ਉਕਤ ਔਰਤ ਦਾ ਪੁੱਤਰ ਹੈ। ਮੁਲਜ਼ਮ ਨਿਰਮਲ ਖ਼ਿਲਾਫ਼ ਸਦਰ ਥਾਣੇ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਹਿਲਾਂ ਵੀ 4 ਕੇਸ ਦਰਜ ਹਨ।
ਅਮਰੀਕਾ : ਸੰਦੀਪ ਧਾਲੀਵਾਲ ਦੇ ਆਖਰੀ ਦਰਸ਼ਨਾਂ ਲਈ ਪਹੁੰਚੇ ਹਜ਼ਾਰਾਂ ਲੋਕ, ਦੇਖੋ ਤਸਵੀਰਾਂ
NEXT STORY