ਗੜ੍ਹਸ਼ੰਕਰ- ਹਲਕਾ ਗੜ੍ਹਸ਼ੰਕਰ ਵਿਚ ਮਿੱਟੀ ਮਾਫ਼ੀਆ ਵੱਲੋਂ ਅੰਨ੍ਹੇਵਾਹ ਚੱਲ ਰਹੀ ਮਾਈਨਿੰਗ ਦੇ ਮਸਲੇ ਨੂੰ ਆੜੇ ਹੱਥੀਂ ਲੈਂਦੇ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਲਾਕੇ ਵਿਚ ਮਿੱਟੀ ਮਾਫ਼ੀਆ ਗੈਂਗ ਦਾ ਗੈਰ-ਕਾਨੂੰਨੀ ਖਣਨ ਇਸ ਵੇਲੇ ਸਿਖ਼ਰਾਂ 'ਤੇ ਚੱਲ ਰਿਹਾ ਹੈ ਅਤੇ ਇਹ ਸਾਰਾ ਗੋਰਖ਼ਧੰਦਾ ਬਕਾਇਦਾ ਪੁਲਸ ਮਾਈਨਿੰਗ ਅਤੇ ਟਰਾਂਸਪੋਰਟ ਵਿਭਾਗ ਦੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ।
ਭਾਜਪਾ ਆਗੂ ਨੇ ਕਿਹਾ ਕਿ ਹਲਕੇ ਵਿਚ ਸਿਰਫ਼ ਤਿੰਨ ਬੰਦਿਆਂ ਵੱਲੋਂ ਗਿਰੋਹ ਬਣਾ ਕੇ ਮਿੱਟੀ ਪੁਟਾਈ ਅਤੇ ਢੁਆਈ ਦਾ ਮਾਫ਼ੀਆ ਚਲਾਇਆ ਜਾ ਰਿਹਾ ਹੈ ਅਤੇ ਇਹ ਖਣਨ ਮਾਫ਼ੀਏ ਵਾਲਿਆਂ ਦੇ ਟਰੈਕਟਰਾਂ 'ਤੇ ਨਾ ਕਿਤੇ ਨੰਬਰ ਪਲੇਟ ਹੁੰਦੀ ਹੈ ਅਤੇ ਨਾ ਹੀ ਵਾਹਨ ਚਾਲਕਾਂ ਕੋਲ ਡਰਾਈਵਿੰਗ ਲਾਇਸੈਂਸ। ਰੋਜ਼ਾਨਾ ਮਿੱਟੀ ਨਾਲ ਲੱਦੀਆਂ ਟਰਾਲੀਆਂ ਲੈ ਕੇ ਇਹ ਸੈਂਕੜੇ ਟਰੈਕਟਰ-ਟਰਾਲੀਆਂ ਹਲਕਾ ਗੜ੍ਹਸ਼ੰਕਰ ਦੇ ਥਾਣਿਆਂ ਅਤੇ ਚੌਂਕੀਆਂ ਅੱਗੋ ਰੋਜ਼ਾਨਾ ਲੰਘਦੀਆਂ ਹਨ ਪਰ ਪੁਲਸ ਨੂੰ ਇਹ ਨਜ਼ਰ ਨਹੀਂ ਆਉਂਦੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ ਰਹੇਗਾ ਬੰਦ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਆਮ ਲੋਕਾਂ ਦੇ ਚਲਾਨ ਕੱਟਣ ਵਾਲੀ ਪੁਲਸ ਇਨ੍ਹਾਂ ਮਿੱਟੀ ਮਾਫ਼ੀਆ ਦੇ ਟਰੈਕਟਰਾਂ ਨੂੰ ਵੇਖ ਕੇ ਅੰਨ੍ਹੀ ਹੋ ਜਾਂਦੀ ਹੈ ਅਤੇ ਇਹ ਭੁੱਲ ਜਾਂਦੀ ਹੈ ਕਿ ਟਰੈਕਟਰ-ਟਰਾਲੀ ਕਮਰਸ਼ੀਅਲ ਕੰਮਾਂ ਲਈ ਨਹੀਂ ਵਰਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਵਿਚ ਮਿੱਟੀ ਮਾਫ਼ੀਆ ਦਾ ਇਕ ਗਿਰੋਹ ਬਣਾ ਕੇ ਕੰਮ ਕਰਨ ਵਾਲੀਆਂ 3 ਪਾਰਟੀਆਂ ਤੋਂ ਇਲਾਵਾ ਜੇਕਰ ਕੋਈ ਆਮ ਵਿਅਕਤੀ ਟਰੈਕਟਰ-ਟਰਾਲੀ ਲੈ ਕੇ ਆਪਣੀ ਜ਼ਮੀਨ ਵਿਚੋਂ ਵੀ ਮਿੱਟੀ ਚੁੱਕੇ ਤਾਂ ਪੁਲਸ ਦੀਆਂ ਟੀਮਾਂ ਉਸ ਨੂੰ ਆ ਕੇ ਘੇਰਦੀਆਂ ਹਨ ਅਤੇ ਉਸ ਨੂੰ ਹਜ਼ਾਰਾਂ ਰੁਪਏ ਜੁਰਮਾਨਾ ਪਾਇਆ ਜਾਂਦਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਗ੍ਹਾ-ਜਗ੍ਹਾ ਮਿੱਟੀ ਦੀ ਪੁਟਾਈ ਜੇ. ਸੀ. ਬੀ. ਮਸ਼ੀਨਾਂ ਨਾਲ 10 ਫੁੱਟ ਤੱਕ ਕੀਤੀ ਜਾ ਰਹੀ ਹੈ ਅਤੇ ਮਾਈਨਿੰਗ ਵਿਭਾਗ ਜਾਣਬੁੱਝ ਕੇ ਅੱਖਾਂ ਬੰਦ ਕਰਕੇ ਬੈਠਾ ਹੈ ਜਦਕਿ ਨਾ ਤਾਂ ਢਾਈ ਫੁੱਟ ਤੋਂ ਵੱਧ ਪੁਟਾਈ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਹ ਪੁਟਾਈ ਜੇ. ਸੀ. ਬੀ. ਮਸ਼ੀਨਾਂ ਨਾਲ ਕੀਤੀ ਜਾ ਸਕਦੀ ਹੈ ਪਰ ਸ਼ਰੇਆਮ ਕਾਨੂੰਨ ਦੀਆਂ ਆਪ ਮਾਈਨਿੰਗ ਵਿਭਾਗ ਧੱਜੀਆਂ ਉਡਵਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ, ਨਵੇਂ ਹੁਕਮ ਹੋ ਗਏ ਜਾਰੀ
ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਟਰੈਕਟਰ-ਟਰਾਲੀਆਂ ਦੇ ਇਸ ਮਾਫ਼ੀਆ ਨਾਲ ਹਾਦਸਿਆਂ ਵਿਚ 5 ਵਿਅਕਤੀ ਜਾਨ ਗੁਆ ਚੁੱਕੇ ਹਨ ਅਤੇ ਟਰਾਂਸਪੋਰਟ ਵਿਭਾਗ ਦੇ ਕੰਨ੍ਹ 'ਤੇ ਜੂੰ ਤੱਕ ਨਹੀਂ ਸਰਕੀ ਹੈ, ਇਸ ਤੋਂ ਸਪਸ਼ਟ ਹੈ ਕਿ ਟਰਾਂਸਪੋਰਟ ਵਿਭਾਗ ਵੀ ਇਸ ਮਾਫ਼ੀਆ ਨਾਲ ਪੂਰੀ ਤਰ੍ਹਾਂ ਮਿਲਿਆ ਹੋਇਆ ਹੈ ਅਤੇ ਇਸੇ ਕਰਕੇ ਇਹ ਓਵਰਲੋਡਿਡ ਟਰਾਲੀਆਂ ਮਿੱਟੀ ਵਾਲੇ ਟਰੈਕਟਰ ਪਾਗਲ ਸਾਨ੍ਹਾਂ ਵਾਂਗ ਸਾਰੇ ਗੜ੍ਹਸ਼ੰਕਰ ਦੀਆਂ ਸੜਕਾਂ 'ਤੇ ਤੇਜ਼ ਰਫ਼ਤਾਰ 'ਤੇ ਹੁੜਦੰਗ ਮਚਾਉਂਦੇ ਫਿਰਦੇ ਹਨ।
ਇਹ ਵੀ ਪੜ੍ਹੋ: ਇਕ ਹੋਰ ਮਸ਼ਹੂਰ ਇੰਫਲੂਐਂਸਰ ਅੰਮ੍ਰਿਤਪਾਲ ਸਿੰਘ ਦੇ ਨਿਸ਼ਾਨੇ 'ਤੇ, ਦਿੱਤੀ ਸਿੱਧੀ ਧਮਕੀ
ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਦੇ ਪਿੰਡਾਂ ਦੇ ਲੋਕ ਇਨ੍ਹਾਂ ਟਰਾਲੀਆਂ ਤੋਂ ਕਾਫ਼ੀ ਪਰੇਸ਼ਾਨ ਹਨ ਅਤੇ ਇਨ੍ਹਾਂ ਓਵਰਲੋਡਿਡ ਟਰਾਲੀਆਂ ਕਾਰਨ ਸੜਕਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਦਿਨ-ਰਾਤ ਚੱਲਣ ਵਾਲੀਆਂ ਇਹ ਟਰਾਈਆਂ ਪਿੰਡਾਂ ਨੂੰ ਜਾਣ ਵਾਲਾ ਸਾਰਾ ਰਸਤਾ ਘੇਰੀ ਰੱਖਦੀਆਂ ਹਨ ਅਤੇ ਆਮ ਲੋਕਾਂ ਨੂੰ ਇਨ੍ਹਾਂ ਕਰਕੇ ਕਾਫ਼ੀ ਖੱਜਲ-ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਰਾ ਗੜ੍ਹਸ਼ੰਕਰ ਇਸ ਮਸਲੇ ਤੋਂ ਪਰੇਸ਼ਾਨ ਹੈ ਪਰ ਲੋਕਾਂ ਦੀਆਂ ਵੋਟਾਂ ਲੈ ਕੇ ਸੱਤਾ ਵਿਚ ਆਏ ਲੋਕਾਂ ਦੀ ਪਾਰਟੀ ਦਾ ਜਾਂ ਉਨ੍ਹਾਂ ਦਾ ਵਿਧਾਇਕ ਇਸ ਮਸਲੇ 'ਤੇ ਅਜੇ ਤੱਕ ਕਿਉਂ ਕੋਈ ਕਾਰਵਾਈ ਨਹੀਂ ਕਰਵਾ ਸਕੇ ਹਨ ਅਤੇ ਨਾ ਹੀ ਉਨ੍ਹਾਂ ਨੇ ਜਨਤਕ ਤੌਰ 'ਤੇ ਇਸ ਮਾਫ਼ੀਆ ਨੂੰ ਰੋਕਣ ਲਈ ਕੋਈ ਬਿਆਨ ਤੱਕ ਵੀ ਦਿੱਤਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਸਾਰਾ ਕੁਝ ਸੱਤਾਧਾਰੀਆਂ ਦੀ ਸ਼ਹਿ 'ਤੇ ਹੀ ਚੱਲ ਰਿਹਾ ਹੈ। ਉਨ੍ਹਾਂ ਅਫ਼ਸਰਾਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਬਿਹਤਰ ਹੋਵੇਗਾ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਨਹੀਂ ਤਾਂ ਉਹ ਫਿਰ ਆਪਣੇ ਤਰੀਕੇ ਨਾਲ ਸਬਕ ਪੜ੍ਹਾਣਗੇ।
ਇਹ ਵੀ ਪੜ੍ਹੋ: ਪੰਜਾਬ ਦੇ 9 ਜ਼ਿਲ੍ਹਿਆਂ 'ਚ Red Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਨੰਦਪੁਰ ਸਾਹਿਬ 'ਚ ਸੰਨੀ ਓਬਰਾਏ ਵਿਵੇਕ ਸਦਨ ਰਲ ਕੇ ਮਾਰਨਗੇ ਵਿਦਿਆ ਦੇ ਖੇਤਰ ‘ਚ ਹੰਭਲਾ: ਐੱਸ. ਪੀ. ਓਬਰਾਏ
NEXT STORY