ਲੋਹੀਆਂ ਖਾਸ (ਸੱਦੀ)- ਪਿਛਲੇ ਕੁਝ ਸਾਲਾਂ ਤੋਂ ਆਪਣੇ ਖੇਤਾਂ ਨੂੰ ਅੱਗ ਨਾ ਲਾ ਕੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਮਿਲੇ ਨਿਰਦੇਸ਼ਾਂ ’ਤੇ ਖੇਤੀ ਕਰਨ ਵਾਲੇ ਕਿਸਾਨ ਦਾ ਸੈਟੇਲਾਈਟ ਰਾਹੀਂ ਚਲਾਨ ਕੱਟ ਦਿੱਤਾ ਗਿਆ, ਜਿਸ ’ਚ ਦੋਸ਼ ਹੈ ਕਿ ਉਕਤ ਕਿਸਾਨ ਨੇ ਜਾਣੀਆਂ ਚਾਹਲ ਵਿਖੇ ਆਪਣੇ ਖੇਤਾਂ ’ਚ ਪਰਾਲੀ ਨੂੰ ਅੱਗ ਲਾਈ ਹੈ।
ਇਸ ਮੌਕੇ ਉਕਤ ਕਿਸਾਨ ਜਸਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਗੱਟੀ ਰਾਏਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਆਪਣੇ ਖੇਤਾਂ ’ਚ ਝੋਨੇ ਦੀ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਾਈ ਤੇ ਹਮੇਸ਼ਾ ਖੇਤਬਾੜੀ ਵਿਭਾਗ ਅਤੇ ਪੰਜਾਬ ਯੂਨੀਵਰਸਿਟੀ ਤੋਂ ਮਿਲਦੀਆਂ ਹਦਾਇਤਾਂ ਮੁਤਾਬਕ ਖੇਤੀ ਕਰਦਾ ਰਿਹਾ ਹੈ, ਜਿਸ ਕਰ ਕੇ ਖੇਤਬਾੜੀ ਵਿਭਾਗ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵੱਖ-ਵੱਖ ਸਮੇਂ ਅਨੇਕਾਂ ਸਨਮਾਨ ਸਰਟੀਫਿਕੇਟ ਤੇ ਮੋਮੈਂਟੋ ਵੀ ਸਨਮਾਨ ਵਜੋਂ ਮਿਲ ਚੁੱਕੇ ਹਨ।
ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਮੇਰਾ ਖੇਤਾਂ ’ਚ ਸੈਟੇਲਾਈਟ ਰਾਹੀਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਰ ਕੇ ਚਲਾਨ ਕੱਟਣਾ ਮੇਰੇ ‘ਸਨਮਾਨਾਂ ਦਾ ਬਹੁਤ ਵੱਡਾ ਅਪਮਾਨ’ ਹੈ। ਉਨ੍ਹਾਂ ਕਿਹਾ ਕਿ ਮੇਰੀ ਹੈਰਾਨੀ ਦੀ ਹੱਦ ਉਦੋਂ ਨਾ ਰਹੀ ਜਦੋਂ ਮੈਨੂੰ ਮੇਰੇ ਜਾਣੀਆਂ ਚਾਹਲ ਨੇੜੇ ਸਥਿਤ ਖੇਤ ਮੁਰੱਬਾ ਨੰ. 25/2 ਦੀ ਮਾਲਕੀ ਸਬੰਧੀ ‘ਸਬ-ਡਵੀਜ਼ਨ ਪੱਧਰੀ ਮੈਨੀਟਰਿੰਗ ਕਮੇਟੀ ਦੇ ਕਲਸਟਰ ਅਫ਼ਸਰ ਵੱਲੋਂ ਮੇਰੇ ਚਲਾਣ ਕੱਟੇ ਜਾਣ ਦਾ ਪਤਾ ਲੱਗਾ। ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਖੇਤ ’ਚ ਤਾਂ ਹਾਲੇ ਵੀ ਝੋਨੇ ਦੇ ਮੁੱਢ ਖੜ੍ਹੇ ਹਨ ਅਤੇ ਮੈਂ ਇਸ ਵਿਚ ਜਲਦੀ ਹੀ ਜ਼ੀਰੋ ਡਰਿਲ ਮਸ਼ੀਨ ਨਾਲ ਕਣਕ ਦੀ ਬਿਜਾਈ ਕਰਨ ਵਾਲਾਂ ਹਾਂ।
