ਜਲੰਧਰ (ਵਰੁਣ)— 31ਵੇਂ ਨੈਸ਼ਨਲ ਰੋਡ ਸੇਫਟੀ ਵੀਕ-2020 ਦੇ ਅੱਜ ਦੂਜੇ ਦਿਨ ਬੂਟਾ ਪਿੰਡ 'ਚ ਟੈਕਸੀ ਡਰਾਈਵਰਾਂ ਲਈ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੈਡੀਕਲ ਕੈਂਪ ਦੀ ਸ਼ੁਰੂਆਤ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ, ਪੀ. ਪੀ. ਐੱਸ. ਵਧੀਕ ਡਿਪਟੀ ਕਮਿਸ਼ਨਰ ਪੁਲਸ ਟ੍ਰੈਫਿਕ ਵੱਲੋਂ ਕੀਤੀ ਗਈ। ਰੋਡ ਸੇਫਟੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਆਮ ਪਬਲਿਕ ਅਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ।

ਇਸ ਮੈਡੀਕਲ ਕੈਂਪ ਦੌਰਾਨ ਡਾਕਟਰਾਂ ਸਣੇ ਉਨ੍ਹਾਂ ਦੀ ਟੀਮ ਵੱਲੋਂ ਟੈਕਸੀ ਚਾਲਕਾਂ, ਟਰੱਕ ਚਾਲਕਾਂ, ਆਟੋ ਚਾਲਕਾਂ ਅਤੇ ਆਮ ਪਬਲਿਕ ਦੀਆਂ ਅੱਖਾਂ ਦੀ ਅਤੇ ਹੋਰ ਸਰੀਰਕ ਜਾਂਚ ਕੀਤੀ ਗਈ। ਇਸ ਦੇ ਇਲਾਵਾ ਐਜੂਕੇਸ਼ਨ ਸੈੱਲ ਟ੍ਰੈਫਿਕ ਸਟਾਫ ਕਮਿਸ਼ਨਰੇਟ ਜਲੰਧਰ ਵੱਲੋਂ ਲਾਊਂਡ ਸਪੀਕਰ ਰਾਹੀਂ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਬਾਰੇ ਉਤਸ਼ਾਹਤ ਕੀਤਾ ਗਿਆ।

ਇਸ ਦੌਰਾਨ ਐਜੂਕੇਸ਼ਨ ਸੈੱਲ ਦੇ ਕਰਮਚਾਰੀਆਂ, ਇੰਸਪੈਕਟਰ, ਟ੍ਰੈਫਿਕ ਸਟਾਫ ਦੇ ਵੱਖ-ਵੱਖ ਕਰਮਚਾਰੀਆਂ ਨੇ ਹਿੱਸਾ ਲਿਆ। ਦੱਸਣਯੋਗ ਹੈ ਕਿ ਰੋਡ ਸੇਫਟੀ ਦੇ ਤੀਜੇ ਦਿਨ ਦੇਸ਼ ਭਗਤ ਯਾਦਗਾਰ ਹਾਲ ਨੇੜੇ ਬੀ. ਐੱਮ. ਸੀ. ਚੌਕ ਜਲੰਧਰ ਵਿਖੇ ਵਾਹਨਾਂ 'ਤੇ ਫਰੀ ਰਿਫਲੈਕਟਰ ਲਗਾਏ ਜਾਣਗੇ ਅਤੇ ਪੈਂਫਲੈਟ ਵੰਡ ਕੇ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਇੰਗਲੈਂਡ ਦੇ MP ਤਨਮਨਜੀਤ ਢੇਸੀ ਦੇ ਦਾਦਾ ਦੇ ਅੰਤਿਮ ਸੰਸਕਾਰ ਮੌਕੇ ਪੁੱਜੀਆਂ ਇਹ ਸ਼ਖਸੀਅਤਾਂ
NEXT STORY