ਜਲੰਧਰ (ਖੁਰਾਣਾ)–ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਇਨ੍ਹੀਂ ਦਿਨੀਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਦੀ ਜਿਹੜੀ ਮੁਹਿੰਮ ਛੇੜੀ ਹੋਈ ਹੈ, ਉਸ ਦੀ ਜਿੱਥੇ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ, ਉਥੇ ਹੀ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਉੱਪਲ ਨੇ ਵੀ ਇਸ ਮੁਹਿੰਮ ਵਿਚ ਪੂਰਾ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ।
ਇਸ ਤਹਿਤ ਨਗਰ ਨਿਗਮ ਨੇ ਸ਼ਹਿਰ ਵਿਚ 3 ਥਾਵਾਂ ’ਤੇ ਅਸਥਾਈ ਵੈਂਡਿੰਗ ਜ਼ੋਨ ਬਣਾ ਦਿੱਤੇ ਹਨ, ਜਿੱਥੇ ਰੇਹੜੀ ਅਤੇ ਫੜ੍ਹੀ ਵਾਲਿਆਂ ਨੂੰ ਸ਼ਿਫ਼ਟ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੀ ਕਮਾਨ ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਸਿੰਘ ਮਿੱਠੂ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੇ ਸਟਾਫ਼ ਨੂੰ ਨਾਲ ਲਿਜਾ ਕੇ ਤਿੰਨਾਂ ਵੈਂਡਿੰਗ ਜ਼ੋਨਾਂ ਵਿਚ ਰੇਹੜੀਆਂ ਵਾਲਿਆਂ ਨੂੰ ਸ਼ਿਫ਼ਟ ਕਰਵਾਇਆ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ 'ਚ ਵੱਡੀ ਵਾਰਦਾਤ, 4500 ਰੁਪਏ ਪਿੱਛੇ ਕੀਤਾ ਵਿਅਕਤੀ ਦਾ ਕਤਲ
ਪਿਮਸ, ਪੀ. ਪੀ. ਆਰ. ਅਤੇ ਜੋਤੀ ਨਗਰ ਨੇੜੇ ਸ਼ਿਫਟ ਕੀਤੇ ਗਏ ਸੈਂਕੜੇ ਰੇਹੜੀਆਂ ਵਾਲੇ
ਨਗਰ ਨਿਗਮ ਨੇ ਰੇਹੜੀਆਂ ਵਾਲਿਆਂ ਨੂੰ ਸ਼ਿਫ਼ਟ ਕਰਕੇ ਜਿੱਥੇ ਨਵੇਂ ਸਟਰੀਟ ਵੈਂਡਿੰਗ ਜ਼ੋਨ ਬਣਾਏ ਹਨ, ਉਨ੍ਹਾਂ ਵਿਚ ਪਹਿਲਾ ਜ਼ੋਨ ਪਿਮਸ ਹਸਪਤਾਲ ਦੇ ਸਾਹਮਣੇ ਪੁੱਡਾ ਮਾਰਕੀਟ ਵਿਚ ਬਣਾਇਆ ਗਿਆ ਹੈ, ਜਿੱਥੇ ਗਰੀਨ ਬੈਲਟ ਲਈ ਛੱਡੀ ਗਈ ਜਗ੍ਹਾ ਦੀ ਵਰਤੋਂ ਕੀਤੀ ਗਈ ਹੈ। ਇਥੇ ਬੱਸ ਸਟੈਂਡ ਦੇ ਨੇੜੇ-ਤੇੜੇ ਲੱਗਦੀਆਂ ਰੇਹੜੀਆਂ ਨੂੰ ਸ਼ਿਫ਼ਟ ਕੀਤਾ ਜਾ ਰਿਹਾ ਹੈ। ਦੂਜਾ ਸਟਰੀਟ ਵੈਂਡਿੰਗ ਜ਼ੋਨ ਪੀ. ਪੀ. ਆਰ. ਮਾਰਕੀਟ ਨੇੜੇ ਵਿਨੈ ਮੰਦਿਰ ਵੱਲ ਜਾਂਦੀ ਸੜਕ ’ਤੇ ਬਣਾਇਆ ਗਿਆ ਹੈ, ਜਿਥੇ ਮਾਡਲ ਟਾਊਨ ਇਲਾਕੇ ਦੀਆਂ ਰੇਹੜੀਆਂ ਨੂੰ ਭੇਜਿਆ ਜਾ ਰਿਹਾ ਹੈ। ਤੀਜਾ ਜ਼ੋਨ ਜੋਤੀ ਨਗਰ ਤੋਂ ਅਰਬਨ ਅਸਟੇਟ ਫੇਜ਼-2 ਦੀ ਮਾਰਕੀਟ ਨੂੰ ਜਾਂਦੀ ਸੜਕ ਦੇ ਕਿਨਾਰੇ ਬਣਾਇਆ ਗਿਆ ਹੈ, ਜਿਥੇ ਅਰਬਨ ਅਸਟੇਟ ਇਲਾਕੇ ਦੀਆਂ ਰੇਹੜੀਆਂ ਨੂੰ ਸ਼ਿਫ਼ਟ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਹੈ ਕਿ ਨਿਗਮ ਆਪਣੀ ਇਸ ਮੁਹਿੰਮ ਵਿਚ ਕਿਥੋਂ ਤਕ ਕਾਮਯਾਬ ਹੁੰਦਾ ਹੈ ਕਿਉਂਕਿ ਕੁਝ ਥਾਵਾਂ ’ਤੇ ਵਿਰੋਧ ਦੇ ਵੀ ਚਾਂਸ ਹਨ।
ਇਹ ਵੀ ਪੜ੍ਹੋ : ਇਨਸਾਨਾਂ ਦੇ ਬਸੇਰਿਆਂ ਨੇ ਉਜਾੜੇ ਪੰਛੀਆਂ ਦੇ ਬਸੇਰੇ, ਹੁਣ ਤੱਕ ਅਲੋਪ ਹੋ ਚੁੱਕੀਆਂ ਨੇ ਲਗਭਗ 1,430 ਪ੍ਰਜਾਤੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਲੰਧਰ ਦੀਆਂ ਸੜਕਾਂ 'ਤੇ ਸਾਂਬਰ ਨੇ ਪਾਇਆ ਭੜਥੂ, ਜੰਗਲਾਤ ਵਿਭਾਗ ਨੇ ਇੰਝ ਕੀਤਾ ਕਾਬੂ
NEXT STORY