ਕਪੂਰਥਲਾ, (ਗੌਰਵ)- ਸਾਲ 2016 ’ਚ ਰੇਲ ਕੋਚ ਫੈਕਟਰੀ ਦੇ ਬਾਹਰ ਬਣੀਆਂ ਝੁੱਗੀਆਂ-ਝੌਂਪਡ਼ੀਆਂ ’ਚ ਸੁੱਤੇ ਹੋਏ ਕੁਝ ਲੋਕਾਂ ਨੂੰ ਇਕ ਬੇਕਾਬੂ ਟਰੱਕ ਦੇ ਚਡ਼੍ਹਨ ਕਾਰਨ 3 ਲੋਕਾਂ ਦੀ ਮੌਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਉਸ ਸਮੇਂ ਦੇ ਪ੍ਰਸ਼ਾਸਨ ਨੇ ਇਸ ਕੀਮਤੀ ਜ਼ਮੀਨ ’ਤੇ ਸਭ ਕੀਮਤੀ ਜ਼ਮੀਨ ’ਤੇ ਸਭ ਝੁੱਗੀਆ ਨੂੰ ਹਟਾਉਣ ਦਾ ਐਲਾਨ ਕੀਤਾ ਸੀ ਪਰ ਕਪੂਰਥਲਾ ਨੂੰ ਫਿਰੋਜ਼ਪੁਰ ਨਾਲ ਜੋਡ਼ਨ ਵਾਲੇ ਇਸ ਹਾਈਵੇ ’ਤੇ 3 ਸਾਲ ਬੀਤਣ ਦੇ ਬਾਵਜੂਦ ਵੀ ਸਡ਼ਕ ਕਿਨਾਰੇ ਬਣੀਆਂ ਸੈਂਕਡ਼ੇ ਝੁੱਗੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਹੈ। ਗਰਮੀ ਦੇ ਇਸ ਮੌਸਮ ’ਚ ਰਾਤ ਦੇ ਸਮੇਂ ਲੋਕ ਝੁੱਗੀ ਵਾਸੀਆਂ ਨੂੰ ਹਾਈਵੇ ਦੇ ਕਿਨਾਰੇ ਮੰਜਿਆਂ ’ਤੇ ਲੇਟੇ ਦੇਖਿਆ ਜਾ ਸਕਦਾ ਹੈ, ਜਿਸ ਨਾਲ ਕੋਈ ਨਾ ਕੋਈ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2016 ’ਚ ਰੇਲ ਕੋਚ ਫੈਕਟਰੀ ਦੇ ਬਾਹਰ ਬਣੀ ਝੁੱਗੀ-ਝੌਂਪਡ਼ੀ ਬਸਤੀ ’ਚ ਇਕ ਬੇਕਾਬੂ ਟਰੱਕ ਵਡ਼ ਗਿਆ ਸੀ, ਜਿਸ ਕਾਰਣ 3 ਲੋਕਾਂ ਦੀ ਮੌਤ ਹੋ ਗਈ। ਜਿਸ ’ਤੇ ਜ਼ਿਲਾ ਪ੍ਰਸ਼ਾਸਨ ਨੇ ਇਨ੍ਹਾਂ ਨਾਜਾਇਜ਼ ਝੁੱਗੀਆਂ-ਝੌਂਪਡ਼ੀਆ ਨੂੰ ਹਟਾਉਣ ਦਾ ਐਲਾਨ ਕੀਤਾ ਸੀ ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਪਰ 3 ਸਾਲ ਬੀਤਣ ਤੋਂ ਬਾਵਜੂਦ ਵੀ ਇਸ ਵਿਅਸਤ ਹਾਈਵੇ ਕਿਨਾਰੇ ਸਥਿਤ ਕਿਸੇ ਵੀ ਨਾਜਾਇਜ਼ ਝੁੱਗੀ ਨੂੰ ਹਟਾਇਆ ਨਹੀਂ ਗਿਆ ਹੈ, ਜਿਸ ਕਾਰਣ ਇਕ ਭਿਆਨਕ ਸਡ਼ਕ ਹਾਦਸੇ ਦਾ ਡਰ ਬਣਿਆ ਹੋਇਆ ਹੈ।
ਤਡ਼ਕਸਾਰ ਤਕ ਸਡ਼ਕ ਕਿਨਾਰੇ ਸੁੱਤੇ ਰਹਿੰਦੇ ਹਨ ਵੱਡੀ ਗਿਣਤੀ ’ਚ ਲੋਕ
ਜ਼ਿਕਰਯੋਗ ਹੈ ਕਿ ਜਿਸ ਖੇਤਰ ’ਚ ਇਹ ਝੁੱਗੀਆਂ ਸਥਾਪਿਤ ਹਨ, ਉਸ ਸਡ਼ਕ ਨੂੰ ਫੋਰ ਲੇਨ ਕਰਨ ਦਾ ਕੰਮ ਵੀ ਸ਼ੁਰੂ ਹੋਣ ਵਾਲਾ ਹੈ ਪਰ ਇਸਦੇ ਬਾਵਜੂਦ ਵੀ ਇਸਨੂੰ ਹਟਾਉਣ ਦੀ ਪ੍ਰਕਿਰਿਆ ਹੁਣ ਤਕ ਸ਼ੁਰੂ ਨਹੀਂ ਕੀਤੀ ਹੈ। ਹਾਲਤ ਇਹ ਹੈ ਕਿ ਇਸ ਵਿਸ਼ਾਲ ਝੁੱਗੀਆਂ ਝੌਂਪਡ਼ੀਆਂ ਖੇਤਰ ’ਚ ਤਡ਼ਕਸਾਰ ਲੋਕਾਂ ਨੂੰ ਸਡ਼ਕ ਕਿਨਾਰੇ ਸੁੱਤੇ ਹੋਏ ਦੇਖਿਆ ਜਾ ਸਕਦਾ ਹੈ। ਜਿਸਦੇ ਕਾਰਣ ਲੋਕਾਂ ਨੂੰ ਫਿਰ ਤੋਂ ਜਾਨੀ ਮਾਲੀ ਨੁਕਸਾਨ ਸਤਾਉਣ ਲੱਗਾ ਹੈ।
ਕੀ ਕਹਿੰਦੇ ਹਨ ਡੀ. ਸੀ.
ਇਸ ਸਬੰਧੀ ਡੀ. ਸੀ. ਡੀ. ਪੀ. ਐੱਸ. ਖਰਬੰਦਾ ਦਾ ਕਹਿਣਾ ਹੈ ਜ਼ਿਲੇ ’ਚ ਨਾਜਾਇਜ਼ ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਲਦੀ ਹੀ ਇਨ੍ਹਾਂ ਝੁੱਗੀਆਂ ਨੂੰ ਦੂਜੇ ਥਾਂ ’ਤੇ ਸ਼ਿਫਟ ਕੀਤਾ ਜਾਵੇਗਾ।
11 ਘੰਟੇ ਦੇ ਟ੍ਰੈਫਿਕ ਬਲਾਕ ਕਾਰਨ 17 ਟਰੇਨਾਂ ਰੱਦ (ਵੀਡੀਓ)
NEXT STORY