ਜਲੰਧਰ/ਫਿਲੌਰ (ਸੋਨੂੰ)— ਫਿਲੌਰ ਪੁਲਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇਕ ਨੌਜਵਾਨ ਨੂੰ ਕਰੀਬ ਇਕ ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਲੌਰ ਦੇ ਡੀ. ਐੱਸ. ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਫਿਲੌਰ ਸਤਲੁਜ ਦਰਿਆ ਦੇ ਕੋਲ ਲੱਗਣ ਵਾਲੇ ਹਾਈਟੈੱਕ ਨਾਕੇ 'ਤੇ ਚੈਕਿੰਗ ਵਧਾ ਕੇ ਰੱਖੀ ਗਈ ਸੀ। ਇਸ ਦੌਰਾਨ ਸੂਚਨਾ ਦੇ ਆਧਾਰ 'ਤੇ ਜਦੋਂ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਬੱਸ 'ਚ ਨੌਜਵਾਨ ਤਲਾਸ਼ੀ ਹੁੰਦੀ ਦੇਖ ਖਿੜਕੀ 'ਚੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਪੁਲਸ ਨੇ ਉਸ ਨੂੰ ਕਾਬੂ ਪਾ ਲਿਆ। ਪੁਲਸ ਨੇ ਤਲਾਸ਼ੀ ਲੈਣ 'ਤੇ ਉਸ ਦੇ ਬੈਗ 'ਚੋਂ ਕਰੀਬ ਇਕ ਕਰੋੜ ਦੀ ਹੈਰੋਇਨ ਬਰਾਮਦ ਕੀਤੀ।
ਫੜੇ ਗਏ ਮੁਲਜ਼ਮ ਦੀ ਪਛਾਣ ਅਜੇ ਪਾਲ ਵਾਸੀ ਜੰਡਿਆਲਾ (ਅੰਮ੍ਰਿਤਸਰ) ਦੇ ਰੂਪ 'ਚ ਹੋਈ ਹੈ। ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਦਿੱਲੀ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਦਾ ਸੀ। ਪੁਲਸ ਮੁਤਾਬਕ ਉਕਤ ਮੁਲਜ਼ਮ ਡੀ. ਜੇ. ਵਾਲਿਆਂ ਦੇ ਨਾਲ ਦਿਹਾੜੀ 'ਤੇ ਕੰਮ ਕਰਦਾ ਸੀ ਅਤੇ ਡੀ. ਜੇ. ਦੌਰਾਨ ਪ੍ਰੋਗਰਾਮਾਂ 'ਚ ਸੁੱਟਣ ਵਾਲੇ ਨੋਟਾਂ ਨੂੰ ਇੱਕਠੇ ਕਰਦਾ ਸੀ। ਪੁੱਛਗਿੱਛ 'ਚ ਇਹ ਖੁਲਾਸਾ ਹੋਇਆ ਹੈ ਕਿ ਇਸ ਦੌਰਾਨ ਹੀ ਉਸ ਦੀ ਮੁਲਾਕਾਤ ਅੰਮ੍ਰਿਤਸਰ ਦੇ ਰਹਿਣ ਵਾਲੇ ਮਿੱਠੂ ਨਾਂ ਦੇ ਨੌਜਵਾਨ ਨਾਲ ਹੋਈ ਸੀ, ਜੋਕਿ ਇਸ ਸਮੇਂ ਅੰਮ੍ਰਿਤਸਰ ਜੇਲ 'ਚ ਬੰਦ ਹੈ। ਉਸ ਦੇ ਝਾਂਸੇ 'ਚ ਆ ਕੇ ਹੀ ਉਕਤ ਮੁਲਾਜ਼ਮ ਨੇ ਨਸ਼ਾ ਹੈਰੋਇਨ ਸਪਲਾਈ ਦਾ ਕੰਮ ਕਰਨ ਲੱਗਾ ਸੀ।
ਇੰਨਾ ਹੀ ਨਹੀਂ ਮਿੱਠੂ ਜੇਲ 'ਚ ਬੈਠ ਕੇ ਹੀ ਨਸ਼ਾ ਸਪਲਾਈ ਦਾ ਨੈੱਟਵਰਕ ਚਲਾ ਰਿਹਾ ਹੈ ਕਿਉਂਕਿ ਅਜੇ ਪਾਲ ਜੋ ਨਸ਼ੇ ਦੀ ਖੇਪ ਦਿੱਲੀ ਤੋਂ ਲੈ ਕੇ ਆਇਆ ਹੈ, ਉਸ ਦੀ ਅੱਧੀ ਕੀਮਤ ਉਹ ਇਕ ਪਰਚੀ ਦੀ ਪਛਾਣ 'ਤੇ ਨਸ਼ਾ ਤਸਕਰ ਨੂੰ ਦੇ ਕੇ ਆਇਆ ਹੈ। ਉਸ ਦੇ ਬਾਕੀ ਦੀ ਰਕਮ ਆਨਲਾਈਨ ਟਰਾਂਸਫਰ ਕਰਨੀ ਸੀ, ਜਿਸ ਤੋਂ ਸਾਫ ਹੁੰਦਾ ਹੈ ਕਿ ਅੰਮ੍ਰਿਤਸਰ ਜੇਲ 'ਚੋਂ ਮਿੱਠੂ ਦਾ ਨਸ਼ੇ ਦਾ ਕੰਮ ਆਸਾਨੀ ਨਾਲ ਚੱਲ ਰਿਹਾ ਹੈ।
ਜ਼ਿਲਾ ਪ੍ਰਸ਼ਾਸਨ ਨੇ ਅੰਤਿਮ ਵੋਟਰ ਸੂਚੀਆਂ ਨੂੰ ਰਾਜਨੀਤਕ ਪਾਰਟੀਆਂ ਨੂੰ ਸੌਂਪਿਆ
NEXT STORY