ਜਲੰਧਰ, (ਮਹੇਸ਼)—ਪੱਤੀ ਰਾਮ ਦਾ ਜੰਡਿਆਲਾ ਮੰਜਕੀ ਦੇ ਸੁਖਪ੍ਰੀਤ ਸਿੰਘ ਉਰਫ ਸੁੱਚਾ ਦੀ ਹੱਤਿਆ ਕਰਨ ਵਾਲੇ ਅਮਰਜੀਤ ਪੁੱਤਰ ਧਰਮਪਾਲ ਤੇ ਪਵਨ ਕੁਮਾਰ ਪਵਨੀ ਪੁੱਤਰ ਬਲਬੀਰ ਚੰਦ ਨੂੰ ਅੱਜ ਥਾਣਾ ਸਦਰ ਦੀ ਪੁਲਸ ਨੇ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਬਿਮਲਕਾਂਤ ਨੇ ਦੱਸਿਆ ਕਿ ਪੁਲਸ ਮੁਲਜ਼ਮਾਂ ਕੋਲੋਂ ਪੁਲਸ ਰਿਮਾਂਡ ਦੌਰਾਨ ਸੁੱਚੇ ਦੀ ਹੱਤਿਆ ਦੌਰਾਨ ਵਰਤੇ ਗਏ ਅਮਰਜੀਤ ਦਾ ਸਪਲੈਂਡਰ ਮੋਟਰਸਾਈਕਲ ਤੇ ਉਨ੍ਹਾਂ ਦੇ ਕਪੜੇ ਬਰਾਮਦ ਕਰੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਮੁਤਾਬਕ ਉਨ੍ਹਾਂ ਨੇ ਵਾਰਦਾਤ ਸਮੇਂ ਆਪਣੀਆਂ ਪੈਂਟਾਂ ਪਿੰਡ ਅਲੀਪੁਰ ਨੇੜੇ ਜਾ ਕੇ ਸਾੜ ਦਿੱਤੀਆਂ ਸਨ। ਅਮਰਜੀਤ ਤੇ ਪਵਨੀ ਨੇ ਕਿਹਾ ਕਿ ਵਾਰਦਾਤ ਨੂੰ ਅੰਜਾਮ ਉਨ੍ਹਾਂ ਦੋਵਾਂ ਨੇ ਹੀ ਦਿੱਤਾ ਸੀ, ਉਨ੍ਹਾਂ ਨਾਲ ਹੋਰ ਕੋਈ ਨਹੀਂ ਸੀ।
ਵਿਧਾਇਕ ਰਿੰਕੂ ਨੂੰ ਡਿਚ ਮਸ਼ੀਨਾਂ 'ਤੇ ਚੜ੍ਹਨਾ ਆਇਆ ਰਾਸ
NEXT STORY