ਬੰਗਾ ( ਜ.ਬ.)- ਥਾਣਾ ਸਦਰ ਬੰਗਾ ਪੁਲਸ ਵੱਲੋਂ 10 ਕਿਲੋਗ੍ਰਾਮ ਡੋਡੇ ਚੂਰਾ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਐੱਸ. ਆਈ. ਰਾਮ ਪਾਲ ਸਮੇਤ ਪੁਲਸ ਪਾਰਟੀ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਪਿੰਡ ਮਾਹਿਲ ਗਹਿਲਾ, ਭੋਰਾ ਤੋਂ ਸੁੱਜੋ ਬੇਈ ਪੁਲ ਵੱਲ ਨੂੰ ਜਾ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਪੁਲਸ ਪਾਰਟੀ ਬੇਈ ਪੁਲ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਇਕ ਵਿਅਕਤੀ ਮੋਟਰਸਾਈਕਲ ’ਤੇ ਆਉਂਦਾ ਵਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਘਬਰਾ ਗਿਆ ਅਤੇ ਪਿਛਾਂਹ ਨੂੰ ਮੁੜਨ ਲੱਗਾ ਪਰ ਉਸਦਾ ਮੋਟਰਸਾਈਕਲ ਸਲਿਪ ਕਰ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਦੋ ਜ਼ਿਲ੍ਹਿਆਂ ਦੇ DC ਸਣੇ 10 IAS ਤੇ 3 PCS ਅਧਿਕਾਰੀਆਂ ਦੇ ਤਬਾਦਲੇ
ਉਸ ਦੇ ਮੋਟਰਸਾਈਕਲ ਦੇ ਅੱਗੇ ਰੱਖਿਆ ਇਕ ਵਜ਼ਨਦਾਰ ਥੈਲਾ ਖੁੱਲ੍ਹ ਗਿਆ ਅਤੇ ਉਸ ਵਿਚਲਾ ਸਾਮਾਨ ਖਿਲਰ ਗਿਆ। ਸ਼ੁਰੂਆਤੀ ਪੁੱਛ ਪੜਤਾਲ ’ਤੇ ਉਸ ਨੇ ਆਪਣਾ ਨਾਮ ਅਮਰੀਕ ਰਾਮ ਉਰਫ਼ ਰੋਡਾ ਪੁੱਤਰ ਕਸ਼ਮੀਰ ਲਾਲ ਨਿਵਾਸੀ ਕਲਰਾ ਮੁੱਹਲਾ ਮਹਿੰਦੀਪੁਰ, ਨਵਾਂਸ਼ਹਿਰ ਦੱਸਿਆ ਜਿਸ ਪਾਸੋ ਉਕਤ ਥੈਲੇ ’ਚੋ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਏ। ਜਿਸ ਨੂੰ ਕਾਬੂ ਕਰ ਥਾਣਾ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਾਬੂ ਆਏ ਵਿਅਕਤੀ ਨੂੰ ਡਾਕਟਰੀ ਜਾਂਚ ਉਪੰਰਤ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : MP ਸੰਤੋਖ ਚੌਧਰੀ ਦੇ ਦਿਹਾਂਤ ਤੋਂ ਪਹਿਲਾਂ ਦੀ ਸੁਣੋ ਆਖ਼ਰੀ ਵੀਡੀਓ, 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੰਜਾਬ ਸਰਕਾਰ ਵੱਲੋਂ ਦੋ ਜ਼ਿਲ੍ਹਿਆਂ ਦੇ DC ਸਣੇ 10 IAS ਤੇ 3 PCS ਅਧਿਕਾਰੀਆਂ ਦੇ ਤਬਾਦਲੇ
NEXT STORY