ਵੈਨਕੂਵਰ, (ਮਲਕੀਤ ਸਿੰਘ)- ਕੈਨੇਡਾ ਸਾਕਰ ਦੇ ਪੈਰਾ ਫੁੱਟਬਾਲ ਖੇਤਰ ਵਿੱਚ ਡੰਕਨ ਮੈਕਡੋਨਾਲਡ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ‘ਕੈਨੇਡਾ ਸਾਕਰ ਪੈਰਾ ਪਲੇਅਰ ਆਫ਼ ਦਿ ਯੀਅਰ’ ਦਾ ਖਿਤਾਬ ਜਿੱਤ ਲਿਆ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਮੈਕਡੋਨਾਲਡ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ।
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ
25 ਸਾਲਾ ਡੰਕਨ ਮੈਕਡੋਨਾਲਡ ਨੇ ਪਿਛਲੇ ਸੀਜ਼ਨ ਦੌਰਾਨ ਟੀਮ ਦੇ ਨਿਯਮਿਤ ਕਪਤਾਨ ਦੇ ਜਖ਼ਮੀ ਹੋ ਕੇ ਬਾਹਰ ਹੋਣ ਕਾਰਨ ਟੀਮ ਦੀ ਅਗਵਾਈ ਦੀ ਜ਼ਿੰਮੇਵਾਰੀ ਸੰਭਾਲਣ ਮਗਰੋਂ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਜਾਰੀ ਰੱਖਿਆ ਸੀ । ਕੈਨੇਡਾ ਸਾਕਰ ਦੇ ਪ੍ਰਬੰਧਕਾਂ ਅਨੁਸਾਰ ਮੈਕਡੋਨਾਲਡ ਨੇ ਮੁਸ਼ਕਲ ਹਾਲਾਤਾਂ ਵਿੱਚ ਟੀਮ ਨੂੰ ਸਹੀ ਦਿਸ਼ਾ ਦਿੱਤੀ ਅਤੇ ਉਹ ਆਪਣੀ ਖੇਡ ਸਮਝ, ਅਨੁਸ਼ਾਸਨ ਅਤੇ ਅਗਵਾਈ ਸਮਰਥਾ ਨਾਲ ਸਾਥੀ ਖਿਡਾਰੀਆਂ ਲਈ ਮਿਸਾਲ ਬਣਿਆ। ਡੰਕਨ ਮੈਕਡੋਨਾਲਡ ਨੂੰ ਪਿਛਲੇ ਸਾਲ ਵੀ ਇਹੀ ਇਨਾਮ ਮਿਲਿਆ ਸੀ। ਲਗਾਤਾਰ ਦੂਜੀ ਵਾਰ ਇਸ ਸਨਮਾਨ ਨਾਲ ਨਿਵਾਜਿਆ ਜਾਣਾ ਉਸਦੀ ਲਗਨ, ਮਿਹਨਤ ਅਤੇ ਸਥਿਰ ਪ੍ਰਦਰਸ਼ਨ ਦਾ ਸਬੂਤ ਮੰਨਿਆ ਜਾ ਰਿਹਾ ਹੈ। ਕੈਨੇਡਾ ਸਾਕਰ ਅਧਿਕਾਰੀਆਂ ਅਨੁਸਾਰ, ਸਾਲਾਨਾ ਇਨਾਮ ਦਾ ਫੈਸਲਾ ਖਿਡਾਰੀ ਦੀ ਕੁੱਲ ਕਾਰਗੁਜ਼ਾਰੀ, ਅਗਵਾਈ ਗੁਣਾਂ ਅਤੇ ਟੀਮ ਲਈ ਯੋਗਦਾਨ ਦੇ ਆਧਾਰ ‘ਤੇ ਕੀਤਾ ਜਾਂਦਾ ਹੈ
ਖੇਡ ਪ੍ਰੇਮੀਆਂ ਅਤੇ ਖੇਡ ਜਗਤ ਦੇ ਮਹਿਰਾਂ ਵੱਲੋਂ ਉਸ ਦੀ ਕਾਰਗੁਜ਼ਾਰੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਵੱਲੋਂ ਹੋਰ ਤਰੱਕੀ ਕੀਤੀ ਜਾਣ ਦੀ ਕਾਮਨਾਵਾ ਕੀਤੀ ਜਾ ਰਹੀਆ ਹਨ।
ਪਾਕਿਸਤਾਨੀ ਕੋਰਟ ਨੇ ਬੈਨ ਸੰਗਠਨ TLP ਦੇ ਟਾਪ ਨੇਤਾ ਨੂੰ 35 ਸਾਲ ਜੇਲ ਦੀ ਸਜ਼ਾ ਸੁਣਾਈ
NEXT STORY