ਬੰਗਾ (ਰਾਕੇਸ਼ ਅਰੋੜਾ)- ਥਾਣਾ ਸਦਰ ਬੰਗਾ ਪੁਲਸ ਨੇ 04 ਗ੍ਰਾਮ ਹੈਰੋਇਨ ਅਤੇ 5 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਬੰਗਾ ਤੋਂ ਪਿੰਡ ਮੱਲੂਪੋਤਾ ਨੂੰ ਜਾ ਰਹੇ ਸਨ।
ਉਨ੍ਹਾਂ ਦੱਸਿਆ ਜਦੋਂ ਉਨਾਂ ਦੀ ਪੁਲਸ ਪਾਰਟੀ ਪਿੰਡ ਮਜਾਰੀ ਵੱਲ ਨੂੰ ਮੁੜੀ ਤਾਂ ਥੋੜ੍ਹੀ ਦੂਰੀ 'ਤੇ ਪੈਂਦੀ ਕੱਚੀ ਫਿਰਨੀ ਵੱਲੋਂ ਮੋਨਾ ਨੌਜਵਾਨ ਆਉਂਦਾ ਵਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਆਉਂਦਾ ਵੇਖ ਕੇ ਘਬਰਾ ਗਿਆ ਅਤੇ ਉਸ ਨੇ ਇਕ ਮੋਮੀ ਲਿਫ਼ਾਫ਼ਾ ਹੇਠਾ ਸੁੱਟ ਦਿੱਤਾ ਅਤੇ ਆਪ ਪਿੱਛੇ ਨੂੰ ਮੁੜ ਪਿਆ। ਜਿਸ ਨੂੰ ਸਾਥੀ ਕਰਮਚਾਰੀਆਂ ਨੇ ਬਹੁਤ ਹੀ ਚੁਸਤੀ ਨਾਲ ਕਾਬੂ ਕੀਤਾ। ਉਨਾਂ ਦੱਸਿਆ ਸ਼ੁਰੂਆਤੀ ਜਾਂਚ ਦੋਰਾਨ ਉਕਤ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਪੀਤਾ ਪੁੱਤਰ ਜਸਵੰਤ ਰਾਏ ਨਿਵਾਸੀ ਲਿਦੜ ਕਲਾਂ ਥਾਣਾ ਮੁਕੰਦਪੁਰ ਵੱਜੋ ਹੋਈ।
ਇਹ ਵੀ ਪੜ੍ਹੋ- ਹਰਿਆਣਾ ਵੱਲੋਂ ਦਿੱਲੀ ਲਈ ਲਾਂਘਾ ਨਾ ਦਿੱਤੇ ਜਾਣ ਤੋਂ ਬਾਅਦ ਪੰਧੇਰ ਨੇ ਕਰ 'ਤਾ ਵੱਡਾ ਐਲਾਨ
ਉਨ੍ਹਾਂ ਦੱਸਿਆ ਜਦੋਂ ਉਕਤ ਦੁਆਰਾ ਹੇਠਾ ਸੁੱਟੇ ਲਿਫ਼ਾਫ਼ੇ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 04 ਗ੍ਰਾਮ ਹੈਰੋਇਨ ਅਤੇ 5 ਨਸ਼ੀਲੇ ਟੀਕੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਾਬੂ ਆਇਆ ਵਿਅਕਤੀ ਬਰਾਮਦ ਹੋਏ ਟੀਕਿਆਂ ਪ੍ਰਤੀ ਮੌਕੇ 'ਤੇ ਕੋਈ ਵੀ ਡਾਕਟਰੀ ਪਰਚੀ ਬਿੱਲ ਨਹੀਂ ਵਿਖਾ ਸਕਿਆ, ਜਿਸ ਉਪੰਰਤ ਉਸ ਨੂੰ ਕਾਬੂ ਕਰ ਥਾਣੇ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਉਕਤ ਨੂੰ ਅੱਜ ਡਾਕਟਰੀ ਜਾਂਚ ਉਪੰਰਤ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਚੰਗੀ ਖ਼ਬਰ, ਖ਼ਾਤਿਆਂ 'ਚ 1100 ਰੁਪਏ ਆਉਣ ਸਬੰਧੀ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਊ ਤਸਕਰੀ ਕਰਨ ਦੇ ਦੋਸ਼ 'ਚ ਇਕ ਨੌਜਵਾਨ ਗ੍ਰਿਫ਼ਤਾਰ
NEXT STORY