ਇਹ ਵੀ ਪੜ੍ਹੋ- ਕਿਸਮਤ ਹੋਵੇ ਤਾਂ ਅਜਿਹੀ ! 6 ਰੁਪਏ ਦੀ ਲਾਟਰੀ ਟਿਕਟ ਤੋਂ ਕਿਸਾਨ ਨੇ ਜਿੱਤ ਲਿਆ 1 ਕਰੋੜ
ਉਨ੍ਹਾਂ ਦੱਸਿਆ ਕਿ ਮੈਂ ਇਸ ਸਬੰਧੀ ਇੱਕ ਲਿਖਤੀ ਸ਼ਿਕਾਇਤ ਐੱਸ.ਡੀ.ਐੱਮ. ਦਫ਼ਤਰ ਸ਼ਾਹੋਕਟ ਵਿਖੇ ਦਿਤੀ ਹੈ ਤੇ ਇਨਸਾਫ਼ ਦੀ ਮੰਗ ਕੀਤੀ ਹੈ ਤਾਂ ਕਿ ਇਸ ਚਲਾਨ ਦੀ ਜਾਂਚ ਪੜਤਾਲ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾ ਨੂੰ ਨਿਆਂ ਨਾ ਮਿਲਿਆ ਤਾਂ ਉਹ ਅਦਾਲਤ ਦਾ ਸਹਾਰਾ ਵੀ ਲੈਣਗੇ।
‘ਸਬ ਡਵੀਜ਼ਨ ਲੇਵਲ ਮੈਨੀਟਰਿੰਗ ਕਮੇਟੀ ਦੇ ਕਲਸਟਰ ਅਫ਼ਸਰ ਬੂਟਾ ਮਸੀਹ (ਸੁਪਰਡੈਂਟ) ਨੇ ਫੋਨ ’ਤੇ ‘ਭਾਂਡਾ’ ਸਬੰਧਤ ਪਟਵਾਰੀ ਤੇ ਨੋਡਿਲ ਅਫ਼ਸਰ ਸਿਰ ਭੰਨ੍ਹ ਦਿੱਤਾ ਤੇ ਕਿਹਾ ਕਿ ਅਸੀਂ ਤਾਂ ਇਹ ਚਲਾਨ ਇਨ੍ਹਾਂ ਦੋਹਾਂ ਅਫ਼ਸਰਾਂ ਦੀ ਰਿਪੋਰਟ ’ਤੇ ਕੱਟਦੇ ਹਾਂ। ਇਸ ਸਬੰਧੀ ਜਦੋਂ ਸਬੰਧਿਤ ਪਟਵਾਰੀ ਪਰਤਜੀਤ ਸਿੰਘ ਨੇ ਪੱਲਾ ਝਾੜ ਲਿਆ ਕਿ ਅਸੀਂ ਤਾਂ ਸਿਰਫ਼ ਸਬੰਧਿਤ ਅਧਿਕਾਰੀ ਨੂੰ ‘ਨੰਬਰ ਖਸਰਾ’ ਦੱਸਣਾ ਹੁੰਦਾ ਹੈ, ਬਾਕੀ ਇਸ ਦਾ ਮੌਕਾ ਕਲਸਟਰ ਅਫ਼ਸਰ ਵੱਲੋਂ ਦੇਖਿਆ ਜਾਣਾ ਹੁੰਦਾ ਹੈ। ਇਸ ਮੌਕੇ ਕਿਸਾਨ ਜਸਵਿੰਦਰ ਸਿੰਘ ਨੇ ਪਿੰਡ ਜਾਣੀਆਂ ਚਾਹਲ ਦੇ ਆਪਣੇ ਉਹ ਖੇਤ ਵੀ ਦਿਖਾਏ, ਜਿਨ੍ਹਾਂ ਦਾ ਸੈਟੇਲਾਈਟ ਰਾਹੀਂ ਚਲਾਨ ਕੱਟਿਆ ਗਿਆ ਸੀ, ਜਿੱਥੇ ਪਰਾਲੀ ਦੇ ਮੁੱਢ ਹਾਲੇ ਵੀ ਉਂਝ ਹੀ ਖੜ੍ਹੇ ਹਨ।
ਇਹ ਵੀ ਪੜ੍ਹੋ- 'ਘਰੇ ਆਟਾ ਈ ਹੈ ਨੀ...',ਸਾਹਮਣੇ ਆ ਗਏ ਮਾਪੇ, ਭੁੱਖੇ ਬੱਚੇ ਦੀਆਂ ਗੱਲਾਂ ਸੁਣ ਤੁਹਾਡੀਆਂ ਵੀ ਭਿੱਜ ਜਾਣਗੀਆਂ ਅੱਖਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਈ-ਰਿਕਸ਼ਾ ਦੀ ਲਪੇਟ ’ਚ ਆਉਣ ਨਾਲ ਸਕੂਲੀ ਲੜਕੇ ਦੀ ਗਈ ਜਾਨ
NEXT STORY